ਨਕਦੀ ਅਤੇ ਭੋਜਨ ਵੰਡਣ ਦੌਰਾਨ ਮਚੀ ਭਾਜੜ, 4 ਲੋਕਾਂ ਦੀ ਮੌਤ

Thursday, Jan 23, 2025 - 04:39 PM (IST)

ਨਕਦੀ ਅਤੇ ਭੋਜਨ ਵੰਡਣ ਦੌਰਾਨ ਮਚੀ ਭਾਜੜ, 4 ਲੋਕਾਂ ਦੀ ਮੌਤ

ਨੋਮ ਪੇਨਹ (ਏਜੰਸੀ)- ਕੰਬੋਡੀਆ ਦੀ ਰਾਜਧਾਨੀ ਨੋਮ ਪੇਨਹ ਵਿੱਚ ਵੀਰਵਾਰ ਨੂੰ ਇੱਕ ਸਥਾਨਕ ਵਪਾਰੀ ਵੱਲੋਂ ਚੀਨੀ ਚੰਦਰ ਨਵੇਂ ਸਾਲ ਤੋਂ ਪਹਿਲਾਂ ਆਯੋਜਿਤ ਇੱਕ ਸਮਾਗਮ ਵਿੱਚ ਭੋਜਣ ਅਤੇ ਨਕਦੀ ਵੰਡਣ ਦੌਰਾਨ ਇਕੱਠੀ ਹੋਈ ਭੀੜ ਵਿੱਚ ਭਾਜੜ ਮਚਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਸ ਬੁਲਾਰੇ ਸੈਮ ਵਿਚਿਕਾ ਨੇ ਦੱਸਿਆ ਕਿ ਜਦੋਂ ਨੋਮ ਪੇਨਹ ਵਿਚ ਸੋਕ ਕਾਂਗ ਦੇ ਚਾਰਦੀਵਾਰੀ ਵਾਲੇ ਕੰਪਲੈਕਸ ਦੇ ਗੇਟ 10 ਡਾਲਰ ਨਕਦ ਅਤੇ 2 ਕਿਲੋ ਚੌਲ (4.5 ਪੌਂਡ) ਵੰਡਣ ਲਈ ਖੁੱਲੇ ਤਾਂ ਸੈਂਕੜੇ ਲੋਕਾਂ ਦੀ ਭੀੜ ਅੱਗੇ ਵਧੀ, ਜਿਸ ਕਾਰਨ ਕਈ ਲੋਕ ਕੁਚਲੇ ਗਏ।

ਇਹ ਵੀ ਪੜ੍ਹੋ: ਟਰੰਪ ਦੇ ਇਸ ਫੈਸਲੇ ਨੇ Pregnant ਔਰਤਾਂ 'ਚ ਮਚਾਈ ਤਰਥੱਲੀ, ਸਮੇਂ ਤੋਂ ਪਹਿਲਾਂ ਕਰਾਉਣਾ ਚਾਹੁੰਦੀਆਂ ਹਨ ਡਿਲੀਵਰੀ

ਉਨ੍ਹਾਂ ਕਿਹਾ ਕਿ ਪੀੜਤ ਭੀੜ ਵਿਚ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ 37 ਤੋਂ 71 ਸਾਲ ਦੇ ਵਿਚਕਾਰ ਦੀਆਂ 2 ਔਰਤਾਂ ਅਤੇ 2 ਪੁਰਸ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਦੀ ਮੌਤ ਭੀੜ ਦੇ ਕੁਚਲਣ ਕਾਰਨ ਹੋਈ ਜਾਂ ਜ਼ਮੀਨ 'ਤੇ ਡਿੱਗਣ ਤੋਂ ਬਾਅਦ ਲੱਗੀਆਂ ਸੱਟਾਂ ਕਾਰਨ ਹੋਈ ਹੈ। ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਭੀੜ ਨੂੰ ਹਟਾ ਦਿੱਤਾ ਅਤੇ ਵੰਡ ਸਮਾਗਮ ਮੁਅੱਤਲ ਕਰ ਦਿੱਤਾ। ਇੱਥੇ ਦੱਸ ਦੇਈਏ ਕਿ ਸੋਕ ਕਾਂਗ ਅਤੇ ਰਾਜਧਾਨੀ ਦੇ ਹੋਰ ਅਮੀਰ ਨਿਵਾਸੀ ਰਵਾਇਤੀ ਤੌਰ 'ਤੇ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੇ ਚੀਨੀ ਨਵੇਂ ਸਾਲ ਲਈ ਹਰ ਸਾਲ ਗਰੀਬਾਂ ਨੂੰ ਤੋਹਫ਼ੇ ਦਿੰਦੇ ਹਨ।

ਇਹ ਵੀ ਪੜ੍ਹੋ: ਲੱਖਾਂ ਲੋਕਾਂ ਦਾ ਟੁੱਟਿਆ ਅਮਰੀਕਾ ਵੱਸਣ ਦਾ ਸੁਪਨਾ, ਟਰੰਪ ਨੇ ਇਸ ਐਪ ਨੂੰ ਕੀਤਾ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News