ਲੰਡਨ ਦੇ ਸਟੋਰ ਸਟਾਫ ਨੇ ਬਜ਼ੁਰਗ ਸਿੱਖ ਨਾਲ ਕੀਤੀ ਧੱਕਾ-ਮੁੱਕੀ (ਵੀਡੀਓ)

03/19/2020 3:33:56 PM

ਲੰਡਨ (ਭਾਸ਼ਾ): ਲੰਡਨ ਵਿਚ ਇਕ ਸਟੋਰ ਸਟਾਫ ਨੇ ਵੀਰਵਾਰ ਨੂੰ ਇਕ ਬਜ਼ੁਰਗ ਸਿੱਖ ਗਾਹਕ ਨਾਲ ਧੱਕਾ-ਮੁੱਕੀ ਕੀਤੀ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਸਟਾਫ ਨੇ ਬਜ਼ੁਰਗ ਸਿੱਖ ਨੂੰ ਕੁੱਟਣ ਤੋਂ ਪਹਿਲਾਂ ਉਹਨਾਂ ਨੂੰ ਬਾਹਰ ਕੱਢਣ ਲਈ ਧੱਕਾ ਵੀ ਦਿੱਤਾ। ਗੌਰਤਲਬ ਹੈ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੀ ਦਹਿਸ਼ਤ ਕਾਰਨ ਸਾਮਾਨ ਖਰੀਦਣ ਲਈ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ।  

ਦੀ ਸਨ ਅਖਬਾਰ ਨੇ ਰਿਪੋਰਟ ਵਿਚ ਦੱਸਿਆ ਕਿ ਬੁੱਧਵਾਰ ਨੂੰ ਜਾਰੀ ਕੀਤੀ ਫੁਟੇਜ ਵਿਚ ਪੂਰਬੀ ਲੰਡਨ ਦੇ ਇਲਫੋਰਡ ਵਿਚ ਆਈਸਲੈਂਡ ਸੁਪਰਮਾਰਕੀਟ ਦੇ ਸਟੋਰ ਵਿਚ ਕਈ ਸਟਾਫ ਮੈਂਬਰਾਂ ਨੂੰ ਬਜ਼ੁਰਗ ਸਿੱਖ ਨਾਲ ਜ਼ੋਰਦਾਰ ਬਹਿਸ ਕਰਦਿਆਂ ਸੁਣਿਆ ਜਾ ਸਕਦਾ ਹੈ। ਵੀਡੀਓ ਵਿਚ ਸਿੱਖ ਕੈਸ਼ੀਅਰ ਦੇ ਦੂਜੇ ਪਾਸੇ ਲਾਈਨ ਵਿਚ ਖੜ੍ਹਾ ਦਿੱਸ ਰਿਹਾ ਹੈ ਜਦਕਿ ਦੂਜੀ ਲਾਈਨ ਚੈਕਆਊਟ ਦੇ ਸਮੇਂ ਬੈਲਟ 'ਤੇ ਟਾਇਲਟ ਪੇਪਰ ਨੂੰ ਸਟਾਕ ਕਰਨ ਵਾਲੇ ਗਾਹਕਾਂ ਦੀ ਸੀ। 

 

ਨਿਰਾਸ਼ ਸਟਾਫ ਨੂੰ ਬਾਰ-ਬਾਰ ਪੁਰਾਣੇ ਸਿੱਖ ਗਾਹਕ ਨੂੰ ਸਟੋਰ ਛੱਡ ਕੇ ਜਾਣ ਲਈ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ।ਸਟਾਫ ਮੈਂਬਰ ਕਹਿ ਰਹੇ ਹਨ,''ਬਾਹਰ ਜਾਓ, ਬਾਹਰ ਜਾਓ।'' ਭਾਵੇਂਕਿ ਸਿੱਖ ਉੱਚੀ ਬੋਲਣ ਤੋਂ ਪਹਿਲਾਂ ਇਕ ਪੁਰਸ਼ ਕਰਮੀ 'ਤੇ ਉਹਨਾਂ ਨੂੰ ਧੱਕਾ ਦੇਣ ਦਾ ਦੋਸ਼ ਲਗਾਉਂਦਿਆ ਕਹਿੰਦੇ ਹਨ,''ਤੁਸੀਂ ਮੈਨੂੰ ਧੱਕਾ ਦਿੱਤਾ, ਤੁਸੀਂ ਮੈਨੂੰ ਧੱਕਾ ਦਿੱਤਾ।'' ਫਿਰ ਉਦੋਂ ਇਕ ਮਹਿਲਾ ਕਰਮੀ ਅਚਾਨਕ ਦਖਲ ਦਿੰਦੀ ਹੈ ਅਤੇ ਬਜ਼ੁਰਗ ਸਿੱਖ ਨੂੰ ਸਟੋਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਹੈ। ਦੀ ਸਨ ਅਖਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿੱਖ ਫਿਰ ਉਸ ਦਾ ਸਾਹਮਣਾ ਕਰਨ ਲਈ ਮੁੜਦਾ ਹੈ ਅਤੇ ਇਹ ਦੋਹਾਂ ਵਿਚਾਲੇ ਝਗੜਾ ਸ਼ੁਰੂ ਹੋ ਜਾਂਦਾ ਹੈ। ਇਸ ਦੌਰਾਨ ਪੁਰਸ਼ ਸਟਾਫ ਮੈਂਬਰ ਬਜ਼ੁਰਗ ਸਿੱਖ ਨਾਲ ਧੱਕਾ-ਮੁੱਕੀ ਕਰਦੇ ਬੁਰੇ ਢੰਗ ਨਾਲ ਦੁਕਾਨ ਵਿਚੋਂ ਬਾਹਰ ਕੱਢ ਦਿੰਦਾ ਹੈ। ਇਹ ਧੱਕਾ-ਮੁੱਕੀ ਹੋਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਹੈ।

ਯੂਜ਼ਰਸ ਨੇ ਇਸ 'ਤੇ ਕਈ ਤਰ੍ਹਾਂ ਦੇ ਕੁਮੈਂਟਸ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ,''ਇਹ ਸਮਾਂ ਨਹੀਂ ਹੈ ਕਿ ਆਈਸਲੈਂਡ ਦੇ ਸਟਾਫ ਮੈਂਬਰ ਬਜ਼ੁਰਗ ਗਾਹਕਾਂ 'ਤੇ ਹਮਲਾ ਕਰਨ। ਅਸੀਂ ਇਕ ਰਾਸ਼ਟਰੀ ਸੰਕਟ ਵਿਚ ਹਾਂ ਅਤੇ ਬਜ਼ੁਰਗ ਲੋਕ ਸਭ ਤੋਂ ਜ਼ਿਆਦਾ ਸੰਘਰਸ਼ ਕਰ ਰਹੇ ਹਨ।'' ਇਕ ਹੋਰ ਯੂਜ਼ਰ ਨੇ ਲਿਖਿਆ,''ਘਿਣਾਉਣਾ ਵਿਵਹਾਰ! ਕਿਸੇ ਵੀ ਬਜ਼ੁਰਗ ਨਾਲ ਧੱਕਾ-ਮੁੱਕੀ ਕਰਨਾ ਇਤਰਾਜ਼ਯੋਗ ਵਤੀਰਾ ਹੈ।'' ਇਕ ਹੋਰ ਯੂਜ਼ਰ ਨੇ ਲਿਖਿਆ,''ਮੈਨੂੰ ਅਫਸੋਸ ਹੈ ਪਰ ਦੋਹਾਂ ਸਟਾਫ ਮੈਂਬਰਾਂ ਨੂੰ ਆਪਣੀ ਨੌਕਰੀ ਗਵਾਉਣੀ ਪੈ ਸਕਦੀ ਹੈ।''


Vandana

Content Editor

Related News