ਕੌਣ ਹੋਵੇਗਾ ਆਬੇ ਦਾ ਵਾਰਿਸ? 14 ਸਤੰਬਰ ਨੂੰ ਹੋਵੇਗਾ ਮਤਦਾਨ
Wednesday, Sep 02, 2020 - 12:41 AM (IST)
ਟੋਕੀਓ (ਏਪੀ): ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਸਿਹਤ ਕਾਰਣਾਂ ਕਰਕੇ ਅਸਤੀਫਾ ਦੇਣ ਦੇ ਬਾਅਦ ਸੱਤਾਧਾਰੀ ਪਾਰਟੀ ਉਨ੍ਹਾਂ ਦਾ ਵਾਰਿਸ ਚੁਣਨ ਲਈ ਗਹਿਰੀ ਸਮੀਖਿਆ ਕਰ ਰਹੀ ਹੈ। ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਨੇ ਇਸ ਸਬੰਧ ਵਿਚ ਮੰਗਲਵਾਰ ਨੂੰ ਬੈਠਕ ਕੀਤੀ ਅਤੇ ਫੈਸਲਾ ਕੀਤਾ ਕਿ 14 ਸਤੰਬਰ ਨੂੰ ਪਾਰਟੀ ਦਾ ਨੇਤਾ ਚੁਣਨ ਲਈ ਵੋਟਿੰਗ ਦਾ ਸਹਾਰਾ ਲਿਆ ਜਾਵੇਗਾ।
ਬੈਠਕ ਵਿਚ ਇਹ ਵੀ ਸੰਕੇਤ ਮਿਲਿਆ ਕਿ ਪ੍ਰਧਾਨ ਮੰਤਰੀ ਦੀ ਚੋਣ ਸੰਸਦ ਮੈਂਬਰਾਂ ਵਿਚੋਂ ਹੀ ਹੋਵੇਗੀ, ਨਾ ਕਿ ਪਾਰਟੀ ਦੇ ਵਿਆਪਕ ਮੈਬਰਾਂ ਵਿਚੋਂ। ਪ੍ਰਧਾਨ ਮੰਤਰੀ ਅਹੁਦੇ ਲਈ ਜਿਸ ਵਿਅਕਤੀ ਦੀ ਚੋਣ ਕੀਤੀ ਜਾਵੇਗੀ, ਉਹ ਸਤੰਬਰ 2021 ਤੱਕ ਆਬੇ ਦੇ ਬਾਕੀ ਕਾਰਜਕਾਲ ਤੱਕ ਦੇਸ਼ ਦੀ ਸੱਤਾ ਸੰਭਾਲੇਗਾ। ਨਵੇਂ ਪ੍ਰਧਾਨ ਮੰਤਰੀ ਦੇ ਸਾਹਮਣੇ ਕੋਵਿਡ-19 ਨਾਲ ਜਾਰੀ ਲੜਾਈ, ਅਗਲੀ ਗਰਮੀਆਂ ਵਿਚ ਹੋਣ ਵਾਲੇ ਟੋਕੀਓ ਓਲੰਪਿਕ ਤੇ ਚੀਨ ਦੀ ਵੱਧਦੀ ਹਮਲਾਵਰਤਾ ਦੇ ਚਲਦੇ ਜਾਪਾਨ ਦੀ ਸੁਰੱਖਿਆ ਨੀਤੀ ਤੈਅ ਕਰਨ ਵਰਗੀਆਂ ਵੱਖ-ਵੱਖ ਚੁਣੌਤੀਆਂ ਹੋਣਗੀਆਂ।