ਬ੍ਰਿਟੇਨ ''ਚ ਵਿਰੋਧੀ ਧਿਰ ਦੇ ਨੇਤਾ ਸਟਾਰਮਰ ਦੂਜੀ ਵਾਰ ਹੋਏ ਕੋਰੋਨਾ ਪਾਜ਼ੇਟਿਵ
Thursday, Jan 06, 2022 - 01:12 AM (IST)
ਲੰਡਨ-ਬ੍ਰਿਟੇਨ 'ਚ ਵਿਰੋਧੀ ਧਿਰ ਦੇ ਨੇਤਾ ਸਰ ਕੇਰ ਸਟਾਰਮਰ ਦੂਜੀ ਵਾਰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਹਨ ਅਤੇ ਹੁਣ ਇਕਾਂਤਵਾਸ 'ਚ ਹਨ। ਲੇਬਰ ਪਾਰਟੀ ਦੇ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਲੇਬਰ ਪਾਰਟੀ ਦੇ ਨੇਤਾ ਸਟਾਰਮਰ (59) ਇਸ ਸਾਲ ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ 'ਹਾਊਸ ਆਫ ਕਾਮਨਸ' 'ਚ ਪ੍ਰਧਾਨ ਮੰਤਰੀ ਦੇ ਸਵਾਲ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਸਾਹਮਣੇ ਪੇਸ਼ ਨਹੀਂ ਹੋ ਸਕਣਗੇ।
ਇਹ ਵੀ ਪੜ੍ਹੋ :2022 'ਚ ਨੌਕਰੀਆਂ ਬਾਰੇ ਚੰਨੀ ਤੇ ਕਾਂਗਰਸੀ ਫ਼ਿਕਰ ਨਾ ਕਰਨ, ਇਹ ਜ਼ਿੰਮੇਵਾਰੀ 'ਆਪ' ਨਿਭਾਏਗੀ : ਹਰਪਾਲ ਚੀਮਾ
ਬ੍ਰਿਟਿਸ਼ ਸੰਸਦ ਦਾ ਸੈਸ਼ਨ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਬਾਅਦ ਬੁੱਧਵਾਰ ਨੂੰ ਫਿਰ ਤੋਂ ਸ਼ੁਰੂ ਹੋ ਗਿਆ। ਇਹ ਦੂਜਾ ਮੌਕਾ ਹੈ ਜਦ ਸਟਾਰਮਰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੇ ਚੱਲਦੇ ਸੰਸਦ ਦੇ ਇਕ ਮਹੱਤਵਪੂਰਨ ਸੈਸ਼ਨ 'ਚ ਸ਼ਾਮਲ ਨਹੀਂ ਹੋ ਸਕਣਗੇ। ਇਸ ਤੋਂ ਪਹਿਲਾਂ, ਉਹ ਪਿਛਲੇ ਸਾਲ ਅਕਤੂਬਰ 'ਚ ਬਜਟ ਸੈਸ਼ਨ 'ਚ ਸ਼ਾਮਲ ਨਹੀਂ ਹੋ ਪਾਏ ਸਨ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਭੱਗੂਪੁਰ ਹਵੇਲੀਆਂ ਦੇ ਗੁਰਦੁਆਰਾ ਸਾਹਿਬ 'ਚ ਵਾਪਰੀ ਬੇਅਦਬੀ ਦੀ ਘਟਨਾ (ਵੀਡੀਓ)
ਲੇਬਰ ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਪਾਰਟੀ ਦੇ ਨੇਤਾ ਦੀ ਕੋਵਿਡ-19 ਦੀ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਸਟਾਰਮਰ 'ਚ ਇਨਫੈਕਸ਼ਨ ਦੇ ਕੋਈ ਲੱਛਣ ਨਹੀਂ ਹਨ ਅਤੇ ਨਿਯਮਿਤ ਜਾਂਚ ਦੌਰਾਨ ਉਨ੍ਹਾਂ ਦੇ ਇਨਫੈਕਟਿਡ ਹੋਣ ਦਾ ਪਤਾ ਚੱਲਿਆ। ਇਹ ਛੇਵਾਂ ਮੌਕਾ ਹੈ ਜਦ ਉਹ ਇਕਾਂਤਵਾਸ 'ਚ ਹਨ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਬ੍ਰਿਟੇਨ 'ਚ ਕੋਵਿਡ-19 ਦੇ 2,18,724 ਮਾਮਲੇ ਸਾਹਮਣੇ ਆਏ, ਜੋ ਮਹਾਮਾਰੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਤੋਂ ਦੇਸ਼ 'ਚ ਇਕ ਦਿਨ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ।
ਇਹ ਵੀ ਪੜ੍ਹੋ :PM ਮੋਦੀ ਦੀ ਰੱਦ ਹੋਈ ਰੈਲੀ ਨੂੰ ਲੈ ਕੇ ਭਗਵੰਤ ਮਾਨ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।