ਇੰਟਰਨੈੱਟ ''ਤੇ ਇਕ ਕਾਲਪਨਿਕ ਪਾਤਰ ਤੋਂ ਪ੍ਰਭਾਵਿਤ ਹੋ ਲੜਕੀ ਨੇ ਕੀਤੀ ਆਪਣੀ ਦੋਸਤ ਦੀ ਹੱਤਿਆ
Tuesday, Aug 22, 2017 - 05:58 PM (IST)
ਸ਼ਿਕਾਗੋ— ਅਮਰੀਕਾ ਵਿਚ ਇਕ ਕਾਲਪਨਿਕ ਪਾਤਰ ਤੋਂ ਪ੍ਰੇਰਿਤ ਹੋ ਕੇ ਇਕ ਦੋਸਤ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੀਆਂ ਦੋ ਲੜਕੀਆਂ ਵਿਚੋਂ ਇਕ ਨੇ ਵਿਸਕਾਨਸਿਨ ਦੀ ਇਕ ਅਦਾਲਤ ਵਿਚ ਆਪਣਾ ਜ਼ੁਰਮ ਸਵੀਕਾਰ ਕਰ ਲਿਆ ਹੈ।
ਸਾਲ 2014 ਵਿਚ ਹੋਏ ਇਸ ਅਪਰਾਧ ਦੇ ਸਮੇਂ ਅਨੀਸਾ ਵੀਏਰ 12 ਸਾਲ ਦੀ ਸੀ। ਹੁਣ 15 ਸਾਲ ਦੀ ਹੋ ਚੁੱਕੀ ਵੀਏਰ ਨੇ ਜਾਨਲੇਵਾ ਹਥਿਆਰ ਦੀ ਵਰਤੋਂ ਕਰ ਸੈਕੰਡ ਡਿਗਰੀ ਹੱਤਿਆ ਦਾ ਦੋਸ਼ ਮੰਨ ਲਿਆ ਹੈ। ਉਸ 'ਤੇ ਪਹਿਲਾਂ ਫਰਸਟ ਡਿਗਰੀ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ। ਉਹ ਅਗਲੇ ਮਹੀਨੇ ਤੋਂ ਮੁਕੱਦਮੇ ਦਾ ਸਾਹਮਣਾ ਕਰੇਗੀ, ਜਿਸ ਵਿਚ ਉਸ ਦੀ ਮਾਨਸਿਕ ਸਥਿਤੀ ਨੂੰ ਧਿਆਨ ਵਿਚ ਰੱਖ ਕੇ ਇਹ ਵਿਚਾਰ ਕੀਤਾ ਜਾਵੇਗਾ ਕਿ ਕੀ ਉਹ ਕਾਨੂੰਨੀ ਤੌਰ 'ਤੇ ਇਸ ਲਈ ਦੋਸ਼ੀ ਹੈ।
ਅਮਰੀਕੀ ਮੀਡੀਆ ਮੁਤਾਬਕ ਵੀਏਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਇਹ ਅਪਰਾਧ ਇਸ ਲਈ ਕੀਤਾ ਕਿਉਂਕਿ ਉਸ ਨੂੰ ਡਰ ਸੀ ਕਿ ਜੇ ਉਸ ਨੇ ਅਜਿਹਾ ਨਾ ਕੀਤਾ ਤਾਂ ਇਕ ਡਰਾਉਣੀ ਵੈਬਸਾਈਟ 'ਤੇ ਮੌਜੂਦ ਇੰਟਰਨੈੱਟ ਪਾਤਰ ਸਲੈਂਡਰ ਮਾਨ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪੁਚਾਏਗਾ।
ਵੀਏਰ ਅਤੇ ਉਸ ਦੀ ਕਥਿਤ ਸਾਥੀ ਮੋਰਗਨ ਗੀਜ਼ਰ 'ਤੇ ਇਕ ਪਾਰਕ ਵਿਚ ਆਪਣੀ ਦੋਸਤ ਲਿਊਟਨਰ ਦੀ 19 ਵਾਰ ਚਾਕੂ ਮਾਰ ਕੇ ਹੱਤਿਆ ਕਰਨ ਦਾ ਦੋਸ਼ ਹੈ। ਪਾਰਕ ਦੇ ਕੋਲੋਂ ਦੀ ਲੰਘ ਰਹੇ ਵਿਅਕਤੀ ਨੇ ਲਿਊਟਨਰ ਨੂੰ ਜ਼ਖਮੀ ਦੇਖਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਉਣ ਵਿਚ ਮਦਦ ਕੀਤੀ।
