ਖਾਲੀ ਕਰਾਇਆ ਗਿਆ London ਦਾ ਹਵਾਈ ਅੱਡਾ, ਯਾਤਰੀਆਂ ਦੇ ਆਉਣ 'ਤੇ ਰੋਕ
Friday, Nov 22, 2024 - 06:09 PM (IST)
ਲੰਡਨ- ਯੂ.ਕੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਲੰਡਨ ਦੇ ਗੈਟਵਿਕ ਹਵਾਈ ਅੱਡੇ 'ਤੇ ਟਰਮੀਨਲ ਦੇ ਵੱਡੇ ਹਿੱਸੇ ਨੂੰ ਸੁਰੱਖਿਆ ਕਾਰਨਾਂ ਕਰਕੇ ਸਾਵਧਾਨੀ ਵਜੋਂ ਖਾਲੀ ਕਰਵਾ ਲਿਆ ਗਿਆ ਹੈ। ਗੈਟਵਿਕ ਬ੍ਰਿਟੇਨ ਦਾ ਦੂਜਾ ਸਭ ਤੋਂ ਵਿਅਸਤ ਹਵਾਈ ਅੱਡਾ ਹੈ। ਜਾਣਕਾਰੀ ਦਿੰਦੇ ਹੋਏ ਹਵਾਈ ਅੱਡੇ ਨੇ ਦੱਸਿਆ ਕਿ ਘਟਨਾ ਦੀ ਜਾਂਚ ਦੌਰਾਨ ਇਸ ਦੇ ਦੱਖਣੀ ਟਰਮੀਨਲ ਦੇ ਇਕ ਹਿੱਸੇ ਨੂੰ ਖਾਲੀ ਕਰਵਾ ਲਿਆ ਗਿਆ। ਨਾਲ ਹੀ ਯਾਤਰੀਆਂ ਨੂੰ ਇਮਾਰਤ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ।
ਹਵਾਈ ਅੱਡੇ ਨੇ ਇੱਕ ਬਿਆਨ ਵਿੱਚ ਕਿਹਾ,"ਸਾਵਧਾਨੀ ਦੇ ਤੌਰ 'ਤੇ ਦੱਖਣੀ ਟਰਮੀਨਲ ਦੇ ਇੱਕ ਵੱਡੇ ਹਿੱਸੇ ਨੂੰ ਖਾਲੀ ਕਰਾ ਲਿਆ ਗਿਆ ਹੈ ਜਦੋਂ ਕਿ ਅਸੀਂ ਸੁਰੱਖਿਆ ਘਟਨਾ ਦੀ ਜਾਂਚ ਜਾਰੀ ਰੱਖੇ ਹੋਏ ਹਾਂ। ਇਸ ਸਮੇਂ ਦੌਰਾਨ ਯਾਤਰੀ ਦੱਖਣੀ ਟਰਮੀਨਲ ਵਿੱਚ ਦਾਖਲ ਨਹੀਂ ਹੋ ਸਕਣਗੇ।" ਬਿਆਨ ਮੁਤਾਬਕ,''ਸਾਡੇ ਕਰਮਚਾਰੀ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ। ਅਸੀਂ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ।''
ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ 'ਚ ਭਾਰੀ ਬਰਫ਼ਬਾਰੀ, ਬਿਜਲੀ ਬੰਦ ਤੇ ਆਵਾਜਾਈ ਠੱਪ (ਤਸਵੀਰਾਂ)
ਗੈਟਵਿਕ ਲੰਡਨ ਤੋਂ 30 ਮੀਲ (48.2803 ਕਿਲੋਮੀਟਰ) ਦੱਖਣ ਵਿੱਚ ਸਥਿਤ ਹੈ। ਫਿਲਹਾਲ ਸਥਾਨਕ ਪੁਲਸ ਨੇ ਘਟਨਾ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਹੈ। ਸਥਾਨਕ ਮੀਡੀਆ ਮੁਤਾਬਕ ਨੈਸ਼ਨਲ ਰੇਲ ਨੇ ਇਸ ਘਟਨਾ ਦੌਰਾਨ ਲੋਕਾਂ ਨੂੰ ਮੈਟਰੋ ਸਟੇਸ਼ਨ 'ਤੇ ਜਾਣ ਤੋਂ ਬਚਣ ਲਈ ਕਿਹਾ ਹੈ। ਦੱਸਿਆ ਗਿਆ ਹੈ ਕਿ ਇਹ ਵਿਘਨ ਦੁਪਹਿਰ 2 ਵਜੇ (ਸਥਾਨਕ ਸਮੇਂ) ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਹਵਾਈ ਅੱਡੇ ਦੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਹਫੜਾ-ਦਫੜੀ ਬਾਰੇ ਪੋਸਟ ਕਰਦਿਆਂ ਕਿਹਾ ਕਿ ਚੈੱਕ-ਇਨ ਅਤੇ ਸੁਰੱਖਿਆ ਲਾਈਨਾਂ ਬੰਦ ਹਨ ਅਤੇ ਲੋਕਾਂ ਨੂੰ ਉੱਥੋਂ ਜਾਣ ਲਈ ਕਿਹਾ ਗਿਆ ਹੈ। ਹਵਾਈ ਅੱਡੇ ਨੇ ਯਾਤਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਉੱਤਰੀ ਟਰਮੀਨਲ ਅਜੇ ਵੀ ਖੁੱਲ੍ਹਾ ਹੈ। ਇਸ ਨੇ ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਜਿਨ੍ਹਾਂ ਦੀਆਂ ਉਡਾਣਾਂ ਦੱਖਣੀ ਟਰਮੀਨਲ ਤੋਂ ਰਵਾਨਾ ਹੁੰਦੀਆਂ ਹਨ, ਉਨ੍ਹਾਂ ਦੀਆਂ ਏਅਰਲਾਈਨਾਂ ਨਾਲ ਸਥਿਤੀ ਦੀ ਜਾਂਚ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।