ਕੋਸੋਵੋ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਨੇ ਸੰਭਾਲਿਆ ਅਹੁਦਾ
Wednesday, Apr 07, 2021 - 10:31 AM (IST)

ਪ੍ਰਿਸਟੀਨਾ : ਕੋਸੋਵੋ ਵਿਚ ਵਜੋਸਾ ਓਸਮਾਨੀ ਸਾਦਰਿਊ (38) ਨੇ ਦੇਸ਼ ਦੇ ਨਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਉਹ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਮੁਖੀ ਬਣ ਗਈ ਹੈ। ਕੋਸੋਵੋ ਸੰਸਦ ਨੇ ਐਤਵਾਰ ਨੂੰ ਉਸ ਨੂੰ 5 ਸਾਲਾਂ ਦੀ ਮਿਆਦ ਲਈ ਚੁਣਿਆ ਹੈ।
ਇਹ ਵੀ ਪੜ੍ਹੋ : ਵੈਕਸੀਨ ਸਬੰਧੀ ਦੁਨੀਆ ਭਰ ਦੇ ਡਾਕਟਰਾਂ ’ਚ ਛਿੜੀ ਜੰਗ
ਕੋਸੋਵੋ ਦੇ ਸੰਵਿਧਾਨ ਤਹਿਤ ਰਾਸ਼ਟਰਪਤੀ ਦੀ ਚੋਣ ਸੰਸਦ ਵੱਲੋਂ ਕੀਤੀ ਜਾਂਦੀ ਹੈ। ਰਾਸ਼ਟਰਪਤੀ ਦੀ ਚੋਣ ਕਰਨ ਲਈ ਇਕ ਵਿਸ਼ੇਸ਼ ਸੰਸਦੀ ਸੈਸ਼ਨ ਸ਼ਨੀਵਾਰ ਨੂੰ ਸੱਦਿਆ ਗਿਆ ਅਤੇ ਇਹ ਐਤਵਾਰ ਨੂੰ ਵੀ ਜਾਰੀ ਰਿਹਾ, ਕਿਉਂਕਿ ਇਸ ਨੂੰ ਕੋਈ ਕੋਰਮ ਹਾਸਲ ਨਹੀਂ ਹੋਇਆ ਸੀ। ਓਸਮਾਨੀ (38) ਨੂੰ ਐਤਵਾਰ ਨੂੰ ਸੈਸ਼ਨ ਵਿਚ ਮੌਜੂਦ 82 ਸੰਸਦ ਮੈਂਬਰਾਂ ਵਿਚੋਂ 71 ਦੀਆਂ ਵੋਟਾਂ ਮਿਲੀਆਂ। ਉਨ੍ਹਾਂ ਦੀ ਉਮੀਦਵਾਰੀ ਦਾ ਪ੍ਰਸਤਾਵ ਪ੍ਰਧਾਨ ਮੰਤਰੀ ਐਲਬਿਨ ਕੁਰਤੀ ਦੀ ਸੱਤਾਧਾਰੀ ਵੇਟੇਵੰਦੋਜ਼ ਪਾਰਟੀ ਨੇ ਰੱਖਿਆ ਸੀ।
ਇਹ ਵੀ ਪੜ੍ਹੋ : ਪਾਕਿ ’ਚ ਇਕ ਹੋਰ ਹਿੰਦੂ ਲੜਕੀ ਨੂੰ ਅਗਵਾ ਕਰ ਕੇ ਕੀਤਾ ਧਰਮ ਪਰਿਵਰਤਣ
ਇਸ ਤੋਂ ਪਹਿਲਾਂ ਹਾਸ਼ਿਮ ਥਾਚੀ ਰਾਸ਼ਟਰਪਤੀ ਸਨ ਪਰ ਉਨ੍ਹਾਂ ਨੂੰ ਦਿ ਹੇਗ ਦੀ ਵਿਸ਼ੇਸ਼ ਅਦਾਲਤ ਵਿਚ ਜੰਗੀ ਅਪਰਾਧ ਅਤੇ ਮਨੁੱਖਤਾ ਖ਼ਿਲਾਫ਼ ਜ਼ੁਰਮ ਦਾ ਕੇਸ ਚੱਲਣ ਕਰਕੇ ਅਹੁਦੇ ਤੋਂ ਅਸਤੀਫ਼ਾ ਦੇਣਾ ਪੈ ਗਿਆ ਸੀ। ਬੀਤੇ ਸਾਲ ਨਵੰਬਰ ਵਿਚ ਓਸਮਾਨੀ ਕੋਸੋਵੋ ਦੇ ਕਾਰਜਕਾਰੀ ਰਾਸ਼ਟਰਪਤੀ ਦੇ ਰੂਪ ਵਿਚ ਕੰਮ ਕਰ ਰਹੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।