ਲਾਦੇਨ ਦਾ ਰਿਸ਼ਤੇਦਾਰ ਹੈ ਅਫਗਾਨ ਦਾ ਸੰਭਾਵਿਤ ਰਾਸ਼ਟਰਪਤੀ, ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੀ ਦੇ ਚੁੱਕੈ ਧਮਕੀ

Sunday, Aug 22, 2021 - 11:45 AM (IST)

ਨਵੀਂ ਦਿੱਲੀ (ਵਿਸ਼ੇਸ਼)- ਅਫਗਾਨਿਸਤਾਨ ਵਿਚ ਤਾਲਿਬਾਨੀ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਮੁੱਲਾ ਅਬਦੁੱਲ ਗਨੀ ਬਰਾਦਰ ਕੰਧਾਰ ਤੋਂ ਕਾਬੁਲ ਪਹੁੰਚ ਗਿਆ ਹੈ ਅਤੇ ਸਾਥੀ ਨੇਤਾਵਾਂ ਨਾਲ ਸਰਕਾਰ ਬਣਾਉਣ ਦੀ ਕਵਾਇਦ ਵਿਚ ਜੁਟਿਆ ਹੋਇਆ ਹੈ। ਬਰਾਦਰ ਮੌਜੂਦਾ ਸਮੇਂ ਵਿਚ ਦੋਹਾ ਸਥਿਤ ਤਾਲਿਬਾਨ ਦੇ ਸਿਆਸੀ ਦਫਤਰ ਦਾ ਪ੍ਰਮੁੱਖ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਮੁੱਲਾ ਅਬਦੁੱਲ ਗਨੀ ਬਰਾਦਰ ਹੀ ਅਫਗਾਨਿਸਤਾਨ ਦਾ ਅਗਲਾ ਰਾਸ਼ਟਰਪਤੀ ਬਣਨ ਜਾ ਰਿਹਾ ਹੈ। 

ਹਾਲਾਂਕਿ ਤਾਲਿਬਾਨ ਨੇ ਅਫਗਾਨਿਸਤਾਨ ’ਤੇ ਕਬਜ਼ੇ ਤੋਂ ਬਾਅਦ ਭਾਰਤ ਨੂੰ ਕਿਹਾ ਹੈ ਕਿ ਉਹ ਅਫਗਾਨਿਸਤਾਨ ਤੋਂ ਭਾਰਤੀ ਨਾਗਰਿਕਾਂ ਨੂੰ ਨਾ ਕੱਢੇ।ਫਿਲਹਾਲ ਕੇਂਦਰ ਸਰਕਾਰ ਕੋਈ ਰਿਸਤ ਨਹੀਂ ਲੈਣਾ ਚਾਹੁੰਦੀ ਹੈ ਉਹ ਵੀ ਓਦੋਂ ਜਦੋਂ ਮੁੱਲਾ ਅਬਦੁੱਲ ਗਨੀ ਬਰਾਦਰ ਬੀਤੇ ਸਮੇਂ ਵਿਚ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਅਤੇ ਦਿੱਲੀ ਨੂੰ ਪੈਦਲ ਜਿੱਤਣ ਦੀਆਂ ਧਮਕੀਆਂ ਦੇ ਚੁੱਕਾ ਹੋਵੇ। ਬਰਾਦਰ ਅਸਲ ਵਿਚ ਓਸਾਮਾ ਬਿਨ ਲਾਦੇਨ ਦਾ ਰਿਸ਼ਤੇਦਾਰ ਹੈ ਅਤੇ ਜਦੋਂ ਲਾਦੇਨ ਜ਼ਿੰਦਾ ਸੀ ਓਦੋਂ ਬਰਾਦਰ ਅਜਿਹੀਆਂ ਧਮਕੀਆਂ ਜ਼ਿਆਦਾਤਰ ਦਿੰਦਾ ਰਹਿੰਦਾ ਸੀ।

ਪੜ੍ਹੋ ਇਹ ਅਹਿਮ ਖਬਰ- ਭਾਰਤੀਆਂ ਲਈ ਅਹਿਮ ਖ਼ਬਰ : UAE 'ਚ ਕੋਰੋਨਾ ਨਿਯਮ ਤੋੜਨ 'ਤੇ ਦੇਣਾ ਪੈ ਸਕਦੈ ਭਾਰੀ 'ਜੁਰਮਾਨਾ'

ਮੌਜੂਦਾ ਸਮੇਂ ਵਿਚ ਬਰਾਦਰ ਦਾ ਕਦ ਤਾਲਿਬਾਨ ਦੇ ਪ੍ਰਮੁੱਖ ਹੈਬਤੁਲਾਹ ਅਖੁੰਦਜਾਦਾ ਤੋਂ ਹੇਠਾਂ ਹੈ ਇਸਦੇ ਬਾਵਜੂਦ ਉਸਨੇ ਤਾਲਿਬਾਨ ਦਾ ਹੀਰੋ ਮੰਨਿਆ ਜਾ ਰਿਹਾ ਹੈ। ਉਥੇ ਅਖੁੰਦਜਾਦਾ ਹੁਣ ਪਰਦੇ ਦੇ ਪਿੱਛੇ ਲੁੱਕ ਕੇ ਆਪਣੇ ਅੱਤਵਾਦੀ ਸੰਗਠਨ ਨੂੰ ਚਲਾ ਰਿਹਾ ਹੈ। 1968 ਵਿਚ ਉਰੁਜਗਾਨ ਸੂਬੇ ਵਿਚ ਜਨਮੇ ਬਰਾਦਰ 1980 ਦੇ ਦਹਾਕੇ ਵਿਚ ਸੋਵੀਅਤ ਸੰਘ ਦੇ ਖਿਲਾਫ ਅਫਗਾਨ ਮੁਜਾਹਿਦੀਨ ਦੇ ਰੂਪ ਵਿਚ ਲੜਾਈ ਲੜ ਚੁੱਕਾ ਹੈ। 1992 ਵਿਚ ਰੂਸੀਆਂ ਨੂੰ ਖਦੇੜਨ ਤੋਂ ਬਾਅਦ ਅਫਗਾਨਿਸਤਾਨ ਮੁਕਾਕਬਲੇਬਾਜ਼ ਸਰਦਾਰਾਂ ਵਿਚਾਲੇ ਗ੍ਰਹਿ ਯੁੱਧ ਵਿਚ ਘਿਰ ਗਿਆ ਸੀ ਜਿਸਦੇ ਬਾਅਦ ਬਰਾਦਰ ਨੇ ਆਪਣੇ ਸਾਬਕਾ ਕਮਾਂਡਰ ਅਤੇ ਜੀਜੇ ਮੁੱਲਾ ਉਮਰ ਨਾਲ ਕੰਧਾਰ ਵਿਚ ਇਕ ਮਦਰਸਾ ਸਥਾਪਤ ਕੀਤਾ। ਇਸਦੇ ਬਾਅਦ ਉਸਨੇ ਮੁੱਲਾ ਉਮਰ ਨਾਲ ਮਿਲਕੇ ਤਾਲਿਬਾਨ ਦੀ ਸਥਾਪਨਾ ਕੀਤੀ ਸੀ।

ਤਾਲਿਬਾਨ ਸ਼ੁਰੂਆਤ ਵਿਚ ਧਾਰਮਿਕ ਸ਼ੁੱਧੀਕਰਨ ਅਤੇ ਇਕ ਇਸਲਾਮਿਕ ਅਮੀਰਾਤ ਦੇ ਨਿਰਮਾਣ ਲਈ ਸਮਰਪਿਤ ਯੁਵਾ ਇਸਲਾਮੀ ਵਿਦਵਾਨਾਂ ਦੀ ਅਗਵਾਈ ਵਿਚ ਇਕ ਅੰਦੋਲਨ ਸੀ ਪਰ ਬਾਅਦ ਵਿਚ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਸ਼ਹਿ ’ਤੇ ਇਹ ਹਿੰਸਕ ਅੰਦੇਲਨ ਬਣ ਗਿਆ।1996 ਤੱਕ ਤਾਲਿਬਾਨ ਨੇ ਪੂਰੇ ਅਫਗਾਨਿਸਤਾਨ ’ਤੇ ਕਬਜ਼ਾ ਕਰ ਕੇ ਇਸਲਾਮਿਕ ਅਮੀਰਾਤ ਦੀ ਸਥਾਪਨਾ ਕਰ ਦਿੱਤੀ। ਓਦੋਂ ਬਰਾਦਰ ਇਸ ਜਿੱਤ ਦਾ ਹੀਰੋ ਬਣ ਗਿਆ ਅਤੇ ਤਾਲਿਬਾਨ ਦੇ ਰਣਨੀਤਕ ਦੇ ਰੂਪ ਵਿਚ ਉਭਰਿਆ।


Vandana

Content Editor

Related News