ਨਿਊ ਸਾਊਥ ਵੇਲਜ਼ 'ਚ AIR ਟੈਂਕਰ ਹਾਦਸਾਗ੍ਰਸਤ, 3 ਦੀ ਮੌਤ

01/23/2020 9:48:41 AM

ਸਿਡਨੀ—  ਨਿਊ ਸਾਊਥ ਵੇਲਜ਼ 'ਚ ਇਕ ਹਵਾਈ ਟੈਂਕਰ ਹਾਦਸਾਗ੍ਰਸਤ ਹੋਣ ਕਾਰਨ 3 ਅਮਰੀਕੀ ਫਾਇਰ ਫਾਈਟਰਜ਼ ਦੀ ਮੌਤ ਹੋ ਗਈ ਹੈ। ਇਹ ਜੰਗਲੀ ਅੱਗ ਨੂੰ ਬੁਝਾਉਣ ਦੇ ਕੰਮ 'ਚ ਲੱਗਾ ਸੀ।

15,000 ਲੀਟਰ ਪਾਣੀ ਲੈ ਜਾਣ 'ਚ ਸਮਰੱਥ ਇਸ ਹਵਾਈ ਟੈਂਕਰ ਨਾਲ ਸੰਪਰਕ ਟੁੱਟ ਚੁੱਕਾ ਸੀ, ਜਿਸ ਕਾਰਨ ਇਸ ਦੀ ਭਾਲ ਲਈ ਕਈ ਹੈਲੀਕਾਪਟਰਾਂ ਨੂੰ ਭੇਜਿਆ ਗਿਆ ਸੀ। ਇਸ ਤੋਂ ਇਲਾਵਾ 5 ਐਂਬੂਲੈਂਸ ਗੱਡੀਆਂ ਅਤੇ ਦੋ ਰੈਸਕਿਊ ਹੈਲੀਕਾਪਟਰ ਵੀ ਇਸ ਖੇਤਰ 'ਚ ਭੇਜੇ ਗਏ ਸਨ।

ਜ਼ਿਕਰਯੋਗ ਹੈ ਕਿ ਕਈ ਮਹੀਨਿਆਂ ਤੋਂ ਨਿਊ ਸਾਊਥ ਵੇਲਜ਼ ਸਣੇ ਵਿਕਟੋਰੀਆ ਸੂਬਾ ਜੰਗਲੀ ਅੱਗ 'ਚ ਝੁਲਸ ਰਿਹਾ ਹੈ ਅਤੇ ਅਜੇ ਵੀ ਫਾਇਰ ਫਾਈਟਰਜ਼ ਅੱਗ ਕਾਬੂ ਕਰਨ 'ਚ ਲੱਗੇ ਹਨ। ਨਿਊ ਸਾਊਥ ਵੇਲਜ਼ ਦੀ ਰੂਰਲ ਫਾਇਰ ਸਰਵਿਸ ਮੁਤਾਬਕ ਸਨੋਈ ਮੋਨੈਰੋ ਏਰੀਏ 'ਚ ਕੰਮ ਕਰ ਰਹੇ ਵੱਡੇ ਹਵਾਈ ਟੈਂਕਰ ਨਾਲ ਸੰਪਰਕ ਕਾਇਮ ਨਹੀਂ ਹੋ ਰਿਹਾ ਸੀ। ਇਸ ਕਾਰਨ ਇਸ ਦੇ ਕ੍ਰੈਸ਼ ਹੋਣ ਦੀ ਸੰਭਾਵਨਾ ਪਹਿਲਾਂ ਹੀ ਜਤਾਈ ਜਾ ਰਹੀ ਸੀ।


Related News