ਪਾਕਿ ’ਚ ਜੱਜਾਂ ਵਿਰੁੱਧ ‘ਅਪਮਾਨਜਨਕ’ ਟਿੱਪਣੀ ਕਰਨ ਨੂੰ ਲੈ ਕੇ ਇਕ ਨਿਊਜ਼ ਚੈਨਲ ਦਾ ਲਾਇਸੈਂਸ ਸਸਪੈਂਡ
Saturday, Jan 23, 2021 - 08:13 PM (IST)
ਇਸਲਾਮਾਬਾਦ-ਪਾਕਿਸਤਾਨ ਦੀ ਮੀਡੀਆ ਨਿਗਰਾਨੀ ਸੰਸਥਾ ਨੇ ਜੱਜਾਂ ਵਿਰੁੱਧ ‘ਅਪਮਾਨਜਨਕ’ ਟਿੱਪਣੀ ਕਰਨ ਨੂੰ ਲੈ ਕੇ ਇਕ ਨਿਊਜ਼ ਚੈਨਲ ਦਾ ਲਾਇਸੈਂਸ 30 ਦਿਨਾਂ ਲਈ ਸਸਪੈਂਡ ਕਰ ਦਿੱਤਾ ਹੈ। ਨਾਲ ਹੀ, ਉਸ ’ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਚੈਨਲ ਦੇ ਇਕ ਵਿਵਾਦਪੂਰਨ ਐਂਕਰ ਨੇ ਨਿਆਂਪਾਲਿਕਾ ’ਤੇ ‘ਅਪਮਾਨਜਨਕ’ ਟਿੱਪਣੀ ਕੀਤੀ ਸੀ ਅਤੇ ਉਸ ’ਤੇ ‘ਇਤਰਾਜ਼’ ਜਤਾਏ ਸਨ।
ਇਹ ਵੀ ਪੜ੍ਹੋ -ਮਸ਼ਹੂਰ ਟਾਕ ਸ਼ੋਅ ਹੋਸਟ ਲੈਰੀ ਕਿੰਗ ਦਾ 87 ਸਾਲ ਦੀ ਉਮਰ ’ਚ ਦੇਹਾਂਤ
ਇਕ ਬਿਆਨ ਮੁਤਾਬਕ ‘ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ (ਪੀ.ਈ.ਐੱਮ.ਆਰ.ਏ.) ਨੇ ‘ਬੋਲ ਨਿਊਜ਼’ ਵਿਰੁੱਧ ਸ਼ੁੱਕਰਵਾਰ ਨੂੰ ਇਹ ਕਾਰਵਾਈ ਕੀਤੀ। ਪੀ.ਈ.ਐੱਮ.ਆਰ.ਏ. ਨੇ ਟਵੀਟ ਕੀਤਾ,‘‘ਪੀ.ਈ.ਐੱਮ.ਆਰ.ਏ. ਨੇ 30 ਦਿਨਾਂ ਲਈ ‘ਬੋਲ ਨਿਊਜ਼’ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ ਅਤੇ ਉਸ ’ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਪੀ.ਈ.ਐੱਮ.ਆਰ.ਏ. ਨੇ ਕਿਹਾ ਕਿ ਐਂਕਰ ਸਾਮੀ ਇਬ੍ਰਾਹਿਮ ਨੇ 13 ਜਨਵਰੀ ਨੂੰ ‘ਲਾਹੌਰ ਹਾਈ ਕੋਰਟ (ਐੱਲ.ਐੱਚ.ਸੀ.) ’ਚ ਜੱਜਾਂ ਦੀ ਨਿਯੁਕਤੀ ਦੇ ਵਿਸ਼ੇ ’ਤੇ ਚਰਚਾ ਦੌਰਾਨ ਅਦਾਲਤ ਦੇ ਮੁੱਖ ਜੱਜਾਂ ਅਤੇ ਹੋਰ ਜੱਜਾਂ ਵਿਰੁੱਧ ਅਪਮਾਨਜਨਕ ਟਿੱਪਣੀ ਕੀਤੀ ਸੀ।
ਇਹ ਵੀ ਪੜ੍ਹੋ -ਬਾਈਡੇਨ ਨੇ ਮੈਕਸੀਕੋ ਦੀ ਸਰਹੱਦ ’ਤੇ ਬਣਨ ਵਾਲੀ ਕੰਧ ਦੇ ਕੰਮ ’ਤੇ ਲਾਈ ਰੋਕ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।