ਜੇਬ 'ਚ ਰੱਖੇ ਪੇਜਰਾਂ 'ਚ ਅਚਾਨਕ ਹੋਏ ਧਮਾਕੇ, ਸੀਰੀਅਲ ਬਲਾਸਟ 'ਚ 8 ਦੀ ਮੌਤ, 2700 ਤੋਂ ਵੱਧ ਲੋਕ ਜ਼ਖ਼ਮੀ

Tuesday, Sep 17, 2024 - 09:57 PM (IST)

ਇੰਟਰਨੈਸ਼ਨਲ ਡੈਸਕ- ਲੇਬਨਾਨ 'ਚ ਸੀਰੀਅਲ ਬਲਾਸਟ ਹੋਇਆ ਹੈ। ਇਥੇ ਪੇਜਰ ਧਮਾਕੇ 'ਚ 2700 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਧਮਾਕਿਆਂ 'ਚ ਹਿਜ਼ਬੁੱਲ੍ਹਾ ਦੇ ਲੜਾਕੇ ਅਤੇ ਸਿਹਤ ਕਰਮਚਾਰੀ ਵੀ ਸ਼ਾਮਲ ਹਨ। ਇਸ ਭਿਆਨਕ ਘਟਨਾ 'ਚ ਈਰਾਨ ਦੇ ਰਾਜਦੂਤ ਮੋਜੀਤਬਾ ਅਮਾਨੀ ਵੀ ਜ਼ਖ਼ਮੀ ਹੋ ਗਏ। ਈਰਾਨ ਦੀ ਇਕ ਨਿਊਜ਼ ਏਜੰਸੀ ਨੇ ਜਾਣਕਾਰੀ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਈਰਾਨੀ ਰਾਜਦੂਤ ਜਿਸ ਪੇਜਰ ਬਲਾਸਟ 'ਚ ਜ਼ਖ਼ਮੀ ਹੋਏ ਹਨ, ਉਹ ਉਨ੍ਹਾਂ ਦੇ ਸਕਿਓਰਿਟੀ ਗਾਰਡ ਕੋਲ ਸੀ। ਹੁਣ ਤਕ ਇਸ ਬਾਲਸਟ 'ਚ 8 ਲੋਕਾਂ ਦੀ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। 

ਲੇਬਨਾਨ ਨੇ ਜਾਣਕਾਰੀ ਦਿੱਤੀ ਕਿ ਅੱਜ ਦੁਪਹਿਰ ਹਿਜ਼ਬੁੱਲ੍ਹਾ ਦੇ ਸੈਂਕੜੇ ਲੜਾਕੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕੰਨਿਊਨੀਕੇਸ਼ਨ ਲਈ ਪੇਜਰਸ ਦਾ ਇਸਤੇਮਾਲ ਕਰ ਰਹੇ ਸਨ ਅਤੇ ਇਕੱਠੇ ਬਲਾਸਟ ਕਰ ਗਏ। 

ਇਕ ਤੋਂ ਬਾਅਦ ਇਕ ਹੋਏ ਕਈ ਧਮਾਕੇ

ਇਹ ਸੀਰੀਅਲ ਬਲਾਸਟ ਦੱਖਣੀ ਲੇਬਨਾਨ ਅਤੇ ਰਾਜਧਾਨੀ ਬੇਰੂਤ ਸਮੇਤ ਕਈ ਥਾਵਾਂ 'ਤੇ ਹੋਇਆ ਹੈ, ਜਿਸ ਨੂੰ ਹਿਜ਼ਬੁੱਲ੍ਹਾ ਦੇ ਇਤਿਹਾਸ 'ਚ ਸਭ ਤੋਂ ਵੱਡੀ ਖੁਫੀਆ ਅਣਗਹਿਲੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਲਾਸਟ ਸਥਾਨਕ ਸਮੇਂ ਅਨੁਸਾਰ 3.45 ਵਜੇ ਹੋਇਆ। ਕਿਹਾ ਜਾ ਰਿਹਾ ਹੈ ਕਿ ਇਕ ਤੋਂ ਬਾਅਦ ਇਕ ਕਈ ਬਲਾਸਟ ਹੋਏ ਹਨ। ਇਕ ਘੰਟੇ ਤਕ ਇਲਾਕੇ 'ਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। 

ਹਿਜ਼ਬੁੱਲ੍ਹਾ ਨੇ ਬਲਾਟ 'ਤੇ ਕੀ ਕਿਹਾ

ਹਿਜ਼ਬੁੱਲ੍ਹਾ ਵੱਲੋਂ ਇਸ ਬਲਾਸਟ 'ਤੇ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਇਜ਼ਰਾਈਲ ਦੇ ਸ਼ਾਮਲ ਹੋਣ ਦਾ ਖਦਸ਼ਾ ਜਤਾਇਆ ਹੈ। ਕੁਝ ਮੀਡੀਆ ਰਿਪੋਰਟਾਂ 'ਚ 100-150 ਲੋਕਾਂ ਦੇ ਜ਼ਖ਼ਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਵਿਚ ਦਾਅਵਾ ਹੈ ਕਿ ਈਰਾਨ ਦੇ ਰਾਜਦੂਤ ਵੀ ਸ਼ਾਮਲ ਹਨ। ਗਲੋਬਲ ਮੀਡੀਆ ਐਸੋਸੀਏਟਿਡ ਪ੍ਰੈੱਸ ਦੇ ਸੂਤਰਾਂ ਦੀ ਮੰਨੀਏ ਤਾਂ ਬਲਾਸਟ ਸੰਭਾਵਿਤ ਰੂਪ ਨਾਲ ਪੇਜਰਸ ਦੇ ਲੀਥਿਅਮ ਬੈਟਰੀ ਦੀ ਵਜ੍ਹਾ ਨਾਲ ਹੋਇਆ ਹੈ, ਜੋ ਜ਼ਿਆਦਾ ਹੀਟ ਕਾਰਨ ਫਟਿਆ ਹੋਵੇਗਾ। 


Rakesh

Content Editor

Related News