ਅੱਤਵਾਦੀ ਹਮਲੇ ਦੇ ਬਾਵਜੂਦ ਲੀ ਕਿਆਂਗ ਦੀ ਪਾਕਿਸਤਾਨ ਯਾਤਰਾ ਤੈਅ ਸਮੇਂ ''ਤੇ
Thursday, Oct 10, 2024 - 04:04 PM (IST)
ਇਸਲਾਮਾਬਾਦ (ਯੂ.ਐਨ.ਆਈ.)- ਕਰਾਚੀ ਵਿਚ ਹਾਲ ਹੀ ਵਿਚ ਹੋਏ ਅੱਤਵਾਦੀ ਹਮਲੇ ਦੇ ਬਾਵਜੂਦ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸਰਕਾਰਾਂ ਦੇ ਮੁਖੀਆਂ ਦੀ ਕੌਂਸਲ ਦੀ ਬੈਠਕ ਲਈ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਦੀ ਪਾਕਿਸਤਾਨ ਯਾਤਰਾ ਤੈਅ ਸਮੇਂ 'ਤੇ ਹੋਵੇਗੀ ਅਤੇ ਪਾਕਿਸਤਾਨ ਨਾਲ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਇਆ ਜਾਵੇਗਾ। ਕਰਾਚੀ 'ਚ ਸੋਮਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ ਦੋ ਚੀਨੀ ਨਾਗਰਿਕ ਮਾਰੇ ਗਏ। 'ਦਿ ਐਕਸਪ੍ਰੈਸ ਟ੍ਰਿਬਿਊਨ' ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਚੀਨ ਦੇ ਪ੍ਰਧਾਨ ਮੰਤਰੀ ਦੀ ਅਗਲੇ ਹਫ਼ਤੇ ਪਾਕਿਸਤਾਨ ਦੀ ਪ੍ਰਸਤਾਵਿਤ ਯਾਤਰਾ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਰੂਸ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਪਹਿਲਾਂ ਹੀ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕਰ ਦਿੱਤੀ ਹੈ, ਭਾਰਤ ਨੇ ਆਪਣੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਯਾਤਰਾ ਬਾਰੇ ਰਸਮੀ ਤੌਰ 'ਤੇ ਪਾਕਿਸਤਾਨੀ ਵਿਦੇਸ਼ ਦਫ਼ਤਰ ਨੂੰ ਸੂਚਿਤ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਅਮਰੀਕੀਆਂ ਨੇ ਉੱਘੇ ਉਦਯੋਗਪਤੀ ਰਤਨ ਟਾਟਾ ਦੀ ਮੌਤ 'ਤੇ ਪ੍ਰਗਟਾਇਆ ਸੋਗ
ਕਰਾਚੀ ਦੀ ਘਟਨਾ ਤੋਂ ਬਾਅਦ ਅਧਿਕਾਰੀ ਐਸ.ਸੀ.ਓ ਦੇ ਪ੍ਰਤੀਨਿਧਾਂ ਦੀ ਸੁਰੱਖਿਆ ਵਿੱਚ ਕੋਈ ਗ਼ਲਤੀ ਨਹੀਂ ਕਰਨਾ ਚਾਹੁੰਦੇ। ਚੀਨੀ ਸਰਕਾਰ ਨੇ ਐਸ.ਸੀ.ਓ ਦੀ ਬੈਠਕ ਅਤੇ ਡੈਲੀਗੇਟਾਂ ਦੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 14 ਤੋਂ 16 ਅਕਤੂਬਰ ਤੱਕ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਦੋ ਦਿਨਾਂ ਐਸ.ਸੀ.ਓ ਮੀਟਿੰਗ 15 ਅਕਤੂਬਰ ਤੋਂ ਸ਼ੁਰੂ ਹੋਵੇਗੀ। ਸਰਕਾਰ ਦੇ ਮੁਖੀਆਂ ਦੀ ਕੌਂਸਲ SCO ਦਾ ਦੂਜਾ ਸਭ ਤੋਂ ਉੱਚਾ ਫੋਰਮ ਹੈ। ਇਸ ਬੈਠਕ 'ਚ ਰੂਸ ਅਤੇ ਚੀਨ ਦੀ ਮੌਜੂਦਗੀ ਕਾਰਨ ਪੱਛਮ 'ਚ ਯੂਰੇਸ਼ੀਅਨ ਗਠਜੋੜ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਪੱਛਮੀ ਦੇਸ਼ ਦੋਹਾਂ ਦੇਸ਼ਾਂ ਦੀ ਵਧਦੀ ਆਰਥਿਕ ਅਤੇ ਫੌਜੀ ਤਾਕਤ ਨੂੰ ਚੁਣੌਤੀ ਦੇ ਰੂਪ 'ਚ ਦੇਖਦੇ ਹਨ। ਬੈਠਕ ਦੌਰਾਨ ਮੈਂਬਰ ਦੇਸ਼ਾਂ ਦੇ ਨੇਤਾ ਸੁਰੱਖਿਆ ਸਹਿਯੋਗ, ਅੱਤਵਾਦ, ਸਾਈਬਰ ਸੁਰੱਖਿਆ, ਖੇਤਰੀ ਸਥਿਰਤਾ, ਵਪਾਰ, ਨਿਵੇਸ਼, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਅਫਗਾਨਿਸਤਾਨ, ਮੱਧ ਏਸ਼ੀਆ ਅਤੇ ਹੋਰ ਖੇਤਰੀ ਮੁੱਦਿਆਂ 'ਤੇ ਚਰਚਾ ਕਰਨਗੇ। ਇਸ ਬੈਠਕ ਨਾਲ ਮੈਂਬਰ ਦੇਸ਼ਾਂ ਵਿਚਾਲੇ ਸਹਿਯੋਗ ਤੇ ਸਮਝ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।