ਜਾਣੋ ਇਕ ਅਜਿਹੀ ਝੀਲ ਦੇ ਬਾਰੇ ਵਿਚ, ਜੋ ਆਪਣੀ ਖੂਬਸੂਰਤੀ ਲਈ ਹੈ ਦੁਨੀਆ ਭਰ ਵਿਚ ਪ੍ਰਸਿੱਧ (ਤਸਵੀਰਾਂ)
Monday, Aug 07, 2017 - 10:16 AM (IST)
ਬ੍ਰਿਟਿਸ਼ ਕੋਲੰਬੀਆ— ਇਹ ਹੈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਸਪਾਟੇਟ ਲੇਕ ਜੋ ਆਪਣੀ ਨੈਚੁਰਲ ਖੂਬਸੂਰਤੀ ਲਈ ਦੁਨੀਆ ਭਰ ਵਿਚ ਪ੍ਰਸਿੱਧ ਹੈ। ਇਸ ਵਿਚ ਕਈ ਮਿਨਰਲਸ ਜਿਵੇਂ- ਮੈਗਨੀਸ਼ੀਅਮ ਸਲਫੇਟ, ਕੈਲਸ਼ੀਅਮ, ਸੋਡੀਅਮ ਸਲਫੇਟ ਸਿਲਵਰ ਅਤੇ ਟਾਈਏਨੀਅਮ ਪਾਏ ਜਾਂਦੇ ਹਨ। ਗਰਮੀ ਵਿਚ ਝੀਲ ਦਾ ਪਾਣੀ ਸੁੱਕ ਜਾਣ 'ਤੇ ਮਿਨਰਲ ਦੇ ਰੰਗਾਂ ਕਾਰਨ ਝੀਲ ਵਿਚ ਵੱਖ-ਵੱਖ ਰੰਗ ਦੇ ਸਪਾਟਸ ਬਣ ਜਾਂਦੇ ਹਨ। ਝੀਲ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਇਸ ਵਿਚ ਨਹਾਉਣ ਨਾਲ ਕਈ ਰੋਗ ਠੀਕ ਹੋ ਜਾਂਦੇ ਹਨ, ਹਾਲਾਂਕਿ ਕੋਈ ਸਾਂਈਟਿਫਿਕ ਪਰੂਫ ਨਹੀਂ ਹੈ।