ਨੇਪਾਲ ''ਚ ਜ਼ਮੀਨ ਖਿਸਕਣ ਕਾਰਣ ਮਰਨ ਵਾਲਿਆਂ ਦੀ ਗਿਣਤੀ ਹੋਈ 22

07/10/2020 11:21:32 PM

ਕਾਠਮੰਡੂ (ਭਾਸ਼ਾ): ਨੇਪਾਲ ਵਿਚ ਪਿਛਲੇ 24 ਘੰਟਿਆਂ ਦੌਰਾਨ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਕਈ ਥਾਈਂ ਜ਼ਮੀਨ ਖਿਸਕਣ ਕਾਰਣ ਮਰਨ ਵਾਲਿਆਂ ਦੀ ਗਿਣਤੀ ਵਧਕੇ 22 ਹੋ ਗਈ ਹੈ। ਗ੍ਰਹਿ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਜ਼ਮੀਨ ਖਿਸਕਣ ਨਾਲ ਤਿੰਨ ਬੱਚਿਆਂ ਸਣੇ 7 ਲੋਕਾਂ ਦੀ ਜਾਨ ਚਲੀ ਗਈ। ਪੁਲਸ ਨੇ ਦੱਸਿਆ ਕਿ ਕਾਸਕੀ ਜ਼ਿਲੇ ਵਿਚ ਸੱਤ ਲੋਕਾਂ ਦੀ ਜ਼ਮੀਨ ਖਿਸਕਣ ਕਾਰਣ ਜਾਨ ਚਲੀ ਗਈ, ਜਿਨ੍ਹਾਂ ਵਿਚੋਂ ਪੰਜ ਲੋਕ ਪੋਖਰਾ ਸ਼ਹਿਰ ਵਿਚ ਸਾਰੰਗਕੋਟ ਇਲਾਕੇ ਵਿਚ ਇਕ ਘਰ ਜ਼ਮੀਨਦੋਸ਼ ਹੋ ਜਾਣ ਕਾਰਣ ਮਾਰੇ ਗਏ। ਪੁਲਸ ਨੇ ਦੱਸਿਆ ਇਸੇ ਹਾਦਸੇ ਵਿਚ ਤਕਰੀਬਨ 10 ਲੋਕ ਜ਼ਖਮੀ ਵੀ ਹੋ ਗਏ ਤੇ ਵੱਖ-ਵੱਖ ਹਸਪਤਾਲਾਂ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਰਾਤ ਨੂੰ ਦੋ ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋਈਆਂ। ਲਾਮਜੁੰਗ ਜ਼ਿਲੇ ਦੇ ਵੇਸੀਸ਼ਹਿਰ ਵਿਚ ਜ਼ਮੀਨ ਖਿਸਕਣ ਕਾਰਣ ਇਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਮਯਾਗਦੀ ਜ਼ਿਲੇ ਵਿਚ ਜ਼ਮੀਨ ਖਿਸਕਣ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ।

ਮੰਤਰਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਚਾਲੇ ਜਾਜਰਕੋਟ ਜ਼ਿਲੇ ਵਿਚ ਜ਼ਮੀਨ ਖਿਸਕਣ ਦੌਰਾਨ ਲਾਪਤਾ ਹੋ ਗਏ 12 ਲੋਕਾਂ ਵਿਚੋਂ 7 ਲੋਕਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਿਸ ਵਿਚ 10 ਸਾਲ ਦਾ ਇਕ ਬੱਚਾ ਵੀ ਸ਼ਾਮਲ ਹੈ। ਮਯਾਗਦੀ ਜ਼ਿਲੇ ਵਿਚ ਵੀ ਸੱਤ ਲੋਕ ਲਾਪਤਾ ਹਨ। ਉਨ੍ਹਾਂ ਦਾ ਘਰ ਵੀ ਜ਼ਮੀਨ ਖਿਸਕਣ ਦੌਰਾਨ ਵਹਿ ਗਿਆ। ਸੀ। ਇਸ ਵਿਚਾਲੇ ਜੋਗੀਮਾਰਾ ਖੇਤਰ ਵਿਚ ਹੋਏ ਇਕ ਲੈਂਡਸਲਾਈਡ ਨਾਲ ਪੱਛਮੀ ਨੇਪਾਲ ਵਿਚ ਪ੍ਰਿਥੀ ਰਾਜਮਾਰਗ ਰੁਕ ਗਿਆ। ਦੇਸ਼ ਵਿਚ ਪਿਛਲੇ 48 ਘੰਟਿਆਂ ਦੌਰਾਨ ਲਗਾਤਾਰ ਪੈ ਰਹੇ ਮੈਂ ਕਾਰਣ ਨਾਰਾਯਣੀ ਤੇ ਹੋਰ ਮੁੱਖ ਨਦੀਆਂ ਉਫਾਨ 'ਤੇ ਹਨ। ਮੌਸਮ ਵਿਗਿਆਨ ਵਿਭਾਗ ਨੇ ਅਗਲੇ ਤਿੰਨ ਦਿਨ ਤੱਕ ਮਾਨਸੂਨ ਦਾ ਮੀਂਹ ਜਾਰੀ ਰਹਿਣ ਦਾ ਅਨੁਮਾਨ ਜਤਾਇਆ ਹੈ।


Baljit Singh

Content Editor

Related News