ਲੰਡਨ ਦੇ ਉੱਘੇ ਗਾਇਕ ਬਲਬੀਰ ਬਿੱਟੂ ਦਾ ਦੇਹਾਂਤ

07/14/2020 5:39:42 PM

ਲੰਡਨ (ਸਮਰਾ):  ਯੂ.ਕੇ. ਦੇ ਉੱਘੇ ਪੰਜਾਬੀ ਗਾਇਕ ਅਤੇ ਗੀਤਕਾਰ ਬਲਬੀਰ ਬਿੱਟੂ ਦਾਖਿਆਂ ਵਾਲਾ ਦੀ ਕੱਲ੍ਹ ਮੌਤ ਹੋ ਗਈ। ਉਹ ਬੀਤੇ ਕੁਝ ਸਮੇਂ ਤੋਂ ਬਿਮਾਰ ਸਨ। 1984 ਤੋਂ ਯੂ.ਕੇ. ਵਿਚ ਰਹਿ ਰਹੇ ਬਿੱਟੂ ਨੇ ਪੰਜਾਬੀ ਗਾਇਕੀ ਦੀ ਝੋਲੀ ਕਈ ਐਲਬਮਾਂ ਪਾਈਆਂ। ਉਨ੍ਹਾਂ ਦੇ ਵਿਆਹਾਂ ਨਾਲ ਸਬੰਧਿਤ ਗੀਤ ਯੂ.ਕੇ. ਦੇ ਹਰ ਪੰਜਾਬੀ ਦੇ ਘਰ ਵਿਚ ਵੱਜੇ ਅਤੇ ਅੱਜ ਵੀ ਵੱਜ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਥਾਈਲੈਂਡ ਨੇ ਵਿਦੇਸ਼ੀ ਨਾਗਰਿਕਾਂ ਦੇ ਦਾਖਲ ਹੋਣ ਸਬੰਧੀ ਨਿਯਮ ਕੀਤੇ ਸਖਤ

ਉਨ੍ਹਾਂ ਦੀਆਂ ਐਲਬਮਾਂ 'ਸੱਜਣਾਂ ਦਾ ਪਿਆਰ', 'ਰੱਬ ਨੇ ਬਣਾ ਤੀ ਜੋੜੀ', 'ਜੂਰੈਸਿਕ ਤੂੰਬੀ' ਤੋਂ ਇਲਾਵਾ 'ਬਹਿ ਜਾ, ਮੇਰੇ ਪਿੰਡ ਦੀ ਸੁਣਾ ਕੋਈ ਗੱਲਬਾਤ ਸੱਜਣਾਂ' ਗੀਤ ਬਹੁਤ ਮਕਬੂਲ ਹੋਏ। ਬਿੱਟੂ ਦੀ ਤੂੰਬੀ ਯੂ.ਕੇ. ਵਿਚ ਬਹੁਤ ਮਸ਼ਹੂਰ ਹੋਈ, ਉਨ੍ਹਾਂ ਕਈ ਭੰਗੜਾ ਗਰੁੱਪ ਬਣਾਏ ਅਤੇ ਦੇਸ਼ ਭਰ ਵਿਚ ਪੇਸ਼ਕਾਰੀਆਂ ਕੀਤੀਆਂ। ਬਿੱਟੂ ਦੀ ਮੌਤ 'ਤੇ ਐਮ. ਪੀ. ਵਰਿੰਦਰ ਸ਼ਰਮਾ, ਪ੍ਰੇਮੀ ਜੋਹਲ, ਕੌਂਸਲਰ ਰਾਜੂ ਸੰਸਾਰਪੂਰੀ, ਜਗਰਾਜ ਸਿੰਘ ਸਰਾਂ, ਸੋਖਾ ਢੇਸੀ, ਅਜ਼ੀਮ ਸ਼ੇਖ਼ਰ, ਸੁਰਿੰਦਰ ਕਲਾਕਾਰ, ਜੰਗਾ ਕੈਂਥ ਮਿਊਜ਼ਿਕ ਡਾਇਰੈਕਟਰ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ- ਸਾਈਬਰ ਹਮਲੇ : ਆਸਟ੍ਰੇਲੀਆ ਦੁਨੀਆ 'ਚ ਨਿਸ਼ਾਨਾ ਬਣਾਇਆ ਜਾਣ ਵਾਲਾ 6ਵਾਂ ਦੇਸ਼


Vandana

Content Editor

Related News