ਮਹਿਲਾ ਨੂੰ ਬ੍ਰੇਨ ਸਰਜਰੀ ਦੌਰਾਨ ਆਇਆ ਹੋਸ਼, ਵਜਾਉਂਦੀ ਰਹੀ ਵਾਇਲਨ, ਵੀਡੀਓ

02/19/2020 10:40:36 AM

ਲੰਡਨ (ਬਿਊਰੋ): ਯੂਕੇ ਦੇ ਲੰਡਨ ਸਥਿਤ ਕਿੰਗਜ਼ ਕਾਲੇਜ ਹਸਪਤਾਲ ਵਿਚ ਸਰਜਰੀ ਦੇ ਇਤਿਹਾਸ ਦਾ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ। ਆਪਰੇਸ਼ਨ ਥੀਏਟਰ ਵਿਚ 53 ਸਾਲਾ ਡੈਗਮਰ ਟਰਨਰ ਵਾਇਲਨ ਵਜਾਉਂਦੀ ਰਹੀ ਅਤੇ ਡਾਕਟਰ ਉਸ ਦੀ ਸਰਜਰੀ ਕਰਦੇ ਰਹੇ। ਅਸਲ ਵਿਚ ਡਾਕਟਰ ਸਰਜਰੀ ਜ਼ਰੀਏ ਟਰਨਰ ਦੇ ਦਿਮਾਗ ਵਿਚੋਂ ਟਿਊਮਰ ਕੱਢ ਰਹੇ ਸੀ। 6 ਘੰਟੇ ਦੀ ਸਰਜਰੀ ਦੌਰਾਨ ਟਰਨਰ ਨੂੰ ਹੋਸ਼ ਆ ਗਿਆ। ਇਸ ਮਗਰੋਂ ਉਹਨਾਂ ਨੂੰ ਵਾਇਲਨ ਦਿੱਤਾ ਗਿਆ। ਟਰਨਰ ਵਾਇਲਨ ਵਜਾਉਂਦੀ ਰਹੀ ਅਤੇ ਡਾਕਟਰਾਂ ਨੇ ਉਹਨਾਂ ਦਾ 8X4 ਸੈਂਟੀਮੀਟਰ ਦੇ ਟਿਊਮਰ ਸਫਲਤਾਪੂਰਵਕ ਕੱਢ ਦਿੱਤਾ।

PunjabKesari

ਸਰਜਰੀ ਦੇ ਵਿਚ ਟਰਨਰ ਨੂੰ ਹੋਸ਼ ਵਿਚ ਲਿਆਉਣ ਅਤੇ ਵਾਇਲਨ ਵਜਾਉਣ ਦਾ ਆਈਡੀਆ ਡਾਕਟਰਾਂ ਦਾ ਹੀ ਸੀ। ਤਾਂ ਜੋ ਇਸ ਦੌਰਾਨ ਉਹਨਾਂ ਦੇ ਦਿਮਾਗ ਦਾ ਉਹ ਖੇਤਰ ਕਿਰਿਆਸ਼ੀਲ ਜੋ ਜਾਵੇ ਜੋ ਪੂਰੀ ਤਰ੍ਹਾਂ ਕੰਮ ਨਹੀਂ ਸੀ ਕਰ ਰਿਹਾ। ਨਿਊਰੋਸਰਜਨ ਪ੍ਰੋਫੈਸਰ ਕੇਯੋਮਾਰਸ ਸ਼ਕਨ ਦੇ ਮੁਤਾਬਕ,'' ਕਰੀਬ 90 ਫੀਸਦੀ ਤੱਕ ਟਿਊਮਰ ਕੱਢ ਦਿੱਤਾ ਗਿਆ ਹੈ। ਟਰਨਰ ਹੁਣ ਸਿਹਤਮੰਦ ਹੈ ਅਤੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।'' ਇੱਥੇ ਦੱਸ ਦਈਏ ਕਿ ਯੂਕੇ ਵਿਚ ਕਿੰਗਜ਼ ਹਸਪਤਾਲ ਬ੍ਰੇਨ ਟਿਊਮਰ ਦਾ ਇਕ ਵੱਡਾ ਸੈਂਟਰ ਹੈ। ਇੱਥੇ ਹਰ ਸਾਲ ਅਜਿਹੀਆਂ 400 ਸਰਜਰੀਆਂ ਹੁੰਦੀਆਂ ਹਨ।

PunjabKesari

ਕੇਯੋਮਾਰਸ ਸ਼ਕਨ ਨੇ ਦੱਸਿਆ ਕਿ ਟਰਨਰ ਨੂੰ 2013 ਵਿਚ ਬ੍ਰੇਨ ਟਿਊਮਰ ਹੋਣ ਦਾ ਪਤਾ ਚੱਲਿਆ ਸੀ। ਟਿਊਮਰ ਟਰਨਰ ਦੇ ਦਿਮਾਗ ਦੇ ਸੱਜੇ ਪਾਸੇ ਸੀ ਅਤੇ ਉਸ ਜਗ੍ਹਾ ਬਹੁਤ ਕਰੀਬ ਸੀ ਜਿੱਥੋਂ ਦੀ ਉਸ ਦੇ ਖੱਬੇ ਹੱਥ ਦੀ ਗਤੀ ਦਾ ਕੰਟਰੋਲ ਹੁੰਦਾ ਸੀ।ਇਸ ਲਿਹਾਜ ਨਾਲ ਸਰਜਰੀ ਦੌਰਾਨ ਉਸ ਜਗ੍ਹਾ ਨਜ਼ਰ ਬਣਾਈ ਰੱਖਣਾ ਜ਼ਰੂਰੀ ਸੀ। ਡਾਕਟਰਾਂ ਨੇ ਇਹ ਤੈਅ ਕਰਨਾ ਸੀ ਕਿ ਟਿਊਮਰ ਨੂੰ ਕੱਢਦੇ ਸਮੇਂ ਉਸ ਇਲਾਕੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ। ਡਾਕਟਰ ਅਤੇ ਐਨਸਥੇਸੀਆ ਟੀਮ ਨੇ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਕਿਉਂਕਿ ਡਾਕਟਰ ਮਰੀਜ਼ ਦੇ ਸ਼ੌਂਕ ਨੂੰ ਜਾਣਦੇ ਸੀ ਇਸ ਲਈ ਉਸ ਨੂੰ ਵਾਇਲਨ ਵਜਾਉਣ ਲਈ ਕਿਹਾ ਗਿਆ। ਟਰਨਰ ਨੇ ਬਹੁਤ ਵਧੀਆ ਤਰੀਕੇ ਨਾਲ ਵਾਇਲਨ ਵਜਾਈ।

PunjabKesari

ਵਾਇਲਨ ਟਰਨਰ ਦਾ ਜਨੂੰਨ ਹੈ। ਉਹ 10 ਸਾਲ ਦੀ ਉਮਰ ਤੋਂ ਵਾਇਲਨ ਵਜਾ ਰਹੀ ਹੈ। ਉਹ ਵ੍ਹਾਈਟ ਸਿੰਫਨੀ ਆਰਕੇਸਟਾ ਅਤੇ ਕਈ ਗਰੁੱਪ ਵਿਚ ਵਾਇਲਨ ਪੇਸ਼ਕਾਰੀ ਦਿੰਦੀ ਹੈ। ਟਰਨਰ ਦੱਸਦੀ ਹੈ ਕਿ ਡਾਕਟਰ ਨੇ ਉਹਨਾਂ ਦੇ ਹੱਥਾਂ ਵਿਚ ਵਾਇਲਨ ਦਿੱਤਾ ਅਤੇ ਕਿਹਾ ਕਿ ਇਸ ਨੂੰ ਵਜਾਉਂਦੇ ਰਹੋ। ਮੈਂ ਉਹਨਾਂ ਦੀ ਗੱਲ ਮੰਨੀ ਅਤੇ ਸਰਜਰੀ ਦੌਰਾਨ ਵਾਇਲਨ ਵਜਾਉਂਦੀ ਰਹੀ।

 


Vandana

Content Editor

Related News