ਸਪੇਨ 'ਚ ਲਾ ਟੋਮਾਟੀਨਾ... 1 ਘੰਟੇ 'ਚ ਇਕ-ਦੂਜੇ 'ਤੇ ਮਾਰੇ ਲੱਖਾਂ ਟਮਾਟਰ
Thursday, Aug 27, 2026 - 02:13 PM (IST)
ਬੁਨਿਓਲ- ਸਪੇਨ ਦੇ ਵੈਲੇਂਸੀਆ ਸੂਬੇ ਦੇ ਬੁਨਿਓਲ ਸ਼ਹਿਰ ਨੇ ਬੁੱਧਵਾਰ ਨੂੰ ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵਿਲੱਖਣ ਟਮਾਟਰ ਲੜਾਈ, "ਲਾ ਟੋਮਾਟੀਨਾ" ਆਯੋਜਿਤ ਹੋਈ। ਬੁਨਿਓਲ ਦੇ ਸਾਲਾਨਾ ਤਿਉਹਾਰ ਹਫ਼ਤੇ ਦੇ ਹਿੱਸੇ ਵਜੋਂ ਅਗਸਤ ਦੇ ਆਖਰੀ ਬੁੱਧਵਾਰ ਨੂੰ ਹਰ ਸਾਲ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਨੇ ਆਪਣੇ 79ਵੇਂ ਐਡੀਸ਼ਨ ਨੂੰ ਮਨਾਇਆ, ਜਿਸ ਵਿੱਚ ਭਾਰਤ ਸਮੇਤ ਦੁਨੀਆ ਭਰ ਦੇ ਹਜ਼ਾਰਾਂ ਲੋਕ ਸ਼ਾਮਲ ਹੋਏ।


ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ ਤੋਂ ਵੱਡੀ ਖ਼ਬਰ : ਅਚਾਨਕ ਆਏ ਹੜ੍ਹ 'ਚ 300 ਤੋਂ ਵੱਧ ਭਾਰਤੀ ਨਾਗਰਿਕ ਲਾਪਤਾ
ਲੋਕਾਂ ਨੇ ਇੱਕ ਦੂਜੇ 'ਤੇ ਟਮਾਟਰ ਸੁੱਟੇ ਅਤੇ ਗਲੀਆਂ ਵਿੱਚ ਮਸਤੀ ਕਰਦਿਆਂ ਡਾਂਸ ਕੀਤਾ। ਇਸ ਸਮਾਗਮ ਲਈ ਸੱਤ ਟਰੱਕ 1.5 ਲੱਖ ਕਿਲੋਗ੍ਰਾਮ ਤੋਂ ਵੱਧ ਟਮਾਟਰ ਲੈ ਕੇ ਆਏ। ਸੈਲਾਨੀਆਂ ਨੇ ਸਿਰਫ਼ ਇੱਕ ਘੰਟੇ ਵਿੱਚ ਇੱਕ ਦੂਜੇ 'ਤੇ ਸਾਰੇ ਟਮਾਟਰ ਸੁੱਟ ਦਿੱਤੇ, ਜਿਸ ਨਾਲ ਸ਼ਹਿਰ ਦੀਆਂ ਗਲੀਆਂ ਅਤੇ ਲੋਕ ਟਮਾਟਰਾਂ ਨਾਲ ਢੱਕੇ ਹੋਏ ਸਨ। ਇਹ ਵਿਲੱਖਣ ਤਿਉਹਾਰ 1945 ਵਿੱਚ ਸ਼ੁਰੂ ਹੋਇਆ ਸੀ ਜਦੋਂ ਕੁਝ ਨੌਜਵਾਨਾਂ ਨੇ ਇੱਕ ਝਗੜੇ ਦੌਰਾਨ ਇੱਕ ਦੂਜੇ 'ਤੇ ਟਮਾਟਰ ਸੁੱਟਣੇ ਸ਼ੁਰੂ ਕਰ ਦਿੱਤੇ। ਇਹ ਘਟਨਾ ਬੁਨਿਓਲ ਵਿੱਚ ਇੱਕ ਸਾਲਾਨਾ ਪਰੰਪਰਾ ਬਣ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
