ਲੀਬੀਆ ''ਚ ਯੁੱਧ ਕਾਰਨ ਹਜ਼ਾਰਾਂ ਲੋਕ ਹੋਏ ਘਰੋਂ ਬੇਘਰ, ਸਾਂਝਾ ਕੀਤਾ ਦੁੱਖ

12/25/2019 12:12:09 PM

ਤ੍ਰਿਪੋਲੀ— ਲੀਬੀਆ 'ਚ ਖਲੀਫਾ ਹਫਤਾਰ ਦੀ ਵਫਾਦਾਰ ਫੌਜ ਦੇ ਰਾਜਧਾਨੀ ਤ੍ਰਿਪੋਲੀ 'ਚ ਹਮਲਾ ਸ਼ੁਰੂ ਕਰਨ ਦੇ ਬਾਅਦ ਅਪ੍ਰੈਲ ਤੋਂ ਲੈ ਕੇ ਹੁਣ ਤਕ 1 ਲੱਖ 40 ਹਜ਼ਾਰ ਤੋਂ ਵਧੇਰੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਭੱਜ ਚੁੱਕੇ ਹਨ। ਮੱਧ ਤ੍ਰਿਪੋਲੀ 'ਚ ਜਾਇਦਾਦ ਵਿਵਾਦ ਦੇ ਚੱਲਦਿਆਂ 2008 ਤੋਂ ਖਾਲੀ ਪਈ ਇਕ ਨਿਰਮਾਣ ਅਧੀਨ ਇਮਾਰਤ ਹੁਣ 170 ਤੋਂ ਵਧੇਰੇ ਪਰਿਵਾਰਾਂ ਦਾ ਘਰ ਬਣ ਚੁੱਕੀ ਹੈ ਜੋ ਇੱਥੇ ਸ਼ਰਣ ਲੈ ਕੇ ਬੈਠੇ ਹਨ।
 

ਪ੍ਰੇਸ਼ਾਨ ਮਾਂਵਾਂ ਨੇ ਸੁਣਾਇਆ ਦਰਦ—
7 ਬੱਚਿਆਂ ਦੀ ਮਾਂ ਲਾਇਲਾ ਮੁਹੰਮਦ ਨੇ ਕਿਹਾ,''ਅਸੀਂ ਜਾਨਵਰਾਂ ਵਾਂਗ ਰਹਿ ਰਹੇ ਹਾਂ। ਨਾ ਪਾਣੀ ਹੈ ਨਾ ਬਿਜਲੀ ਅਤੇ ਨਾ ਹੀ ਸੀਵਰੇਜ ਦੀ ਸੁਵਿਧਾ ਹੈ।'' ਉਸ ਦਾ ਸਭ ਤੋਂ ਛੋਟਾ ਬੱਚਾ ਬੀਮਾਰ ਹੈ ਅਤੇ ਉਸ ਨੂੰ ਸਾਹ ਦੀ ਸਮੱਸਿਆ ਹੈ। ਉਸ ਨੂੰ ਡਰ ਹੈ ਕਿ ਧੂੜ ਉਸ ਦੀ ਜਾਨ ਨਾ ਲੈ ਲਵੇਗੀ। ਉਸ ਦੇ ਗੁਆਂਢ 'ਚ ਰਹਿਣ ਵਾਲੀ ਸਮੀਰਾ ਆਪਣੇ ਚਾਰ ਬੱਚਿਆਂ ਨਾਲ ਇਕ ਛੋਟੇ ਜਿਹੇ ਕਮਰੇ 'ਚ ਰਹਿੰਦੀ ਹੈ। ਉਹ 8 ਵਰਗ ਮੀਟਰ ਦੇ ਕਮਰੇ 'ਚ ਆਪਣੇ ਆਪ ਨੂੰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੀ ਹੈ। ਉਸ ਨੇ ਦੱਸਿਆ ਕਿ ਜਦ ਤ੍ਰਿਪੋਲੀ 'ਚ ਉਸ ਦੇ ਘਰ ਦੇ ਨੇੜੇ ਰਾਕਟ ਸੁੱਟਿਆ ਤਾਂ ਬਹੁਤ ਜ਼ਿਆਦਾ ਡਰ ਲੱਗਾ ਅਤੇ ਉਹ ਆਪਣਾ ਘਰ ਛੱਡ ਕੇ ਭੱਜ ਗਈ। ਕੁੱਝ ਅਜਿਹਾ ਹੀ ਹਾਲ ਹੋਰ ਲੋਕਾਂ ਦਾ ਵੀ ਹੈ ਜੋ ਆਪਣੇ ਘਰਾਂ ਨੂੰ ਛੱਡ ਕੇ ਅਜਿਹੇ ਹੀ ਸਥਾਨਾਂ 'ਤੇ ਸ਼ਰਣ ਲੈ ਕੇ ਬੈਠੇ ਹਨ।


Related News