ਮੀਂਹ ਕਾਰਨ ਲੰਡਨ ਦੇ ਹਵਾਈ ਅੱਡੇ ਦਾ ਹਾਲ ਬੇਹਾਲ, ਵੀਡੀਓ ਵਾਇਰਲ

Tuesday, Aug 13, 2019 - 02:28 PM (IST)

ਮੀਂਹ ਕਾਰਨ ਲੰਡਨ ਦੇ ਹਵਾਈ ਅੱਡੇ ਦਾ ਹਾਲ ਬੇਹਾਲ, ਵੀਡੀਓ ਵਾਇਰਲ

ਲੰਡਨ (ਬਿਊਰੋ)— ਦੁਨੀਆ ਦੇ ਜ਼ਿਆਦਾਤਰ ਦੇਸ਼ ਇਸ ਸਮੇਂ ਭਾਰੀ ਮੀਂਹ ਅਤੇ ਹੜ੍ਹ ਦਾ ਸਾਹਮਣਾ ਕਰ ਰਹੇ ਹਨ। ਤਾਜ਼ਾ ਮਾਮਲਾ ਲੰਡਨ ਦੇ ਲਿਊਟਨ ਹਵਾਈ ਅੱਡੇ ਦਾ ਹੈ। ਇੱਥੇ ਭਾਰੀ ਮੀਂਹ ਕਾਰਨ ਹਵਾਈ ਅੱਡੇ ਦੀ ਛੱਤ ਤੋਂ ਪਾਣੀ ਟਪਕਦਾ ਰਿਹਾ। ਮਾਮਲਾ ਸ਼ੁੱਕਰਵਾਰ ਦਾ ਹੈ ਪਰ ਇਸ ਸਬੰਧੀ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ। ਅਸਲ ਵਿਚ ਜਦੋਂ ਪਾਣੀ ਤੇਜ਼ੀ ਨਾਲ ਛੱਤ ਵਿਚੋਂ ਟਪਕਣ ਲੱਗਾ ਤਾਂ ਯਾਤਰੀ ਹੈਰਾਨ ਰਹਿ ਗਏ। ਉਨ੍ਹਾਂ ਨੇ ਆਪਣੇ ਮੋਬਾਈਲ ਫੋਨ 'ਤੇ ਘਟਨਾ ਦਾ ਵੀਡੀਓ ਬਣਾ ਲਿਆ ਅਤੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ।

 

ਇਸ ਘਟਨਾ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਾਇਰਲ ਹੋਏ ਵੀਡੀਓ ਵਿਚ ਹਵਾਈ ਅੱਡੇ ਦੇ ਟਰਮੀਨਲ 'ਤੇ ਪਾਣੀ ਭਰਿਆ ਹੋਇਆ ਦਿਖਾਇਆ ਗਿਆ ਹੈ। ਸਮਾਚਾਰ ਏਜੰਸੀ ਮੁਤਾਬਕ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਪੂਰੇ ਬ੍ਰਿਟੇਨ ਵਿਚ ਭਾਰੀ ਨੁਕਸਾਨ ਹੋਇਆ ਹੈ। ਇਸ ਦਾ ਅਸਰ ਹਵਾਈ ਅੱਡੇ 'ਤੇ ਵੀ ਪਿਆ ਅਤੇ ਬਿੱਜੀ ਹਵਾਈ ਅੱਡੇ ਦੇ ਟਰਮੀਨਲ ਵਿਚੋਂ ਪਾਣੀ ਟਪਕਣ ਲੱਗਾ। ਇਸ ਲੀਕੇਜ਼ ਕਾਰਨ ਲੋਕਾਂ ਨੂੰ ਫਲਾਈਟ ਵਿਚ ਵੀ ਦੇਰੀ  ਹੋ ਗਈ। 

PunjabKesari

ਲੱਗਭਗ 15 ਮਿੰਟ ਤੱਕ ਤੇਜ਼ੀ ਨਾਲ ਮੀਂਹ ਦਾ ਪਾਣੀ ਛੱਤ ਤੋਂ ਲੀਕ ਕਰਦਾ ਰਿਹਾ, ਜਿਸ ਵਿਚ ਕਈ ਯਾਤਰੀ ਭਿੱਜ ਗਏ। ਵੀਡੀਓ ਵਾਇਰਲ ਹੋਣ ਦੇ ਬਾਅਦ ਕਈ ਲੋਕਾਂ ਨੇ ਇਸ ਨੂੰ ਰੀ-ਟਵੀਟ ਕੀਤਾ ਅਤੇ ਕੁਮੈਂਟ ਲਿਖੇ। ਲਿਊਟਨ ਹਵਾਈ ਅੱਡੇ ਨੇ ਯਾਤਰੀਆਂ ਤੋਂ ਦੇਰੀ ਲਈ ਮਾਫੀ ਮੰਗੀ ਅਤੇ ਇਕ ਟਵੀਟ ਵਿਚ ਇਸ ਲੀਕੇਜ਼ ਲਈ ਜ਼ਬਰਦਸ ਮੀਂਹ ਨੂੰ ਜ਼ਿੰਮੇਵਾਰ ਦੱਸਿਆ।


author

Vandana

Content Editor

Related News