ਲੋਕ ਸਭਾ ਚੋਣਾਂ 2024: ਅਮਰੀਕਾ ’ਚ ਭਾਰਤੀਆਂ ਨੇ PM ਮੋਦੀ ਦੀ ਜਿੱਤ ਲਈ ਕੀਤਾ ਹਵਨ

Tuesday, Mar 19, 2024 - 12:32 PM (IST)

ਲੋਕ ਸਭਾ ਚੋਣਾਂ 2024: ਅਮਰੀਕਾ ’ਚ ਭਾਰਤੀਆਂ ਨੇ PM ਮੋਦੀ ਦੀ ਜਿੱਤ ਲਈ ਕੀਤਾ ਹਵਨ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਖੇਤਰ ਸਿਲੀਕਾਨ ਵੈਲੀ ਦੇ ਭਾਰਤੀ-ਅਮਰੀਕੀ ਤਕਨਾਲੋਜੀ ਪੇਸ਼ੇਵਰਾਂ ਨੇ ਭਾਰਤ ਵਿਚ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਲਈ ਇਕ ਮੰਦਰ ਵਿਚ ਵਿਸ਼ੇਸ਼ 'ਹਵਨ' ਕਰਵਾਇਆ। ‘ਓਵਰਸੀਜ਼ ਫਰੈਂਡਜ਼ ਆਫ ਬੀਜੇਪੀ’ (OFBJP) ਅਤੇ ‘ਯੂ.ਐੱਸ.ਏ. ਸੈਨ ਫਰਾਂਸਿਸਕੋ ਬੇ ਏਰੀਆ ਚੈਪਟਰ’ ਵੱਲੋਂ ਆਯੋਜਿਤ ਹਵਨ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ, "ਇਹ ਸਿਰਫ ਇੱਕ ਰਸਮ ਨਹੀਂ ਸੀ, ਸਗੋਂ ਬਹੁਗਿਣਤੀ ਭਾਰਤੀਆਂ ਅਤੇ ਪ੍ਰਵਾਸੀ ਭਾਰਤੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਇੱਕ ਸਮੂਹਿਕ ਸੱਦਾ ਸੀ।"

ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੇ ਗਏ ਇਕੋ ਪਰਿਵਾਰ ਦੇ 6 ਜੀਆਂ ਦਾ ਹੋਇਆ ਅੰਤਿਮ ਸੰਸਕਾਰ

OFBJP ਨੇ ਕਿਹਾ ਕਿ ਭਾਰਤੀ ਭਾਈਚਾਰਾ ਆਗਾਮੀ ਸੰਸਦੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨਿਰਣਾਇਕ ਜਿੱਤ ਲਈ ਪ੍ਰਾਰਥਨਾ ਕਰਨ ਲਈ ਇਕੱਠਾ ਹੋਇਆ ਅਤੇ "ਅਬਕੀ ਬਾਰ, 400 ਪਾਰ" ਦੇ ਨਾਅਰੇ ਨੂੰ ਦੁਹਰਾਇਆ। ਉਸ ਨੇ ਕਿਹਾ ਕਿ, “ਇਹ ਅਧਿਆਤਮਕ ਇਕੱਠ ਲੋਕਤੰਤਰੀ ਪ੍ਰਕਿਰਿਆ ਵਿਚ ਡੂੰਘੇ ਵਿਸ਼ਵਾਸ ਅਤੇ ਭਾਰਤ ਵਿਚ ਨਿਰੰਤਰ ਪ੍ਰਗਤੀ ਅਤੇ ਪ੍ਰਸ਼ਾਸਨ ਵਿਚ ਸੁਧਾਰਾਂ ਦੀਆਂ ਇੱਛਾਵਾਂ ਦਾ ਪ੍ਰਤੀਬਿੰਬ ਹੈ।” ਭਾਰਤ ਵਿਚ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 1 ਜੂਨ ਤੱਕ 7 ਪੜਾਵਾਂ ਵਿਚ ਹੋਣਗੀਆਂ। ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।

ਇਹ ਵੀ ਪੜ੍ਹੋ: H-1B ਵੀਜ਼ਾ ਨੂੰ ਲੈ ਕੇ ਅਹਿਮ ਖ਼ਬਰ, ਇਸ ਤਾਰੀਖ਼ ਤੱਕ ਕਰਵਾ ਸਕਦੇ ਹੋ ਰਜਿਸਟ੍ਰੇਸ਼ਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News