ਲੰਡਨ: 70 ਮਿੰਟ ਤੱਕ ਐਂਬੂਲੈਂਸ ਦਾ ਇੰਤਜ਼ਾਰ ਕਰਨ ਤੋਂ ਬਾਅਦ ਹਾਰਟ ਅਟੈਕ ਪੀੜਤ ਦੀ ਹੋਈ ਮੌਤ

Friday, Nov 19, 2021 - 05:37 PM (IST)

ਲੰਡਨ: 70 ਮਿੰਟ ਤੱਕ ਐਂਬੂਲੈਂਸ ਦਾ ਇੰਤਜ਼ਾਰ ਕਰਨ ਤੋਂ ਬਾਅਦ ਹਾਰਟ ਅਟੈਕ ਪੀੜਤ ਦੀ ਹੋਈ ਮੌਤ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਰਾਜਧਾਨੀ ਲੰਡਨ ਵਿੱਚ ਸੰਭਾਵਿਤ ਤੌਰ 'ਤੇ ਦਿਲ ਦੇ ਦੌਰੇ ਤੋਂ ਪੀੜਤ ਇੱਕ 70 ਸਾਲਾ ਬਜੁਰਗ ਦੀ ਇੱਕ ਐਂਬੂਲੈਂਸ ਦੀ ਲਗਭਗ 70 ਮਿੰਟ ਉਡੀਕ ਕਰਨ ਦੇ ਬਾਅਦ ਮੌਤ ਹੋ ਗਈ। ਇਸ 70 ਸਾਲਾ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ ਸੀ ਪਰ ਐਂਬੂਲੈਂਸ ਦੇ ਜਵਾਬ ਦੇਣ ਵਿਚਕਾਰ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਉਹ ਦਰਦ ਨਾਲ ਤੜਫਦਾ ਰਿਹਾ। ਦੱਖਣ-ਪੂਰਬੀ ਲੰਡਨ ਸਥਿਤ ਆਪਣੇ ਘਰ ਵਿੱਚ ਉਸਦੀ ਧੀ ਐਮਾ ਨੂੰ ਮਿਲਣ ਤੋਂ ਪਹਿਲਾਂ ਬਜੁਰਗ ਨੇ 999 'ਤੇ ਕਾਲ ਕੀਤੀ ਸੀ। 

ਪੜ੍ਹੋ ਇਹ ਅਹਿਮ ਖਬਰ -ਬ੍ਰਿਟੇਨ 'ਚ ਮੱਧਕਾਲੀ ਚੋਣਾਂ ਹੋਣ 'ਤੇ ਬ੍ਰਿਟਿਸ਼ ਭਾਰਤੀ ਵੋਟਰਾਂ ਦੀ ਵੋਟਿੰਗ ਹੋਵੇਗੀ ਅਹਿਮ

ਇਸਦੇ ਇਲਾਵਾ ਵਿਅਕਤੀ ਦੀਆਂ ਦੋ ਬੇਟੀਆਂ ਨੇ ਕਈ ਹੋਰ ਐਮਰਜੈਂਸੀ ਕਾਲਾਂ ਵੀ ਕੀਤੀਆਂ ਅਤੇ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਇੱਕ ਐਂਬੂਲੈਂਸ ਉਹਨਾਂ ਦੀ ਪਹਿਲੀ ਕਾਲ ਦੇ 41 ਮਿੰਟਾਂ ਦੇ ਅੰਦਰ ਉਹਨਾਂ ਕੋਲ ਹੋਵੇਗੀ। ਲਗਭਗ ਇੱਕ ਘੰਟੇ ਬਾਅਦ ਐਮਾ ਦੇ ਪਿਤਾ ਨੇ ਸਾਹ ਲੈਣਾ ਬੰਦ ਕਰ ਦਿੱਤਾ ਅਤੇ ਇੱਕ ਐਂਬੂਲੈਂਸ ਆਖਰਕਾਰ ਪਹਿਲੀ ਕਾਲ ਤੋਂ 69 ਮਿੰਟ ਬਾਅਦ ਪਹੁੰਚੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਆਪਣੇ ਪਿਤਾ ਦੀ ਮੌਤ ਦੇ ਸਬੰਧ ਵਿੱਚ ਐਮਾ ਅਤੇ ਉਸਦੀ ਭੈਣ ਆਪਣੇ ਪਿਤਾ ਦੀ ਦੁਰਦਸ਼ਾ ਨੂੰ ਉਜਾਗਰ ਕਰਨਾ ਚਾਹੁੰਦੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਇਸ ਸਦਮੇ ਵਿੱਚੋਂ ਨਾ ਲੰਘੇ।


author

Vandana

Content Editor

Related News