ਸੰਤ ਕੁਲਵੰਤ ਰਾਮ ਭਰੋ ਮਜਾਰਾ ਦਾ ਰੋਮ ਪਹੁੰਚਣ ਮੌਕੇ ਸੰਗਤਾਂ ਵੱਲੋਂ ਮੋਹ ਭਿੱਜਾ ਸਵਾਗਤ
Friday, Oct 25, 2024 - 11:12 AM (IST)
ਰੋਮ (ਕੈਂਥ)- ਆਪਣੀ ਬਾਣੀ ਤੇ ਵਿਚਾਰਾਂ ਨਾਲ ਮਨੂੰਵਾਦੀ ਸਮਾਜ ਨੂੰ ਚੁਣੌਤੀ ਦਿੰਦਿਆਂ ਤਰਕ ਦੇ ਅਧਾਰ 'ਤੇ ਭਾਰਤ ਦੇ ਗਰੀਬਾਂ ਦੇ ਮਾਣ-ਸਨਮਾਨ ਦੀ ਗੱਲ ਕਰਨ ਵਾਲੇ ਮਹਾਨ ਕ੍ਰਾਂਤੀਕਾਰੀ ਤੇ ਅਧਿਆਤਮਕਵਾਦੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਦੀਵਾ ਦੁਨੀਆ ਭਰ ਵਿੱਚ ਬਾਲਕੇ ਸਮਾਜ ਨੂੰ ਸਾਂਝੀਵਾਲਤਾ ਨਾਲ ਰੁਸ਼ਨਾਉਣ ਲਈ ਦਿਨ-ਰਾਤ ਸੇਵਾ ਨਿਭਾਉਣ ਵਾਲੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਾਰਦਾਇ ਸੁਸਾਇਟੀ (ਰਜਿ:) ਪੰਜਾਬ ਦੇ ਪ੍ਰਧਾਨ 108 ਸੰਤ ਕੁਲਵੰਤ ਰਾਮ ਭਰੋ ਮਜਾਰਾ ਦਾ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ (ਰੋਮ) ਦੇ ਪਿੰਡ ਬੋਰਗੋ ਹਰਮਾਦਾ ਪਹੁੰਚਣ ਮੌਕੇ ਸੰਗਤਾਂ ਵਲੋਂ ਮੋਹ ਭਿੱਜਾ ਸਵਾਗਤ ਕੀਤਾ। ਦੂਜੀ ਯੂਰਪ ਫੇਰੀ 'ਤੇ ਆਏ ਸੰਤ ਕੁਲਵੰਤ ਰਾਮ ਆਪਣੀ ਵਿਸੇ਼ਸ ਯਾਤਰਾ ਦੌਰਾਨ ਜਰਮਨ, ਸਪੇਨ,ਅਸਟਰੀਆ ਤੇ ਇਟਲੀ ਦੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਨੂੰ ਦਰਸ਼ਨ ਦੇਣਗੇ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੀ ਦੋਸਤੀ ਏਰਦੋਗਨ ਨੂੰ ਪਈ ਭਾਰੀ, ਭਾਰਤ ਨੇ ਬ੍ਰਿਕਸ 'ਚ ਰੋਕੀ ਤੁਰਕੀ ਦੀ ਮੈਂਬਰਸ਼ਿਪ
ਜਿਸ ਤਹਿਤ 27 ਅਕਤੂਬਰ ਦਿਨ ਐਤਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾ ਰਹੇ ਭਗਵਾਨ ਵਾਲਮੀਕਿ ਜੀਓ ਦੇ ਪ੍ਰਗਟ ਦੇ ਸਮਾਗਮ ਵਿੱਚ ਸੰਤ ਕੁਲਵੰਤ ਰਾਮ ਭਰੋਮਜ਼ਾਰਾ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀਓ ਦੇ ਜੀਵਨ ਫਲਸਫ਼ੇ ਸੰਬਧੀ ਵਿਸਥਾਰਪੂਰਵਕ ਵਿਚਾਰਾਂ ਨਾਲ ਸਾਂਝ ਪਾਉਣਗੇ।ਇਸ ਪ੍ਰਗਟ ਦਿਵਸ ਸਮਾਗਮ 'ਚ ਕਈ ਹੋਰ ਵੀ ਮਿਸ਼ਨ ਦੇ ਪ੍ਰਚਾਰਕ ,ਕੀਰਤਨੀਏ ਤੇ ਕਥਾਵਾਚਕ ਭਰਵੀਂ ਹਾਜ਼ਰੀ ਲੁਆਉਣਗੇ।ਸੰਤ ਕੁਲਵੰਤ ਰਾਮ ਭਰੋਮਜਾਰਾ ਨਾਲ ਬੋਰਗੋ ਹਰਮਾਦਾ ਪਹੁੰਚਣ ਮੌਕੇ ਸੰਤ ਲਛਮਣ ਦਾਸ ਤੋਂ ਇਲਾਵਾ ਹੋਰ ਸੰਗਤਾਂ ਵੀ ਬਹੁ ਗਿਣਤੀ ਵਿੱਚ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।