ਕੇਂਦਰ ਦੀ ਨੀਤੀ ਦਾ ਅਸਰ: ''ਲਾਵਾ'' ਚੀਨ ਤੋਂ ਭਾਰਤ ਲਿਆਵੇਗੀ ਆਪਣਾ ਕਾਰੋਬਾਰ
Saturday, May 16, 2020 - 11:45 AM (IST)
ਨਵੀਂ ਦਿੱਲੀ — ਮੋਬਾਈਲ ਸਾਜ਼ੋ-ਸਮਾਨ ਬਣਾਉਣ ਵਾਲੀ ਘਰੇਲੂ ਕੰਪਨੀ ਲਾਵਾ ਇੰਟਰਨੈਸ਼ਨਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਚੀਨ ਤੋਂ ਆਪਣਾ ਕਾਰੋਬਾਰ ਸਮੇਟ ਕੇ ਭਾਰਤ ਆ ਰਹੀ ਹੈ। ਭਾਰਤ ਵਿਚ ਹੁਣੇ ਜਿਹੇ ਕੀਤੇ ਗਏ ਨੀਤੀਗਤ ਬਦਲਾਅ ਦੇ ਬਾਅਦ ਕੰਪਨੀ ਨੇ ਇਸ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਆਪਣੇ ਮੋਬਾਈਲ ਫੋਨ ਗ੍ਰੋਥ ਅਤੇ ਨਿਰਮਾਣ ਕਾਰਜ ਨੂੰ ਵਧਾਉਣ ਲਈ ਅਗਲੇ 5 ਸਾਲਾਂ ਦੌਰਾਨ 800 ਕਰੋੜ ਰੁਪਏ ਦੀ ਨਿਵੇਸ਼ ਦੀ ਯੋਜਨਾ ਬਣਾਈ ਹੈ।
ਲਾਵਾ ਇੰਟਰਨੈਸ਼ਨਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਹਰੀ ਓਮ ਨੇ ਦੱਸਿਆ, ' ਉਤਪਾਦਨ ਡਿਜ਼ਾਈਨ ਦੇ ਖੇਤਰ 'ਚ ਚੀਨ ਵਿਚ ਸਾਡੇ ਘੱਟੋ-ਘੱਟ 600 ਤੋਂ 650 ਕਰਮਚਾਰੀ ਹਨ। ਅਸੀਂ ਹੁਣ ਡਿਜ਼ਾਈਨਿੰਗ ਦਾ ਕੰਮ ਭਾਰਤ ਵਿਚ ਤਬਦੀਲ ਕਰ ਰਹੇ ਹਾਂ। ਭਾਰਤ ਵਿਚ ਸਾਡੀ ਵਿਕਰੀ ਜ਼ਰੂਰਤਾਂ ਨੂੰ ਸਥਾਨਕ ਕਾਰਖਾਨੇ ਤੋਂ ਪੂਰਾ ਕੀਤਾ ਜਾ ਰਿਹਾ ਹੈ। ' ਉਨ੍ਹਾਂ ਨੇ ਕਿਹਾ,' ਅਸੀਂ ਚੀਨ ਦੇ ਆਪਣੇ ਕਾਰੋਬਾਰ ਤੋਂ ਕੁਝ ਮੋਬਾਈਲ ਫੋਨ ਦਾ ਨਿਰਯਾਤ ਦੁਨੀਆਭਰ ਵਿਚ ਕਰਦੇ ਹਾਂ। ਇਹ ਕੰਮ ਹੁਣ ਭਾਰਤ ਤੋਂ ਕੀਤਾ ਜਾਵੇਗਾ।'
ਭਾਰਤ ਵਿਚ ਲਾਕਡਾਉਨ ਮਿਆਦ ਦੌਰਾਨ ਲਾਵਾ ਨੇ ਆਪਣੀ ਨਿਰਯਾਤ ਮੰਗ ਨੂੰ ਚੀਨ ਤੋਂ ਪੂਰਾ ਕੀਤਾ। ਰਾਏ ਨੇ ਕਿਹਾ,'ਮੇਰਾ ਸਪਨਾ ਹੈ ਕਿ ਚੀਨ ਨੂੰ ਮੋਬਾਈਲ ਸਾਜ਼ੋ-ਸਮਾਨ ਨਿਰਯਾਤ ਕੀਤਾ ਜਾਵੇ। ਭਾਰਤੀ ਕੰਪਨੀਆਂ ਮੋਬਾਈਲ ਚਾਰਜਰ ਪਹਿਲਾਂ ਤੋਂ ਹੀ ਚੀਨ ਤੋਂ ਨਿਰਯਾਤ ਕਰ ਰਹੀਆਂ ਹਨ। ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਨਾਲ ਸਾਡੀ ਸਥਿਤੀ ਵਿਚ ਸੁਧਾਰ ਆਵੇਗਾ। ਇਸ ਲਈ ਹੁਣ ਪੂਰਾ ਕਾਰੋਬਾਰ ਭਾਰਤ ਤੋਂ ਹੀ ਕੀਤਾ ਜਾਵੇਗਾ।'