ਵਿਗਿਆਨੀਆਂ ਦਾ ਦਾਅਵਾ, ਕੋਰੋਨਾ ਨਾਲ ਮੌਤ ਦੇ ਖਤਰੇ ਬਾਰੇ ਦੱਸਦੀ ਹੈ ਉਂਗਲ ਦੀ ਲੰਬਾਈ

Wednesday, May 27, 2020 - 06:09 PM (IST)

ਵਿਗਿਆਨੀਆਂ ਦਾ ਦਾਅਵਾ, ਕੋਰੋਨਾ ਨਾਲ ਮੌਤ ਦੇ ਖਤਰੇ ਬਾਰੇ ਦੱਸਦੀ ਹੈ ਉਂਗਲ ਦੀ ਲੰਬਾਈ

ਲੰਡਨ (ਬਿਊਰੋ): ਵਿਗਿਆਨੀਆਂ ਨੇ ਇਕ ਅਧਿਐਨ ਵਿਚ ਦਾਅਵਾ ਕੀਤਾ ਹੈ ਕਿ ਪੁਰਸ਼ਾਂ ਦੇ ਹੱਥ ਦੀ ਇਕ ਉਂਗਲ ਦਾ ਸੰਬੰਧ ਕੋਰੋਨਾਵਾਇਰਸ ਦੇ ਖਤਰੇ ਨਾਲ ਹੈ। ਵਿਗਿਆਨੀਆਂ ਦੀ ਮੰਨੀਏ ਤਾਂ ਇਕ ਉਂਗਲ ਦੇ ਆਕਾਰ ਨਾਲ ਇਹ ਪਤਾ ਚੱਲ ਸਕਦਾ ਹੈ ਕਿ ਕੋਰੋਨਾ ਨਾਲ ਮੌਤ ਦਾ ਖਤਰਾ ਘੱਟ ਹੈ ਜਾਂ ਜ਼ਿਆਦਾ। ਅੱਜ ਅਸੀਂ ਤੁਹਾਨੂੰ ਵਿਗਿਆਨੀਆਂ ਦੇ ਅਧਿਐਨ ਦੇ ਬਾਰੇ ਵਿਚ ਦੱਸ ਰਹੇ ਹਾਂ। ਵਿਗਿਆਨੀਆਂ ਦਾ ਕਹਿਣਾ ਹੈ ਕਿ ਹੱਥਾਂ ਦੀ ਉਂਗਲ ਦਾ ਕੋਰੋਨਾ ਦੇ ਖਤਰੇ ਨਾਲ ਸੰਬੰਧ ਹੈ ਅਤੇ ਇਸ ਦੇ ਪਿੱਛੇ ਵਿਗਿਆਨ ਦਾ ਇਕ ਕਾਰਨ ਹੈ। 

ਵਿਗਿਆਨੀਆਂ ਨੇ ਉਂਗਲ ਦੇ ਆਕਾਰ ਨਾਲ ਕੋਰੋਨਾ ਦੇ ਖਤਰੇ ਦਾ ਸੰਬੰਧ ਸਥਾਪਿਤ ਕਰਨ ਲਈ 41 ਦੇਸ਼ਾਂ ਦੇ ਮਰੀਜ਼ਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ। ਇਸ ਵਿਚ ਭਾਰਤ ਦੇ ਵੀ 2274 ਪੁਰਸ਼ ਕੋਰੋਨਾ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਵਿਗਿਆਨੀਆਂ ਨੇ ਕਿਹਾ ਕਿ ਜਿਹੜੇ ਪੁਰਸ਼ਾਂ ਦੀ ਰਿੰਗ ਫਿੰਗਰ (Ring Finger) ਲੰਬੀ ਹੈ  ਉਹਨਾਂ ਨੂੰ ਕੋਰੋਨਾ ਨਾਲ ਮੌਤ ਦਾ ਖਤਰਾ ਤੁਲਨਾਤਮਕ ਰੂਪ ਨਾਲ ਘੱਟ ਹੈ। ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਲੰਬੀ ਉਂਗਲ ਵਾਲੇ ਪੁਰਸ਼ਾਂ ਵਿਚ ਕੋਰੋਨਾ ਦੇ ਸਿਰਫ ਹਲਕੇ ਲੱਛਣ ਹੋ ਸਕਦੇ ਹਨ। ਬ੍ਰਿਟੇਨ ਦੇ ਵੇਲਜ਼ ਵਿਚ ਸਥਿਤ ਸਵਾਨਸੀ ਯੂਨੀਵਰਸਿਟੀ ਵਿਚ ਇਹ ਅਧਿਐਨ ਕੀਤਾ ਗਿਆ। 1920 ਵਿਚ ਸਥਾਪਿਤ ਇਹ ਯੂਨੀਵਰਸਿਟੀ ਜਨਤਕ ਰਿਸਰਚ ਲਈ ਜਾਣੀ ਜਾਂਦੀ ਹੈ। ਇਸ ਅਧਿਐਨ ਨੂੰ Early Human Development ਜਨਰਲ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਧਿਐਨ ਦੇ ਮੁਤਾਬਕ ਔਰਤਾਂ ਦੇ ਹੱਥਾਂ ਦੀ ਉਂਗਲ ਦਾ ਮੌਤ ਦਰ ਨਾਲ ਸੰਬੰਧ ਨਹੀਂ ਪਾਇਆ ਗਿਆ।

ਦੀ ਸਨ ਦੀ ਰਿਪੋਰਟ ਦੇ ਮੁਤਾਬਕ ਲੀਡ ਰਿਸਰਚਰ ਪ੍ਰੋਫੈਸਰ ਜੌਨ ਮੈਨਿੰਗ ਨੇ ਕਿਹਾ ਕਿ ਅਧਿਐਨ ਦੇ ਆਧਾਰ 'ਤੇ ਦੇਖੀਏ ਤਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਆਸਟ੍ਰੀਆ ਅਤੇ ਪੂਰਬੀ ਏਸ਼ੀਆ ਦੇ ਦੇਸ਼ਾਂ ਨੂੰ ਬਾਇਓਲੌਜ਼ੀਕਲ ਲਾਭ ਮਿਲ ਸਕਦਾ ਹੈ। ਇਹਨਾਂ ਦੇਸ਼ਾਂ ਦੇ ਲੋਕਾਂ ਦੀ ਰਿੰਗ ਫਿੰਗਰ ਆਮਤੌਰ 'ਤੇ ਲੰਬੀ ਹੁੰਦੀ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਰਿੰਗ ਫਿੰਗਰ ਦੀ ਲੰਬਾਈ ਦਾ ਸੰਬੰਧ ਗਰਭ ਦੇ ਦੌਰਾਨ ਭਰੂਣ ਨੂੰ ਮਿਲੇ ਟੇਸਟੋਸਟੇਰਾਨ ਦੇ ਪੱਧਰ ਨਾਲ ਹੁੰਦਾ ਹੈ। ਇਸ ਅਧਿਐਨ ਦੇ ਲਈ ਵਿਗਿਆਨੀਆਂ ਨੇ 41 ਦੇਸ਼ਾਂ ਦੇ 2 ਲੱਖ ਲੋਕਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ। ਇਹਨਾਂ ਲੋਕਾਂ ਦੇ ਹੱਥਾਂ ਦੀ ਉਂਗਲ ਦਾ ਮਾਪ ਖੋਜੀਆਂ ਨੇ ਲਿਆ ਸੀ। ਅਧਿਐਨ ਦੇ ਦੌਰਾਨ ਪਾਇਆ ਗਿਆ ਕਿ ਜਿਹੜੇ ਦੇਸ਼ਾਂ ਦੇ ਪੁਰਸ਼ਾਂ ਦੀ ਰਿੰਗ ਫਿੰਗਰ ਔਸਤਨ ਛੋਟੀ ਹੁੰਦੀ ਹੈ, ਉੱਥੇ ਪੁਰਸ਼ਾਂ ਵਿਚ ਕੋਰੋਨਾ ਨਾਲ ਮੌਤ ਦਾ ਖਤਰਾ ਵੱਧ ਹੁੰਦਾ ਹੈ।

ਪੜ੍ਹੋ ਇਹ ਅਹਿਮ ਖਬਰ- ਟਵਿੱਟਰ ਨੇ ਪਹਿਲੀ ਵਾਰ ਟਰੰਪ ਨੂੰ ਦਿੱਤੀ ਚਿਤਾਵਨੀ, ਫਲੈਗ ਕੀਤੇ 2 ਟਵੀਟ

ਵਿਗਿਆਨੀਆਂ ਨੇ ਹੱਥਾਂ ਦੀ ਉਂਗਲ ਦੇ ਅਧਿਐਨ ਦੇ ਲਈ ਇਕ ਅਨੁਪਾਤ ਦੀ ਵੀ ਵਰਤੋਂ ਕੀਤੀ। ਇਸ ਦੌਰਾਨ ਇੰਡੈਕਸ ਫਿੰਗਰ ਅਤੇ ਰਿੰਗ ਫਿੰਗਰ ਦਾ ਮਾਪ ਲਿਆ ਗਿਆ। ਇੰਡੈਕਸ ਫਿੰਗਰ ਦੀ ਲੰਬਾਈ ਨੂੰ ਰਿੰਗ ਫਿੰਗਰ ਦੀ ਲੰਬਾਈ ਨਾਲ ਭਾਗ ਦਿੱਤਾ ਗਿਆ। ਇਸ ਨੂੰ 'ਅੰਕ ਅਨੁਪਾਤ' (Digit Ratio) ਕਿਹਾ ਗਿਆ। ਵਿਗਿਆਨੀਆਂ ਨੇ ਕਿਹਾ ਕਿ ਜੇਕਰ ਅੰਕ ਅਨੁਪਾਤ ਘੱਟ ਹੈ (ਕਰੀਬ 0.976) ਤਾਂ ਇਸ ਦਾ ਮਤਲਬ ਹੋ ਸਕਦਾ ਹੈ ਕਿ ਤੁਸੀਂ ਕੋਰੋਨਾ ਤੋਂ ਬਚ ਜਾਓ। ਉੱਥੇ ਜੇਕਰ ਅੰਕ ਅਨੁਪਾਤ ਵੱਧ ਹੈ (0.99 ਤੋਂ ਵੱਧ) ਤਾਂ ਇਸ ਦਾ ਇਸ਼ਾਰਾ ਇਹ ਹੋ ਸਕਦਾ ਹੈ ਕਿ ਤੁਹਾਨੂੰ ਕੋਰੋਨਾ ਤੋਂ ਜ਼ਿਆਦਾ ਖਤਰਾ ਹੈ। ਇਸ ਦਾ ਇਹ ਮਤਲਬ ਵੀ ਹੋਇਆ ਕਿ ਅੰਕ ਅਨੁਪਾਤ ਘੱਟ ਹੋਣ ਲਈ ਤੁਹਾਡੀ ਰਿੰਗ ਫਿੰਗਰ ਲੰਬੀ ਹੋਣੀ ਚਾਹੀਦੀ ਹੈ।

ਡੇਲੀ ਮੇਲ ਵਿਚ ਛਪੀ ਰਿਪੋਰਟ ਦੇ ਮੁਤਾਬਕ ਮਾਹਰਾਂ ਦਾ ਦਾਅਵਾ ਹੈ ਕਿ ਰਿੰਗ ਫਿੰਗਰ ਦੀ ਲੰਬਾਈ ਇਸ ਚੀਜ਼ ਨਾਲ ਤੈਅ ਹੁੰਦੀ ਹੈ ਕਿ ਗਰਭ ਦੇ ਦੌਰਾਨ ਭਰੂਣ ਨੂੰ ਟੇਸਟੋਸਟੇਰਾਨ ਕਿੰਨਾ ਜ਼ਿਆਦਾ ਮਿਲਿਆ। ਅਜਿਹਾ ਸਮਝਿਆ ਜਾਂਦਾ ਹੈ ਕਿ ਪੁਰਸ਼ਾਂ ਨੂੰ ਜਿੰਨਾ ਜ਼ਿਆਦਾ ਟੇਸਟੋਸਟੇਰਾਨ ਮਿਲਦਾ ਹੈ ਰਿੰਗ ਫਿੰਗਰ ਦੀ ਲੰਬਾਈ ਉਨੀ ਜ਼ਿਆਦਾ ਹੁੰਦੀ ਹੈ। ਇਸ ਤੋਂ ਪਹਿਲਾਂ ਵੀ ਕੁਝ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੋਰੋਨਾ ਦੇ ਮਰੀਜ਼ਾਂ ਵਿਚ ਟੇਸਟੋਸਟੇਰਾਨ ਬਚਾਅ ਦਾ ਕੰਮ ਕਰਦਾ ਹੈ। ਟੇਸਟੇਸਟੇਰਾਨ ਨਾਲ  ACE-2 ਰਿਸੈਪਟਰਸ ਦੀ ਗਿਣਤੀ ਸਰੀਰ ਵਿਚ ਵੱਧ ਜਾਂਦੀ ਹੈ। ਵਿਗਿਆਨੀਆਂ ਦਾ ਮੰਨਣਾ ਹੈਕਿ ਕੋਰੋਨਾਵਾਇਰਸ ਸਰੀਰ ਵਿਚ ACE-2 ਰਿਸੈਪਟਰਸ ਦੇ ਜ਼ਰੀਏ ਹੀ ਇਨਫੈਕਸ਼ਨ ਫੈਲਾਉਂਦਾ ਹੈ ਪਰ  ACE-2 ਦੀ ਵੱਧ ਗਿਣਤੀ ਫੇਫੜਿਆਂ ਨੂੰ ਨੁਕਸਾਨ ਤੋਂ ਬਚਾ ਲੈਂਦੀ ਹੈ।


author

Vandana

Content Editor

Related News