ਕੀਵ ਨੇ ਕੁਰਸਕ ਦਿਸ਼ਾ ’ਚ ਕਾਰਵਾਈ ਦੌਰਾਨ 14,200 ਤੋਂ ਵੱਧ ਫੌਜੀ ਗੁਆਏ

Tuesday, Sep 17, 2024 - 05:20 PM (IST)

ਮਾਸਕੋ- ਰੂਸੀ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਰੂਸੀ ਹਥਿਆਰਬੰਦ ਬਲਾਂ ਨੇ ਕੁਰਸਕ ਖੇਤਰ ਦੇ ਸਰਹੱਦੀ ਖੇਤਰਾਂ ’ਚ ਫੌਜੀ ਕਾਰਵਾਈਆਂ ਦੌਰਾਨ 14,200 ਤੋਂ ਵੱਧ ਯੂਕਰੇਨੀ ਫੌਜੀਆਂ ਅਤੇ 119 ਟੈਂਕਾਂ ਨੂੰ ਤਬਾਹ ਕਰ ਦਿੱਤਾ ਹੈ। ਮੰਤਰਾਲਾ ਨੇ  ਇਕ ਬਿਆਨ ’ਚ ਕਿਹਾ, ‘‘ਕੁਸਰਕ ਖੇਤਰ ’ਚ ਦੁਸ਼ਮਣੀ ਦੀ ਸ਼ੁਰੂਆਤ ਦੇ ਬਾਅਦ ਤੋਂ ਯੂਕ੍ਰੇਨ ਦੇ ਹੱਥਿਆਰਬੰਦ ਬਲਾਂ ਨੇ 14,200 ਤੋਂ ਵੱਧ ਫੌਜੀਆਂ, 119 ਟੈਂਕਾਂ, 45 ਪੈਦਲ ਫੌਜ ਦੇ ਲੜਾਕੂ ਵਾਹਨਾਂ, 90 ਬਖਤਰਬੰਦ ਮੁਲਾਜ਼ਮ ਵਾਹਨਾਂ, 743 ਬਖਤਰਬੰਦ ਲੜਾਕੂ ਵਾਹਨਾਂ, 445 ਮੋਟਰ ਵਾਹਨਾਂ, 103 ਤੋਪਾਂ ਨੂੰ ਗੁਆ ਦਿੱਤਾ ਹੈ।’’ ਮੰਤਰਾਲਾ ਨੇ ਕਿਹਾ ਕਿ ਪਿਛਲੇ 24 ਘੰਟਿਆਂ ’ਚ, ਕੀਵ ਨੇ ਕੁਸਰਕ ਖੇਤਰ ’ਚ ਲੜਾਕੂ ’ਚ 400 ਤੋਂ ਵੱਧ  ਫੌਜੀਆਂ ਨੂੰ ਗੁਆ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਹਮਲਿਆਂ ਦਾ ਟਰੰਪ ਕਾਰਡ, 1 ਘੰਟੇ ’ਚ ਡੋਨੇਸ਼ਨ ਦੇ 10 ਲੱਖ ਈਮੇਲ ਭੇਜੇ

ਮੰਤਰਾਲੇ ਨੇ ਕਿਹਾ, "ਪਿਛਲੇ 24 ਘੰਟਿਆਂ ’ਚ, ਸੇਵਰ [ਉੱਤਰ] ਸਮੂਹ ਨੇ ਲਿਊਬਿਮੋਵਕਾ, ਮਲਾਇਆ ਲੋਕਨਿਆ, ਓਲਗੋਵਕਾ ਅਤੇ ਚੈਰਕਾਸਕਾਇਆ ਕੋਨੋਪੇਲਕਾ ਦੀ ਦਿਸ਼ਾ ’ਚ ਹਮਲੇ ਕਰਨ ਦੀਆਂ ਚਾਰ ਦੁਸ਼ਮਣ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਨਤੀਜੇ ਵਜੋਂ, 30 AFU ਫੌਜੀ  ਮਾਰੇ ਗਏ ਅਤੇ ਜ਼ਖਮੀ ਹੋਏ, ਤਿੰਨ ਬਖਤਰਬੰਦ ਲੜਾਕੂ ਵਾਹਨ ਅਤੇ ਦੋ ਮੋਟਰ ਵਾਹਨ ਨਸ਼ਟ ਹੋ ਗਏ।" ਇਸ ਦੌਰਾਨ ਮੰਤਰਾਲਾ ਨੇ ਕਿਹਾ, ਰੂਸੀ ਬਲਾਂ ਨੇ ਕੁਰਸਕ ਖੇਤਰ ’ਚ ਵੇਸੋਲੋਏ ਅਤੇ ਮੇਦਵੇਝੇ ਬਸਤੀਆਂ ਦੀ ਦਿਸ਼ਾ ’ਚ ਸਰਹੱਦ ਪਾਰ ਕਰਨ ਲਈ ਯੂਕਰੇਨੀ ਹਥਿਆਰਬੰਦ ਬਲਾਂ ਦੀਆਂ 5 ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News