ਚੀਨ 'ਚ ਕੋਰੋਨਾ ਦੀ ਮੁੜ ਦਸਤਕ! ਸ਼ਿਘਾਈ ਪ੍ਰਸ਼ਾਸਨ ਨੇ ਜਾਰੀ ਕੀਤੇ ਸਖ਼ਤ ਆਦੇਸ਼

Friday, Oct 28, 2022 - 04:01 PM (IST)

ਬੀਜਿੰਗ- ਚੀਨ ਦੇ ਸਭ ਤੋਂ ਵੱਡੇ ਸ਼ਹਿਰ ਸ਼ੰਘਾਈ ਦੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਆਪਣੇ ਯਾਂਗਪੂ ਜ਼ਿਲ੍ਹੇ ਦੇ 13 ਲੱਖ ਲੋਕਾਂ ਲਈ ਕੋਵਿਡ -19 ਟੈਸਟ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਇਹ ਹੁਕਮ ਵੀ ਜਾਰੀ ਕੀਤਾ ਗਿਆ ਹੈ ਕਿ ਜਾਂਚ ਰਿਪੋਰਟ ਆਉਣ ਤੱਕ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ। ਇਸੇ ਤਰ੍ਹਾਂ ਦੇ ਆਦੇਸ਼ ਇਸ ਗਰਮੀਆਂ ’ਚ ਵੀ ਦਿੱਤੇ ਗਏ ਸਨ, ਜਿਸ ਤੋਂ ਬਾਅਦ ਪੂਰਾ ਸ਼ਹਿਰ ਦੋ ਮਹੀਨਿਆਂ ਲਈ ਲਾਕਡਾਊਨ ਸੀ।

ਇਸ ਨਾਲ 2.5 ਮਿਲੀਅਨ ਦੀ ਆਬਾਦੀ ਵਾਲੇ ਸ਼ਹਿਰ ਦੀ ਸਥਾਨਕ ਆਰਥਿਕਤਾ ਤਬਾਹ ਹੋ ਗਈ ਹੈ। ਚੀਨ ਆਪਣੀ ‘ਜ਼ੀਰੋ ਕੋਵਿਡ’ ਨੀਤੀ 'ਤੇ ਕਾਇਮ ਹੈ ਅਤੇ ਇਸ ਹਫ਼ਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸੰਮੇਲਨ ਤੋਂ ਬਾਅਦ ਸਰਕਾਰ ਨੇ ਇਸ ਨੀਤੀ ਤੋਂ  ਪਿੱਛੇ ਹਟਣ ਦਾ ਕੋਈ ਸੰਕੇਤ ਨਹੀਂ ਦਿੱਤਾ ਹਨ। ਇਸ ਦੇ ਨਾਲ ਹੀ ਚੀਨ ਦੇ ਲੋਕ ਸਖ਼ਤ ਐਂਟੀ-ਕੋਰੋਨਾਵਾਇਰਸ ਉਪਾਵਾਂ ਤੋਂ ਰਾਹਤ ਦੀ ਉਮੀਦ ਕਰ ਰਹੇ ਹਨ, ਕਿਉਂਕਿ ਇਹ ਉਪਾਅ ਅਜੇ ਵੀ ਦੇਸ਼ ’ਚ ਲਾਗੂ ਹਨ, ਜਦੋਂ ਕਿ ਦੁਨੀਆ ਦੇ ਕਈ ਦੇਸ਼ਾਂ ਨੇ ਇਨ੍ਹਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਚੀਨ ਦੀਆਂ ਸਰਹੱਦਾਂ ਮੁੱਖ ਤੌਰ ’ਤੇ ਬੰਦ ਹਨ ਅਤੇ ਦੇਸ਼ ਪਹੁੰਚਣ ’ਤੇ ਉਨ੍ਹਾਂ ਨੂੰ 10 ਦਿਨਾਂ ਲਈ ਅਲੱਗ-ਥਲੱਗ ਰਹਿਣਾ ਪੈਂਦਾ ਹੈ।

ਇਹ ਵੀ ਪੜ੍ਹੋ : ਸੁਪਰੀਮ ਸਿੱਖ ਸੁਸਾਇਟੀ ਅਤੇ ਸਿੱਖ ਹੈਰੀਟੇਜ ਸਕੂਲ ਵੱਲੋਂ ਬੱਚਿਆਂ ਲਈ ਵਿਸ਼ੇਸ਼ ਸਮਾਗਮ

ਸ਼ੁੱਕਰਵਾਰ ਨੂੰ ਚੀਨ ਵਿਚ ਕੋਰੋਨਾ ਵਾਇਰਸ ਦੇ 1337 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਮਰੀਜ਼ਾਂ ’ਚ ਲਾਗ ਦੇ ਕੋਈ ਲੱਛਣ ਨਹੀਂ ਸਨ। ਸ਼ੰਘਾਈ 'ਚ 11 ਅਜਿਹੇ ਮਰੀਜ਼ ਮਿਲੇ ਹਨ, ਜਿਨ੍ਹਾਂ 'ਚ ਇਨਫ਼ੈਕਸ਼ਨ ਦੇ ਕੋਈ ਲੱਛਣ ਨਹੀਂ ਸਨ। ਇਸ ਦੇ ਨਾਲ ਹੀ ਤਿੱਬਤ ’ਚ ਪੰਜ ਮਾਮਲੇ ਸਾਹਮਣੇ ਆਏ ਹਨ। 

ਚੀਨ ਨੇ ਕਿਹਾ ਹੈ ਕਿ ਦੇਸ਼ ’ਚ ਕੋਵਿਡ ਦੇ ਕੁੱਲ ਮਾਮਲੇ ਵੱਧ ਕੇ 258,660 ਹੋ ਗਏ ਹਨ ਜਦਕਿ ਹੁਣ ਤੱਕ 5226 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਕਾਰੋਬਾਰੀ ਮੈਗਜ਼ੀਨ ਕਾਈਚੀਨ ਅਨੁਸਾਰ ਚੀਨ ’ਚ ਪਾਬੰਦੀਆਂ ਜਾਰੀ ਰਹਿਣ ਦੇ ਸੰਕੇਤ ਹਨ ਅਤੇ ਸ਼ੰਘਾਈ ਹੁਆਨਪੁ ਨਦੀ ਦੇ ਇਕ ਟਾਪੂ 'ਤੇ ਇਕ ਸਥਾਈ ਅਲੱਗ-ਥਲੱਗ ਰਿਹਾਇਸ਼ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਮੈਗਜ਼ੀਨ ਮੁਤਾਬਕ ਇਸ ’ਚ 3,009 ਵੱਖਰੇ ਕਮਰੇ ਅਤੇ 3250 ਬੈੱਡ ਹੋਣਗੇ ਅਤੇ ਇਸ ਦਾ ਨਿਰਮਾਣ ਛੇ ਮਹੀਨਿਆਂ ’ਚ ਪੂਰਾ ਹੋ ਜਾਵੇਗਾ।


Shivani Bassan

Content Editor

Related News