ਲੀਬੀਆ ਨੇੜੇ ਪ੍ਰਵਾਸੀਆਂ ਦੀ ਕਿਸ਼ਤੀ ਪਲਟੀ, 17 ਲੋਕਾਂ ਦੇ ਮਰਨ ਦਾ ਖ਼ਦਸ਼ਾ
Tuesday, Aug 24, 2021 - 03:46 PM (IST)
ਇੰਟਰਨੈਸ਼ਨਲ ਡੈਸਕ : ਲੀਬੀਆ ਨੇੜੇ ਪ੍ਰਵਾਸੀਆਂ ਦੀ ਇਕ ਕਿਸ਼ਤੀ ਪਲਟਣ ਨਾਲ ਉਸ ’ਚ ਸਵਾਰ 17 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਸੰਯੁਕਤ ਰਾਸ਼ਟਰ ’ਚ ਪ੍ਰਵਾਸੀ ਮਾਮਲਿਆਂ ਦੀ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।‘ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ’ ਦੀ ਬੁਲਾਰਨ ਸਫਾ ਮਸੇਹਲੀ ਨੇ ਸੋਮਵਾਰ ਦੱਸਿਆ ਕਿ ਇਹ ਹਾਦਸਾ ਪੱਛਮੀ ਸ਼ਹਿਰ ਜੁਵਾਰਾ ’ਚ ਐਤਵਾਰ ਰਾਤ ਨੂੰ ਵਾਪਰਿਆ। 70 ਪ੍ਰਵਾਸੀ ਇੱਕ ਰਬੜ ਦੀ ਕਿਸ਼ਤੀ ’ਚ ਸਵਾਰ ਸਨ ਅਤੇ ਲੀਬੀਆ ਦੇ ਤੱਟ ਰੱਖਿਅਕਾਂ ਨੇ ਮਿਸਰ ਦੇ 51 ਲੋਕਾਂ ਨੂੰ ਬਚਾ ਲਿਆ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ ’ਚੋਂ ਕਿਉਂ ਰੁਖ਼ਸਤ ਹੋਈ ਅਮਰੀਕੀ ਫ਼ੌਜ, ਕੀ ਤਾਲਿਬਾਨ ਨਾਲ ਹੋਈ ਇਹ ਡੀਲ ?
ਇੱਕ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਹੋਰ 16 ਲੋਕ ਲਾਪਤਾ ਹਨ, ਜਿਨ੍ਹਾਂ ਦੇ ਡੁੱਬਣ ਦਾ ਖਦਸ਼ਾ ਹੈ। ਲੀਬੀਆ ’ਚ ਪਿਛਲੇ ਮਹੀਨੇ ਵੀ ਦੋ ਕਿਸ਼ਤੀ ਹਾਦਸੇ ਹੋਏ ਸਨ, ਜਿਨ੍ਹਾਂ ’ਚ 80 ਪ੍ਰਵਾਸੀਆਂ ਮਰਨ ਦਾ ਖਦਸ਼ਾ ਹੈ। ਉਥੇ ਹੀ ਇਸ ਸਾਲ 22 ਅਪ੍ਰੈਲ ਨੂੰ ਭਿਆਨਕ ਕਿਸ਼ਤੀ ਹਾਦਸ਼ਾ ਹੋਇਆ ਸੀ, ਜਿਸ ’ਚ 130 ਲੋਕ ਡੁੱਬ ਗਏੇ ਸਨ।