ਵਿਨਸਟਨ ਚਰਚਿਲ ਦਾ ਕੰਧ ਚਿੱਤਰ ਹਟਾਉਣ ਲਈ ਪਟੀਸ਼ਨਾਂ ਸ਼ੁਰੂ

Sunday, Jun 14, 2020 - 05:16 PM (IST)

ਵਿਨਸਟਨ ਚਰਚਿਲ ਦਾ ਕੰਧ ਚਿੱਤਰ ਹਟਾਉਣ ਲਈ ਪਟੀਸ਼ਨਾਂ ਸ਼ੁਰੂ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬੀਤੇ ਦਿਨੀਂ ਇੱਕ ਵਿਅਕਤੀ ਦੁਆਰਾ ਇੱਕ ਪਟੀਸ਼ਨ ਲਾਂਚ ਕੀਤੀ ਗਈ ਹੈ ਜਿਸ ਵਿੱਚ ਵਿਨਸਟਨ ਚਰਚਿਲ ਦੇ ਇੱਕ ਵਿਸ਼ਾਲ ਕੰਧ ਚਿੱਤਰ ਨੂੰ ਕ੍ਰਾਈਡਨ ਟਾਊਨ ਸੈਂਟਰ ਤੋਂ ਹਟਾਏ ਜਾਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਦਾ ਕਹਿਣਾ ਹੈ ਕਿ ਇਹ ਸ਼ਹਿਰ ਦਾ ਚੰਗਾ ਪ੍ਰਭਾਵ ਪੈਦਾ ਨਹੀ ਕਰਦਾ। ਇਸ ਤੋਂ ਇਲਾਵਾ ਸੈਂਕੜੇ ਹੋਰ ਲੋਕਾਂ ਨੇ ਦੋ ਵੱਖਰੀਆਂ ਪਟੀਸ਼ਨਾਂ 'ਤੇ ਦਸਤਖਤ ਕੀਤੇ, ਜਿਹਨਾਂ ਵਿੱਚ ਵੀ ਕ੍ਰਾਈਡਨਡਨ ਕੌਂਸਲ ਨੂੰ ਸਟ੍ਰੀਟ ਆਰਟ ਦੇ ਟੁਕੜੇ ਨੂੰ ਹਟਾਉਣ ਜਾਂ ਬਦਲਣ ਦੀ ਮੰਗ ਕੀਤੀ ਗਈ ਹੈ। 

ਇਸ ਦੀ ਮੰਗ ਐਤਵਾਰ (7 ਜੂਨ) ਨੂੰ ਬ੍ਰਿਸਟਲ ਦੇ ਗੁਲਾਮ ਵਪਾਰੀ ਐਡਵਰਡ ਕੋਲਸਟਨ ਦੀ ਮੂਰਤੀ ਨੂੰ ਢਾਹੇ ਜਾਣ ਤੋਂ ਬਾਅਦ ਸ਼ੁਰੂ ਹੋਈ। ਚਰਚਿਲ ਦੀ ਇਹ 20 ਫੁੱਟ ਲੰਬੀ ਤਸਵੀਰ ਕਲਾਕਾਰ ਡੇਵਿਡ ਹੋਲੀਅਰ ਦੁਆਰਾ ਬਣਾਈ ਗਈ ਸੀ ਅਤੇ ਅਗਸਤ 2016 ਤੋਂ ਪਾਰਕ ਸਟ੍ਰੀਟ ਵਿਚ ਇਕ ਇਮਾਰਤ ਦੀ ਕੰਧ 'ਤੇ ਲੱਗੀ ਹੋਈ ਹੈ। ਇਸ ਸਾਬਕਾ ਪ੍ਰਧਾਨ ਮੰਤਰੀ ਨੂੰ ਬਹੁਤ ਸਾਰੇ ਲੋਕ ਯੁੱਧ ਸਮੇਂ ਦੇ ਨਾਇਕ ਵਜੋਂ ਵੇਖਦੇ ਹਨ ਜਿਸਨੇ ਬ੍ਰਿਟੇਨ ਨੂੰ ਨਾਜ਼ੀ ਕਬਜ਼ੇ ਤੋਂ ਬਚਾ ਲਿਆ ਪਰ ਕਈ ਦੂਸਰਿਆਂ ਲਈ ਇਹ ਮੁਸਕਿਲ ਪੈਦਾ ਕਰਨ ਵਾਲੀ ਸ਼ਖਸੀਅਤ ਹੈ। ਜਦੋਂ 1943 ਵਿੱਚ ਬੰਗਾਲ ਵਿੱਚ ਕਾਲ ਦਾ ਸਾਹਮਣਾ ਕੀਤਾ ਗਿਆ ਤਾਂ ਚਰਚਿਲ ਉੱਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਵਿਦੇਸ਼ਾਂ ਵਿੱਚ ਬ੍ਰਿਟਿਸ਼ ਫੌਜਾਂ ਨੂੰ ਭੋਜਨ ਭੇਜਦਾ ਸੀ।  ਮੰਨਿਆ ਜਾਂਦਾ ਹੈ ਕਿ ਇਸ ਅਕਾਲ ਵਿਚ 3 ਮਿਲੀਅਨ ਲੋਕਾਂ ਦੀ ਮੌਤ ਹੋ ਗਈ ਸੀ। ਲੋਕਾਂ ਨੇ ਕਿਹਾ ਕਿ "ਚਰਚਿਲ ਨੇ ਬਹੁਤ ਭਿਆਨਕ ਕੰਮ ਕੀਤੇ ਹਨ ਇਸ ਲਈ ਉਹ ਕ੍ਰਾਈਡਨ ਦਾ ਪ੍ਰਤੀਬਿੰਬਿਤ ਨਹੀਂ ਹੈ।


author

Vandana

Content Editor

Related News