ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਮਾਰੀ ਗੋਲੀ

Sunday, Jul 28, 2024 - 02:40 PM (IST)

ਸਿਡਨੀ (ਆਈ.ਏ.ਐੱਨ.ਐੱਸ.) ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ) ਵਿੱਚ ਸਿਡਨੀ ਦੇ ਦੱਖਣ-ਪੱਛਮੀ ਉਪਨਗਰ ਮਿਡਲਟਨ ਗ੍ਰੇਂਜ ਵਿੱਚ ਪੁਲਸ ਨੇ ਚਾਕੂ ਨਾਲ ਲੈਸ ਇੱਕ 34 ਸਾਲਾ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਸਿਨਹੂਆ ਸਮਾਚਾਰ ਏਜੰਸੀ ਮੁਤਾਬਕ NSW ਪੁਲਸ ਬਲ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਸਥਾਨਕ ਸਮੇਂ ਅਨੁਸਾਰ ਰਾਤ 11 ਵਜੇ ਦੇ ਕਰੀਬ ਘਟਨਾ ਸਥਾਨ 'ਤੇ ਬੁਲਾਇਆ ਗਿਆ ਸੀ। ਜਦੋਂ ਇੱਕ ਵਿਅਕਤੀ ਦੇ ਕਥਿਤ ਤੌਰ 'ਤੇ ਚਾਕੂ ਨਾਲ ਲੈਸ ਹੋਣ ਦੀਆਂ ਰਿਪੋਰਟਾਂ ਮਿਲੀਆਂ  ਸਨ।

ਪੜ੍ਹੋ ਇਹ ਅਹਿਮ ਖ਼ਬਰ-ਡਾਕਟਰਾਂ ਦਾ ਕਮਾਲ; ਸਟੈਮ ਸੈੱਲ ਟ੍ਰਾਂਸਪਲਾਂਟ ਰਾਹੀਂ ਮਰੀਜ਼ ਹੋਇਆ ਐੱਚ.ਆਈ.ਵੀ. ਮੁਕਤ

ਪੁਲਸ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਵਿਅਕਤੀ ਦਾ ਸਾਹਮਣਾ ਕੀਤਾ। ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੂੰ ਵਿਅਕਤੀ ਦੁਆਰਾ ਚਾਕੂ ਨਾਲ ਧਮਕਾਇਆ ਗਿਆ। ਸ਼ੁਰੂਆਤੀ ਜਾਣਕਾਰੀ  ਮੁਤਾਬਕ ਇੱਕ 33 ਸਾਲਾ ਪੁਰਸ਼ ਅਧਿਕਾਰੀ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਹ ਆਪਣੀ ਆਪਰੇਸ਼ਨਲ ਜੈਕਟ ਦੁਆਰਾ ਸੁਰੱਖਿਅਤ ਸੀ। ਬਿਆਨ ਅਨੁਸਾਰ ਪੁਲਸ ਅਧਿਕਾਰੀ ਸਰੀਰਕ ਤੌਰ 'ਤੇ ਜ਼ਖਮੀ ਨਹੀਂ ਹੋਇਆ ਸੀ। ਪੁਲਸ ਨੇ ਦੱਸਿਆ ਕਿ ਇੱਕ ਟੇਜ਼ਰ ਦੀ ਵਰਤੋਂ ਕੀਤੀ ਗਈ ਸੀ ਅਤੇ ਬੇਅਸਰ ਸਾਬਤ ਹੋਈ,ਅਤੇ ਵਿਅਕਤੀ ਨੂੰ ਪੁਲਸ ਦੁਆਰਾ ਗੋਲੀ ਮਾਰ ਦਿੱਤੀ ਗਈ। ਅਫਸਰਾਂ ਨੇ ਐਨ.ਐਸ.ਡਬਲਯੂ ਐਂਬੂਲੈਂਸ ਪੈਰਾਮੈਡਿਕਸ ਦੇ ਆਉਣ ਤੱਕ ਸੀ.ਪੀ.ਆਰ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Vandana

Content Editor

Related News