ਲੰਡਨ : ਮਹਾਰਾਜਾ ਰਣਜੀਤ ਸਿੰਘ ਦਾ ਤਰਕਸ਼ 1 ਲੱਖ ਪੌਂਡ ''ਚ ਨੀਲਾਮ

Thursday, Oct 25, 2018 - 01:07 PM (IST)

ਲੰਡਨ : ਮਹਾਰਾਜਾ ਰਣਜੀਤ ਸਿੰਘ ਦਾ ਤਰਕਸ਼ 1 ਲੱਖ ਪੌਂਡ ''ਚ ਨੀਲਾਮ

ਲੰਡਨ (ਏਜੰਸੀ)— ਬਹੁਮੁੱਲੀਆਂ ਪੁਰਾਣੀਆਂ ਵਸਤਾਂ ਦੀ 'ਬੋਨਹਮਜ਼ ਇਸਲਾਮਿਕ ਐਂਡ ਇੰਡੀਅਨ ਆਰਟ ਸੇਲਸ' ਦੇ ਤਹਿਤ ਲੰਡਨ ਵਿਚ ਨੀਲਾਮੀ ਕੀਤੀ ਗਈ। ਇਸ ਵਿਚ ਸਿੱਖ ਸਮਰਾਟ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦੀਆਂ ਤਾਰਾਂ ਨਾਲ ਕਢਾਈ ਕੀਤਾ ਹੋਇਆ ਤਰਕਸ਼ ਇਕ ਲੱਖ ਪੌਂਡ (ਕਰੀਬ 90 ਲੱਖ ਰੁਪਏ) ਵਿਚ ਨੀਲਾਮ ਹੋਇਆ। ਇਹ ਤਰਕਸ਼ ਮਹਾਰਾਜਾ ਰਣਜੀਤ ਸਿੰਘ ਸਿਰਫ ਖਾਸ ਮੌਕਿਆਂ 'ਤੇ ਪਾਉਂਦੇ ਸਨ। ਜਦਕਿ ਉਨ੍ਹਾਂ ਦੀ ਪਤਨੀ ਮਹਾਰਾਣੀ ਜਿੰਦਨ ਕੌਰ ਦਾ ਪੰਨੇ ਅਤੇ ਛੋਟੇ ਮੋਤੀਆਂ ਵਾਲਾ ਹਾਰ ਬ੍ਰਿਟੇਨ ਵਿਚ 1.87 ਲੱਖ ਪੌਂਡ (ਕਰੀਬ 1 ਕਰੋੜ 68 ਲੱਖ ਰੁਪਏ) ਵਿਚ ਨੀਲਾਮ ਹੋਇਆ। ਹਾਰ ਦੀ ਅਨੁਮਾਨਿਤ ਕੀਮਤ 80 ਹਜ਼ਾਰ ਤੋਂ 1.20 ਲੱਖ ਪੌਂਡ ਦੇ ਵਿਚਕਾਰ ਲਗਾਈ ਗਈ ਸੀ ਪਰ ਲੰਬੀ ਚੱਲੀ ਨੀਲਾਮੀ ਵਿਚ ਇਸ ਦੀ ਬੋਲੀ ਕਾਫੀ ਉੱਚੀ ਗਈ। 

ਨੀਲਾਮ ਘਰ ਮੁਤਾਬਕ ਸਾਰਿਆਂ ਵਸਤਾਂ ਦੀ ਨੀਲਾਮੀ ਨਾਲ 18,18,5000 ਪੌਂਡ (ਕਰੀਬ 16 ਕਰੋੜ 36 ਲੱਖ ਰੁਪਏ) ਇਕੱਠੇ ਹੋਏ ਹਨ। ਮਰਿਅਨ ਹੈਸਟਿੰਗਜ ਦੀ ਮੁਗਲ ਕਾਲ ਦੀ ਪੰਨੇ ਦੀ ਸੀਲ 1,81,250 ਪੌਂਡ (ਕਰੀਬ ਇਕ ਕਰੋੜ 63 ਲੱਖ ਰੁਪਏ) ਵਿਚ ਨੀਲਾਮ ਹੋਈ। ਮਰਿਅਨ ਭਾਰਤ ਦੇ ਪਹਿਲੇ ਗਵਰਨਰ ਜਨਰਲ ਵਾਰੇਨ ਹੇਸਟਿੰਗਜ (1773-1785) ਦੀ ਪਤਨੀ ਸੀ। ਅੰਗਰੇਜ਼ੀ ਦੇ ਕਵੀ ਅਤੇ ਨਾਵਲਕਾਰ ਰੂਡਯਾਰਡ ਕਿਪਲਿੰਗ ਦੇ ਪਿਤਾ ਲਾਕਵੁੱਡ ਕਿਪਲਿੰਗ ਦੀ ਇਕ ਐਲਬਮ 1.25 ਲੱਖ ਪੌਂਡ (ਕਰੀਬ 1 ਕਰੋੜ 12 ਲੱਖ ਰੁਪਏ) ਵਿਚ ਵਿਕੀ। ਇਸ ਐਲਬਮ ਵਿਚ 120 ਅਜਿਹੀਆਂ ਤਸਵੀਰਾਂ ਹਨ ਜੋ ਪੰਜਾਬ ਦੇ ਬਾਰੇ ਵਿਚ 19 ਵੀਂ ਸਦੀ ਦੇ ਆਖਰੀ 25 ਸਾਲਾਂ ਦੀਆਂ ਦਿਲਚਸਪ ਜਾਣਕਾਰੀਆਂ ਦਿੰਦੀਆਂ ਹਨ। ਨੀਲਾਮ ਕੀਤੀਆਂ ਗਈਆਂ ਵਸਤਾਂ ਵਿਚ 7ਵੀਂ ਸਦੀ ਤੋਂ 19ਵੀਂ ਸਦੀ ਦੇ ਵਿਚਕਾਰ ਦੀਆਂ 44 ਪਹਾੜੀ ਅਤੇ ਰਾਜਸਥਾਨੀ ਪੇਂਟਿੰਗਜ਼ ਵੀ ਸ਼ਾਮਲ ਸਨ। ਇਹ ਪੇਂਟਿੰਗਜ਼ 5,53,750 ਪੌਂਡ (ਕਰੀਬ 5 ਕਰੋੜ ਰੁਪਏ) ਵਿਚ ਨੀਲਾਮ ਹੋਈਆਂ।


Related News