ਜ਼ਿਮਨੀ ਚੋਣਾਂ 'ਚ 30 ਸਾਲ ਬਾਅਦ ਲਿਬਰਲਜ਼ ਦੀ ਹੋਈ ਵੱਡੀ ਹਾਰ, ਖ਼ਤਰੇ 'ਚ ਪਈ ਟਰੂਡੋ ਦੀ ਲੀਡਰਸ਼ਿਪ

Tuesday, Jun 25, 2024 - 11:40 PM (IST)

ਜ਼ਿਮਨੀ ਚੋਣਾਂ 'ਚ 30 ਸਾਲ ਬਾਅਦ ਲਿਬਰਲਜ਼ ਦੀ ਹੋਈ ਵੱਡੀ ਹਾਰ, ਖ਼ਤਰੇ 'ਚ ਪਈ ਟਰੂਡੋ ਦੀ ਲੀਡਰਸ਼ਿਪ

ਕੈਨੇਡਾ- ਕੈਨੇਡਾ ਟੋਰਾਂਟੋ-ਸੇਂਟ ਪਾਲ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨਾਲ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਟਰੂਡੋ ਦੀ ਲੀਡਰਸ਼ਿਪ ਖ਼ਤਰੇ ਵਿੱਚ ਪੈ ਗਈ ਹੈ।

ਇਲੈਕਸ਼ਨਜ਼ ਕੈਨੇਡਾ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਕਿ ਵਿਰੋਧੀ ਕੰਜ਼ਰਵੇਟਿਵ ਉਮੀਦਵਾਰ ਡੌਨ ਸਟੀਵਰਟ ਨੇ ਟੋਰਾਂਟੋ-ਸੇਂਟ ਪਾਲ ਡਿਸਟ੍ਰਿਕਟ ਤੋਂ ਲਗਭਗ 600 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜੋ ਕਿ ਲਿਬਰਲ ਉਮੀਦਵਾਰ ਦੇ 40.5% ਤੋਂ 42.1% ਵੱਧ ਹੈ। ਸਾਰੇ 192 ਪੋਲਿੰਗ ਸਟੇਸ਼ਨਾਂ ਨੇ ਸੋਮਵਾਰ ਨੂੰ ਹੋਈ ਵੋਟਿੰਗ ਦੇ ਨਤੀਜਿਆਂ ਦੀ ਰਿਪੋਰਟ ਕੀਤੀ।

ਇਨ੍ਹਾਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਜਸਟਿਨ ਟਰੂਡੋ ਨੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, "ਇਹ ਸਪੱਸ਼ਟ ਤੌਰ 'ਤੇ ਉਹ ਨਤੀਜਾ ਨਹੀਂ ਸੀ ਜੋ ਅਸੀਂ ਚਾਹੁੰਦੇ ਸੀ, ਪਰ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਤੁਹਾਡੀਆਂ ਚਿੰਤਾਵਾਂ ਅਤੇ ਨਿਰਾਸ਼ਾ ਨੂੰ ਦੇਖ ਸਕਦਾ ਹਾਂ। ਇਹ ਆਸਾਨ ਸਮਾਂ ਨਹੀਂ ਹਨ ਅਤੇ ਇਹ ਸਪੱਸ਼ਟ ਹੈ ਕਿ ਮੈਨੂੰ ਅਤੇ ਮੇਰੀ ਪੂਰੀ ਟੀਮ ਨੂੰ ਠੋਸ, ਅਸਲ ਤਰੱਕੀ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ ਜੋ ਕੈਨੇਡੀਅਨ ਦੇਖ ਅਤੇ ਮਹਿਸੂਸ ਕਰ ਸਕਦੇ ਹਨ।" 

ਇਹ ਵੀ ਪੜ੍ਹੋ- SC 'ਚ ਸੁਣਵਾਈ ਤੋਂ ਪਹਿਲਾਂ ਕੇਜਰੀਵਾਲ ਨੂੰ ਵੱਡਾ ਝਟਕਾ, ED ਤੋਂ ਬਾਅਦ ਹੁਣ CBI ਨੇ ਕੀਤਾ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਲਿਬਰਲਾਂ ਨੇ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਤੋਂ ਟੋਰਾਂਟੋ-ਸੇਂਟ ਪਾਲ ਨੂੰ 'ਤੇ ਹਕੂਮਤ ਕਾਇਮ ਕੀਤੀ ਹੋਈ ਸੀ। ਇਹ ਕੈਨੇਡਾ ਦੇ ਹਾਊਸ ਆਫ ਕਾਮਨਜ਼ ਦੀਆਂ 338 ਸੀਟਾਂ ਵਿੱਚੋਂ ਇੱਕ ਹੈ, ਜਿੱਥੇ ਪਾਰਟੀ ਨੂੰ ਕੰਜ਼ਰਵੇਟਿਵ ਪਾਰਟੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਤੋਂ ਬਾਅਦ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਹ ਟਰੂਡੋ ਦਾ ਸਮਰਥਨ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਹਾਰ ਦੇ ਕਾਰਨਾਂ ਦੀ ਗੱਲ ਨਹੀਂ ਕਰਨਗੇ, ਪਰ ਇੰਨਾ ਜ਼ਰੂਰ ਕਹਿਣਗੇ ਕਿ ਪਾਰਟੀ ਨੂੰ ਕੈਨੇਡੀਅਨ ਲੋਕਾਂ ਦਾ ਯਕੀਨ ਜਿੱਤਣ ਲਈ ਹੁਣ ਹੋਰ ਜ਼ਿਆਦਾ ਮਿਹਨਤ ਕਰਨੀ ਪਵੇਗੀ। 

ਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News