ਜੰਗ ਕਾਰਨ ਬੰਦ ਏਅਰਸਪੇਸ, ਕੁਵੈਤ ਨੇ ਕਈ ਉਡਾਣਾਂ ਕੀਤੀਆਂ ਡਾਇਵਰਟ

Thursday, Jun 11, 2026 - 09:00 AM (IST)

ਜੰਗ ਕਾਰਨ ਬੰਦ ਏਅਰਸਪੇਸ, ਕੁਵੈਤ ਨੇ ਕਈ ਉਡਾਣਾਂ ਕੀਤੀਆਂ ਡਾਇਵਰਟ

ਦੁਬਈ : ਈਰਾਨ ਵਲੋਂ ਕੀਤੇ ਜਾ ਰਹੇ ਲਗਾਤਾਰ ਹਮਲਿਆਂ ਕਾਰਨ ਕੁਵੈਤ ਨੇ ਆਪਣਾ ਹਵਾਈ ਖੇਤਰ (ਏਅਰਸਪੇਸ) ਵੀਰਵਾਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਵੀਰਵਾਰ ਨੂੰ ਕੁਵੈਤ ਦੇ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ ਵਲੋਂ ਦਿੱਤੀ ਗਈ ਹੈ। ਇਸ ਸਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਕਈ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਵੱਲ ਮੋੜਿਆ ਜਾ ਰਿਹਾ ਹੈ। ਹਾਲਾਂਕਿ ਇਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। 

ਪੜ੍ਹੋ ਇਹ ਵੀ - ਵੱਡੀ ਖ਼ਬਰ : ਚੀਨ 'ਚ ਜ਼ੋਰਦਾਰ ਧਮਾਕਾ, 7 ਲੋਕਾਂ ਦੀ ਮੌਤ, ਕਰੀਬ 17 ਜ਼ਖ਼ਮੀ

ਦੱਸ ਦੇਈਏ ਕਿ ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਫੌਜ ਨੇ ਰਿਪੋਰਟ ਦਿੱਤੀ ਕਿ ਉਸ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਅਤੇ ਜਵਾਬੀ ਫਾਇਰਿੰਗ ਕੀਤੀ ਜਾ ਰਹੀ ਹੈ। ਐਲਾਨ ਤੋਂ ਪਹਿਲਾਂ ਕੁਝ ਸਮੇਂ ਤੱਕ ਕਈ ਜਹਾਜ਼ ਕੁਵੈਤੀ ਹਵਾਈ ਖੇਤਰ ਦੇ ਬਾਹਰ ਚੱਕਰ ਲਗਾਉਂਦੇ ਰਹੇ। ਕੁਵੈਤ ਨੇ ਕਿਹਾ, "ਇਹ ਕਦਮ ਈਰਾਨ ਦੇ ਕੁਵੈਤ 'ਤੇ ਨਿੰਦਣਯੋਗ ਹਮਲਿਆਂ ਅਤੇ ਖੇਤਰ ਵਿੱਚ ਸਿਵਲ ਹਵਾਬਾਜ਼ੀ ਆਵਾਜਾਈ ਲਈ ਉਨ੍ਹਾਂ ਦੇ ਸੰਭਾਵੀ ਖਤਰਿਆਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।" ਹਾਲ ਹੀ ਦੇ ਦਿਨਾਂ ਵਿੱਚ ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀ ਈਰਾਨੀ ਹਮਲੇ ਹੋਏ ਸਨ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।

ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News