ਅਮਰੀਕਾ ਦੀ ਇਸ ਜੇਲ੍ਹ ''ਚ ਬੰਦ ਹੈ ਲਾਰੈਂਸ ਦਾ ਭਰਾ ਅਨਮੋਲ

Thursday, Nov 21, 2024 - 07:04 PM (IST)

ਅਮਰੀਕਾ ਦੀ ਇਸ ਜੇਲ੍ਹ ''ਚ ਬੰਦ ਹੈ ਲਾਰੈਂਸ ਦਾ ਭਰਾ ਅਨਮੋਲ

ਵਾਸ਼ਿੰਗਟਨ (ਏਜੰਸੀ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਅਤੇ ਅਭਿਨੇਤਾ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਵਿਚ ਲੋੜੀਂਦੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਨੂੰ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਸਮੇਂ ਆਇਓਵਾ ਦੀ ਇੱਕ ਜੇਲ੍ਹ ਵਿੱਚ ਬੰਦ ਹੈ।

ਇਹ ਵੀ ਪੜ੍ਹੋ: ਇਮਰਾਨ ਦੀ ਰਿਹਾਈ ਦੀ ਸੰਭਾਵਨਾ ਖਤਮ, ਇਕ ਮਾਮਲੇ 'ਚ ਜ਼ਮਾਨਤ ਮਿਲਦੇ ਹੀ ਦੂਜੇ Case 'ਚ ਮੁੜ ਗ੍ਰਿਫਤਾਰ

'ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵਿਭਾਗ' ਦੀ ਵੈੱਬਸਾਈਟ 'ਤੇ ਦਿੱਤੀ ਗਈ ਤਾਜ਼ਾ ਜਾਣਕਾਰੀ ਮੁਤਾਬਕ ਅਨਮੋਲ ਬਿਸ਼ਨੋਈ ਆਇਓਵਾ ਦੀ ਕਾਊਂਟੀ ਜੇਲ੍ਹ 'ਚ ਬੰਦ ਹੈ। ਇਸ ਤੋਂ ਇਲਾਵਾ, ਕੋਈ ਹੋਰ ਵੇਰਵੇ ਤੁਰੰਤ ਉਪਲਬਧ ਨਹੀਂ ਹਨ। ਮੰਨਿਆ ਜਾਂਦਾ ਹੈ ਕਿ ਅਨਮੋਲ ਕੈਨੇਡਾ ਵਿਚ ਰਹਿੰਦਾ ਹੈ ਅਤੇ ਨਿਯਮਿਤ ਤੌਰ 'ਤੇ ਅਮਰੀਕਾ ਆਉਂਦਾ-ਜਾਂਦਾ ਹੈ। ਉਹ ਲਾਰੈਂਸ ਦਾ ਛੋਟਾ ਭਰਾ ਹੈ, ਜਿਸ ਉੱਤੇ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਇੱਕ ਗਲੋਬਲ ਅਪਰਾਧਿਕ ਗਰੋਹ ਚਲਾਉਣ ਦਾ ਦੋਸ਼ ਹੈ।

ਇਹ ਵੀ ਪੜ੍ਹੋ: ਭਾਰਤ ਨੇ ਨਿੱਝਰ ਮਾਮਲੇ 'ਤੇ ਕੈਨੇਡੀਅਨ ਮੀਡੀਆ ਦੀ ਖ਼ਬਰ ਨੂੰ ਦੱਸਿਆ 'ਬਦਨਾਮ ਕਰਨ ਵਾਲੀ ਮੁਹਿੰਮ'

ਲਾਰੈਂਸ ਇਸ ਸਮੇਂ ਸਾਬਰਮਤੀ ਸੈਂਟਰਲ ਜੇਲ੍ਹ, ਅਹਿਮਦਾਬਾਦ ਵਿੱਚ ਬੰਦ ਹੈ। ਅਨਮੋਲ ਪਿਛਲੇ ਮਹੀਨੇ ਮੁੰਬਈ ਦੇ ਬਾਂਦਰਾ ਖੇਤਰ ਵਿੱਚ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਸਿੱਦੀਕੀ ਦੀ ਹੱਤਿਆ ਸਮੇਤ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ। ਉਹ ਇਸ ਸਾਲ 14 ਅਪ੍ਰੈਲ ਨੂੰ ਬਾਂਦਰਾ ਇਲਾਕੇ 'ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ 'ਚ ਵੀ ਕਥਿਤ ਤੌਰ 'ਤੇ ਉਸ ਦਾ ਹੱਥ ਹੈ। ਭਾਰਤ ਨੇ ਅਨਮੋਲ ਦੀ ਹਵਾਲਗੀ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਭਾਰਤ ਦੇ ਨਾਲ-ਨਾਲ ਕੈਨੇਡਾ ਨੇ ਵੀ US ਤੋਂ ਮੰਗੀ ਅਨਮੋਲ ਦੀ ਹਵਾਲਗੀ, ਵਧੇਗਾ ਦੋਵੇਂ ਦੇਸ਼ਾਂ ’ਚ ਤਣਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News