ਜਰਮਨੀ ''ਚ 3 ਮਈ ਤਕ ਵਧ ਸਕਦੀ ਹੈ ਲਾਕਡਾਊਨ ਦੀ ਮਿਆਦ : ਸੂਤਰ

Wednesday, Apr 15, 2020 - 08:07 PM (IST)

ਬਰਲਿਨ-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਉਦੇਸ਼ ਲਈ ਜਰਮਨੀ 'ਚ ਲਾਕਡਾਊਨ ਦੀ ਮਿਆਦ 3 ਮਈ ਤਕ ਵਧਾਈ ਜਾ ਸਕਦੀ ਹੈ। ਚਾਂਸਲਰ ਏਜੰਲਾ ਮਰਕੇਲ ਨਾਲ ਹੋਈ ਇਕ ਮੀਟਿਗ 'ਚ ਪਹਿਲਾਂ ਸਰਕਾਰੀ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਜਰਮਨੀ ਦੇ 16 ਸੂਬਿਅਾਂ ਅਤੇ ਪ੍ਰਤੀਨੀਧੀਆਂ ਨੇ ਰੋਕ ਵਧਾਏ ਜਾਣ ਨੂੰ ਲੈ ਕੇ ਲਿਖਿਤ ਰੂਪ 'ਚ ਸਹਿਮਤੀ ਜਤਾਈ ਹੈ।

ਲਾਕਡਾਊਨ ਦੀ ਮਿਆਦ 19 ਅਪ੍ਰੈਲ ਤੋਂ ਅਗੇ ਵਧਾ ਕੇ 3 ਮਈ ਤਕ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਜਮਰਨੀ 'ਚ ਵੀ 1 ਲੱਖ 32 ਹਜ਼ਾਰ ਤੋਂ ਵਧੇਰੇ ਲੋਕ ਇਸ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ ਜਿਨ੍ਰਾਂ 'ਚੋਂ 3502 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 72 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋ ਚੁੱਕੇ ਹਨ।

ਇਸ ਦੇ ਨਾਲ ਹੀ ਦੱਸ ਦੇਈਏ ਕਿ ਦੁਨੀਆਭਰ 'ਚ ਕੋਰੋਨਾ ਵਾਇਰਸ ਕਾਰਣ 20 ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ ਜਿਨ੍ਰਾਂ 'ਚੋਂ 1 ਲੱਖ 28 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4 ਲੱਖ 92 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋ ਚੁੱਕੇ ਹਨ।


Karan Kumar

Content Editor

Related News