ਲਿਲੀ ਸਿੰਘ ਨੇ ਵਧਾਇਆ ਕੈਨੇਡਾ ਦਾ ਮਾਣ : ਜਸਟਿਨ ਟਰੂਡੋ

Monday, Mar 18, 2019 - 05:58 PM (IST)

ਲਿਲੀ ਸਿੰਘ ਨੇ ਵਧਾਇਆ ਕੈਨੇਡਾ ਦਾ ਮਾਣ : ਜਸਟਿਨ ਟਰੂਡੋ

ਓਂਟਾਰੀਓ (ਏਜੰਸੀ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਿਚ ਜਨਮੀ ਲਿਲੀ ਸਿੰਘ ਨੂੰ ਇਕ ਵੱਡੇ ਟੀਵੀ ਨੈਟਵਰਕ ਦੇ ਲੇਟ ਨਾਈਟ ਸ਼ੋਅ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਯੂ-ਟਿਊਬ ਸਨਸਨੀ ਕੈਨੇਡਾ ਨੂੰ ਮਾਣ ਬਖਸ਼ ਰਹੀ ਹੈ। ਲਿਲੀ ਦਾ ਸਟੇਜਨੇਮ ਸੁਪਰਵੂਮੈਨ ਵਜੋਂ ਪ੍ਰਸਿੱਧ ਹੈ। ਟਰੂਡੋ ਨੇ ਐਤਵਾਰ ਸ਼ਾਮ ਨੂੰ ਟਵੀਟ ਕੀਤਾ ਸੁਪਰਵੂਮੈਨ ਤੁਹਾਨੂੰ ਵਧਾਈ ਹੋਵੇ। ਤੁਸੀਂ ਕੈਨੇਡਾ ਨੂੰ ਮਾਣ ਬਖਸ਼ ਰਹੇ ਹੋ ਅਤੇ ਨਾਲ ਹੀ ਸਾਨੂੰ ਹਸਾ ਵੀ ਰਹੇ ਹੋ। ਇਸ 'ਤੇ ਲਿਲੀ ਨੇ ਕੈਨੇਡੀਆਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਲਿਲੀ ਐਨ.ਬੀ.ਸੀ. ਦੇ ਲੇਟ ਨਾਈਟ ਟਾਕ ਸ਼ੋਅ ਵਿਚ ਹੋਸਟ ਵਜੋਂ ਕਾਰਸਨ ਡੇਲੀ ਦੀ ਥਾਂ ਲਵੇਗੀ। ਸ਼ੋਅ ਨੂੰ ਰੀਟਾਈਟਲ ਕਰਕੇ 'ਅ ਲਿਟਲ ਲੇਟ ਵਿਦ ਲਿਲੀ ਸਿੰਘ' ਨਾਂ ਦਿੱਤਾ ਗਿਆ ਹੈ ਅਤੇ ਇਹ ਸਤੰਬਰ ਵਿਚ ਲਾਂਚ ਹੋਵੇਗਾ। ਇਕ ਵੱਡੇ ਨੈਟਵਰਕ 'ਤੇ ਲੇਟ ਨਾਈਟ ਟਾਕ ਸ਼ੋਅ ਦੀ ਇਸ ਸਮੇਂ ਮੇਜ਼ਬਾਨੀ ਕਰਨ ਵਾਲੀ ਉਹ ਇਕਲੌਤੀ ਮਹਿਲਾ ਹੋਵੇਗੀ।


author

Sunny Mehra

Content Editor

Related News