''ਅਸੀਂ ਅਮਰੀਕਾ ਦੇ ਮੂੰਹ ''ਤੇ ਮਾਰਿਆ ਥੱਪੜ'', ਜੰਗਬੰਦੀ ਤੋਂ ਬਾਅਦ ਬੋਲੇ ਖਮੇਨੀ

Thursday, Jun 26, 2025 - 06:45 PM (IST)

''ਅਸੀਂ ਅਮਰੀਕਾ ਦੇ ਮੂੰਹ ''ਤੇ ਮਾਰਿਆ ਥੱਪੜ'', ਜੰਗਬੰਦੀ ਤੋਂ ਬਾਅਦ ਬੋਲੇ ਖਮੇਨੀ

ਦੁਬਈ (ਏ.ਪੀ.)- ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਨੇ ਅੱਜ ਇਜ਼ਰਾਈਲ ਅਤੇ ਈਰਾਨ ਵਿਚਕਾਰ ਹਾਲ ਹੀ ਵਿੱਚ ਹੋਈ ਜੰਗਬੰਦੀ ਤੋਂ ਬਾਅਦ ਜਨਤਕ ਬਿਆਨ ਦਿੱਤਾ। ਆਪਣੇ ਪਹਿਲੇ ਜਨਤਕ ਬਿਆਨ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੇਸ਼ ਨੇ ਇਜ਼ਰਾਈਲ 'ਤੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਈਰਾਨ ਨੇ "ਅਮਰੀਕਾ ਦੇ ਮੂੰਹ 'ਤੇ ਥੱਪੜ ਮਾਰਿਆ ਹੈ"। ਖਮੇਨੀ ਨੇ ਇਹ ਟਿੱਪਣੀਆਂ ਈਰਾਨ ਦੇ ਸਰਕਾਰੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਇੱਕ ਵੀਡੀਓ ਸੰਦੇਸ਼ ਵਿੱਚ ਕੀਤੀਆਂ। 

ਇਜ਼ਰਾਈਲੀ ਫੌਜਾਂ ਦੁਆਰਾ ਤਹਿਰਾਨ 'ਤੇ ਬੰਬਾਰੀ ਕਰਨ ਤੋਂ ਬਾਅਦ 12 ਦਿਨਾਂ ਦੀ ਜੰਗ ਦੌਰਾਨ 86 ਸਾਲਾ ਖਮੇਨੀ ਨੇ ਇੱਕ ਗੁਪਤ ਸਥਾਨ 'ਤੇ ਪਨਾਹ ਲਈ ਸੀ। ਖਮੇਨੀ ਨੇ ਕਿਹਾ ਕਿ ਅਮਰੀਕਾ ਨੇ ਯੁੱਧ ਵਿੱਚ ਸਿਰਫ ਇਸ ਲਈ ਦਖਲ ਦਿੱਤਾ ਕਿਉਂਕਿ ਉਸਨੂੰ "ਮਹਿਸੂਸ ਹੋਇਆ ਕਿ ਜੇ ਉਸਨੇ ਦਖਲ ਨਹੀਂ ਦਿੱਤਾ, ਤਾਂ ਜ਼ਾਇਓਨਿਸਟ ਮਤਲਬ ਯਹੂਦੀ ਸ਼ਾਸਨ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ"। ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਨੂੰ "ਇਸ ਯੁੱਧ ਤੋਂ ਕੁਝ ਨਹੀਂ ਮਿਲਿਆ"। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਵੀਜ਼ਾ ਬਿਨੈਕਾਰਾਂ ਲਈ ਨਵਾਂ ਹੁਕਮ ਜਾਰੀ

ਖਮੇਨੀ ਨੇ ਸੋਮਵਾਰ ਨੂੰ ਕਤਰ ਵਿੱਚ ਇੱਕ ਅਮਰੀਕੀ ਫੌਜੀ ਅੱਡੇ 'ਤੇ ਈਰਾਨੀ ਮਿਜ਼ਾਈਲ ਹਮਲੇ ਦੇ ਸਪੱਸ਼ਟ ਸੰਦਰਭ ਵਿੱਚ ਕਿਹਾ "ਇਸਲਾਮਿਕ ਗਣਰਾਜ ਜੇਤੂ ਹੋ ਕੇ ਉਭਰਿਆ ਅਤੇ ਉਸ ਨੇ ਅਮਰੀਕਾ ਦੇ ਮੂੰਹ 'ਤੇ ਥੱਪੜ ਮਾਰਿਆ"। 13 ਜੂਨ ਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ ਖਮੇਨੀ ਨੂੰ ਕਿਸੇ ਗੁਪਤ ਸਥਾਨ 'ਤੇ ਪਨਾਹ ਲੈਣ ਤੋਂ ਬਾਅਦ ਜਨਤਕ ਤੌਰ 'ਤੇ ਨਹੀਂ ਦੇਖਿਆ ਗਿਆ ਹੈ। ਇਜ਼ਰਾਈਲ ਨੇ ਈਰਾਨੀ ਪ੍ਰਮਾਣੂ ਸਥਾਨਾਂ 'ਤੇ ਹਮਲਾ ਕੀਤਾ ਸੀ ਅਤੇ ਚੋਟੀ ਦੇ ਫੌਜੀ ਕਮਾਂਡਰਾਂ ਅਤੇ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ ਸੀ। ਬਾਅਦ ਵਿੱਚ ਅਮਰੀਕਾ ਨੇ 22 ਜੂਨ ਨੂੰ ਈਰਾਨ ਦੇ ਪ੍ਰਮਾਣੂ ਸਥਾਨਾਂ ਨੂੰ ਬੰਕਰ-ਬਸਟਰ ਬੰਬਾਂ ਨਾਲ ਨਿਸ਼ਾਨਾ ਬਣਾਇਆ। ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗਬੰਦੀ ਦਾ ਐਲਾਨ ਕੀਤਾ, ਜੋ ਮੰਗਲਵਾਰ ਨੂੰ ਲਾਗੂ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News