29 ਟਨ ਗਾਜਰਾਂ ਦਾ ਲੰਡਨ ਦੀ ਸੜਕ ''ਤੇ ਲੱਗਿਆ ਢੇਰ, ਤਸਵੀਰਾਂ ਵਾਇਰਲ

10/05/2020 6:30:41 PM

ਲੰਡਨ (ਬਿਊਰੋ): ਲੰਡਨ ਵਿਚ ਇਹਨੀਂ ਦਿਨੀਂ ਸੜਕ 'ਤੇ ਫੈਲੀਆਂ 29,000 ਕਿਲੋਗ੍ਰਾਮ ਗਾਜਰਾਂ ਦੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਲੋਕ ਸੋਸ਼ਲ ਮੀਡੀਆ ਵਿਚ ਇਕ-ਦੂਜੇ ਨੂੰ ਪੁੱਛ ਰਹੇ ਹਨ ਕਿ ਆਖਿਰ ਇੰਨੀ ਵੱਡੀ ਮਾਤਰਾ ਵਿਚ ਇਹਨਾਂ ਗਾਜਰਾਂ ਨੂੰ ਸੜਕ 'ਤੇ ਕਿਉਂ ਸੁੱਟਿਆ ਗਿਆ ਹੈ। ਗਾਜਰ ਦੇ ਢੇਰ ਦੀਆਂ ਵਾਇਰਲ ਤਸਵੀਰਾਂ ਦੱਖਣ ਲੰਡਨ ਦੇ ਗੋਲਡਸਮਿਥਸ ਕਾਲਜ ਦੇ ਬਾਹਰ ਦੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਕ ਟਰੱਕ ਨੇ ਇੰਨੀ ਵੱਡੀ ਮਾਤਰਾ ਵਿਚ ਗਾਜਰਾਂ ਨੂੰ ਕਾਲਜ ਕੈਂਪਸ ਦੇ ਬਾਹਰ ਸੜਕ 'ਤੇ ਸੁੱਟਿਆ ਸੀ।

 

ਕਾਲਜ ਨੇ ਕੀਤਾ ਇਹ ਖੁਲਾਸਾ
ਸੋਸ਼ਲ ਮੀਡੀਆ ਵਿਚ ਪੁੱਛੇ ਜਾ ਰਹੇ ਸਵਾਲਾਂ 'ਤੇ ਗੋਲਡਸਮਿਥਸ ਕਾਲਜ ਨੇ ਕੁਝ ਦੇਰ ਬਾਅਦ ਆਪਣੀ ਚੁੱਪੀ ਤੋੜਦੇ ਹੋਏ ਪੂਰੀ ਘਟਨਾ ਦਾ ਖੁਲਾਸਾ ਕੀਤਾ। ਕਾਲਜ ਵਿਚ ਕਿਹਾ ਹੈ ਇਹ ਗਾਜਰਾਂ ਇਕ ਵਿਦਿਆਰਥੀ ਦੇ ਆਰਟ ਇੰਸਟਾਲੇਸ਼ਨ ਦੀਆਂ ਹਿੱਸਾ ਸਨ। ਇਹ ਇਕ ਇੰਸਟਾਲੇਸ਼ਨ ਹੈ, ਜਿਸ ਨੂੰ ਗ੍ਰਾਊਂਡਿੰਗ ਕਿਹਾ ਜਾਂਦਾ ਹੈ। ਇਸ ਨੂੰ ਕਲਾਕਾਰ ਅਤੇ ਐੱਮ.ਐੱਫ.ਏ. ਵਿਦਿਆਰਥੀ ਰਾਫੇਲ ਪੇਰੇਜ ਇਵਾਂਸ ਨੇ ਬਣਾਇਆ ਹੈ। ਕਾਲਜ ਨੇ ਇਹ ਵੀ ਦੱਸਿਆ ਕਿ ਇਹ ਇੰਸਟਾਲੇਸ਼ਨ ਗੋਲਡਸਮਿਥਸ ਦੇ ਐੱਮ.ਐੱਫ.ਏ. ਡਿਗਰੀ ਸ਼ੋਅ ਦਾ ਹਿੱਸਾ ਹੈ।

 

ਕਲਾਕਾਰ ਨੇ ਕਹੀ ਇਹ ਗੱਲ
ਕਲਾਕਾਰ ਰਾਫੇਲ ਪੇਰੇਜ ਇਵਾਂਸ ਨੇ ਦੱਸਿਆ ਕਿ ਇਹ ਗਾਜਰਾਂ ਖਾਣਯੋਗ ਨਹੀਂ ਸਨ। ਇਹਨਾਂ ਵਿਚੋਂ ਜ਼ਿਆਦਾਤਰ ਟੁੱਕੜਿਆਂ ਵਿਚ ਕੱਟੀਆਂ ਹੋਈਆਂ ਸਨ। ਇਹਨਾਂ ਗਾਜਰਾਂ ਨੂੰ ਪ੍ਰਦਰਸ਼ਨੀ ਦੇ ਬਾਅਦ ਹਟਾ ਦਿੱਤਾ ਜਾਵੇਗਾ ਅਤੇ ਪਾਲਤੂ ਜਾਨਵਰਾਂ ਨੂੰ ਚਾਰੇ ਦੇ ਲਈ ਦੇ ਦਿੱਤਾ ਜਾਵੇਗਾ। ਉਹਨਾਂ ਦੀ ਕਲਾਕ੍ਰਿਤੀ ਪਿੰਡ ਅਤੇ ਸ਼ਹਿਰਾਂ ਦੇ ਵਿਚ ਜਾਰੀ ਤਣਾਅ ਨੂੰ ਪ੍ਰਦਰਸ਼ਿਤ ਕਰਦੀ ਹੈ। ਜਿਸ ਵਿਚ ਯੂਰਪੀ ਕਿਸਾਨ ਫਸ਼ਲ ਦਾ ਉਚਿਤ ਮੁੱਲ ਨਾ ਮਿਲ ਪਾਉਣ ਕਾਰਨ ਸ਼ਹਿਰ ਦੇ ਮੱਧ ਵਿਚ ਆਪਣੀ ਫਸਲ ਨੂੰ ਡੰਪ ਕਰ ਕੇ ਵਿਰੋਧ ਜ਼ਾਹਰ ਕਰ ਰਹੇ ਹਨ।

PunjabKesari

ਹਾਲੇ ਉੱਥੇ ਹੀ ਮੌਜੂਦ ਹੈ ਗਾਜਰਾਂ ਦਾ ਢੇਰ
ਸਕਾਈ ਨਿਊਜ਼ ਦੀ ਰਿਪੋਰਟ ਦੇ ਮੁਤਾਬਕ, ਮੰਗਲਵਾਰ ਨੂੰ ਇਸ ਇੰਸਟਾਲੇਸ਼ਨ ਦੇ ਖਤਮ ਹੋਣ ਦੇ ਬਾਅਦ ਵੀ ਗਾਜਰਾਂ ਨੂੰ ਪਸ਼ੂਆਂ ਦੇ ਚਾਰੇ ਲਈ ਭੇਜਿਆ ਨਹੀਂ ਗਿਆ ਹੈ। ਇਹਨਾਂ ਗਾਜਰਾਂ ਦੇ ਢੇਰ 'ਤੇ ਚੜ੍ਹ ਕੇ ਵਿਦਿਆਰਥੀ ਤਸਵੀਰਾਂ ਖਿੱਚਵਾ ਰਹੇ ਹਨ। ਕਈ ਵਿਦਿਆਰਥੀ ਤਾਂ ਉਹਨਾਂ ਵਿਚੋਂ ਗਾਜਰਾਂ ਨੂੰ ਚੁੱਕ ਕੇ ਆਪਣੇ ਘਰ ਖਾਣ ਲਈ ਲਿਜਾ ਰਹੇ ਹਨ।

PunjabKesari

ਲੋਕਾਂ ਨੇ ਕੀਤੀਆਂ ਅਜਿਹੀਆਂ ਟਿੱਪਣੀਆਂ
ਉਹਨਾਂ ਦੇ ਇਸ ਇੰਸਟਾਲੇਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੱਖ-ਵੱਖ ਟਿੱਪਣੀਆਂ ਦੇਖਣ ਨੂੰ ਮਿਲੀਆਂ। ਕਈ ਲੋਕਾਂ ਨੇ ਇਸ ਨੂੰ ਖਾਣੇ ਦੀ ਫਿਜ਼ੂਲਖਰਚੀ ਤੱਕ ਕਿਹਾ। ਇਕ ਯੂਜ਼ਰ ਨੇ ਲਿਖਿਆ ਕਿ ਜੇਕਰ ਉਹਨਾਂ ਨੂੰ ਜ਼ਮੀਨ 'ਤੇ ਨਹੀਂ ਸੁੱਟਿਆ ਗਿਆ ਹੁੰਦਾ ਤਾਂ ਇਸ ਨੂੰ ਉਹਨਾਂ ਸੰਗਠਨਾਂ ਨੂੰ ਦਿੱਤਾ ਜਾ ਸਕਦਾ ਸੀ ਜੋ ਭੁੱਖੇ ਲੋਕਾਂ ਨੂੰ ਖਾਣਾ ਖਵਾਉਂਦੇ ਹਨ। ਉੱਥੇ ਕਈ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਆਪਣੀ ਕਲਾ ਦੇ ਮਾਧਿਅਮ ਨਾਲ ਕਿਸਾਨਾਂ ਦੀ ਸਮੱਸਿਆ ਨੂੰ ਪ੍ਰਦਰਸ਼ਿਤ ਕੀਤਾ ਹੈ।


Vandana

Content Editor

Related News