ਪਾਕਿਸਤਾਨ 'ਚ KLF ਮੁਖੀ ਹਰਮੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ

01/28/2020 12:32:18 AM

ਲਾਹੌਰ (ਏਜੰਸੀ)- ਲਾਹੌਰ ਵਿਚ ਗੁਰਦੁਆਰਾ ਡੇਰਾ ਚਾਹਲ ਦੇ ਨੇੜੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐੱਲ.ਐੱਫ.) ਦੇ ਮੁਖੀ ਹਰਮੀਤ ਸਿੰਘ ਉਰਫ ਹੈਪੀ ਪੀ. ਐੱਚ. ਡੀ. ਦੀ ਹੱਤਿਆ ਕਰ ਿਦੱਤੀ ਗਈ। ਦੱਸਿਆ ਜਾਂਦਾ ਹੈ ਕਿ ਉਸ ਦੀ ਹੱਤਿਆ ਸਥਾਨਕ ਗੈਂਗ ਵਲੋਂ ਡਰੱਗ ਸਮੱਗਲਿੰਗ ਨਾਲ ਜੁੜੇ ਵਿੱਤੀ ਲੈਣ ਦੇਣ ਦੇ ਕਾਰਣ ਹੋਈ ਹੈ। ਜਗਦੀਸ਼ ਗਗਨੇਜਾ ਸਮੇਤ ਕਈ ਆਰ. ਐੱਸ. ਐੱਸ. ਨੇਤਾਵਾਂ ਦੀ ਹੱਤਿਆ ਵਿਚ ਸ਼ਾਮਲ ਹਰਮੀਤ ਭਾਰਤ ਵਿਚ ਕਈ ਮਾਮਲਿਆਂ ਵਿਚ ਲੋੜੀਂਦਾ ਸੀ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਕੁਝ ਨਿਊਜ਼ ਵੈਬਸਾਈਟਾਂ 'ਤੇ ਖਬਰਾਂ ਚੱਲ ਰਹੀਆਂ ਸਨ ਕਿ ਪਾਕਿਸਤਾਨ ਵਿਚ ਬੈਠਾ ਹਰਮੀਤ ਸਿੰਘ ਉਰਫ ਪੀ.ਐਚ.ਡੀ. ਪੰਜਾਬ, ਕਸ਼ਮੀਰ ਅਤੇ ਦਿੱਲੀ ਵਿਚ ਡਰੱਗਜ਼ ਦਾ ਕਾਰੋਬਾਰ ਕਰਨ ਅਤੇ ਅੱਤਵਾਦ ਫੈਲਾਉਣ ਦੀ ਕੋਸ਼ਿਸ਼ ਵਿਚ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਖੁਫੀਆ ਏਜੰਸੀ ਆਈ.ਐਸ.ਆਈ. ਦੀ ਸ਼ਹਿ 'ਤੇ ਹਰਮੀਤ ਸਿੰਘ ਉਰਫ ਹੈਪੀ ਪੀ.ਐਚ.ਡੀ. ਭਾਰਤ ਵਿਚ ਡਰੱਗਜ਼ ਦੀ ਸਪਲਾਈ ਕਰ ਰਿਹਾ ਹੈ। ਸੂਤਰਾਂ ਮੁਤਾਬਕ ਹਰਮੀਤ ਸਿੰਘ ਉਰਫ ਪੀ.ਐਚ.ਡੀ. ਪੰਜਾਬ ਵਿਚ ਆਰ.ਐਸ.ਐਸ. ਅਤੇ ਸ਼ਿਵ ਸੈਨਾ ਨੇਤਾਵਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਵੀ ਘੜ ਚੁੱਕਾ ਹੈ।


Sunny Mehra

Content Editor

Related News