ਕੈਨੇਡਾ 'ਚ ਵਾਰ-ਵਾਰ ਖਾਲਿਸਤਾਨੀ ਕਰ ਰਹੇ ਹਨ ਤਿਰੰਗੇ ਦਾ ਅਪਮਾਨ, ਭਾਰਤੀਆਂ ਨੇ ਕੇਂਦਰ ਨੂੰ ਕੀਤੀ ਕਾਰਵਾਈ ਦੀ ਮੰਗ

Saturday, Jul 29, 2023 - 12:32 PM (IST)

ਕੈਨੇਡਾ 'ਚ ਵਾਰ-ਵਾਰ ਖਾਲਿਸਤਾਨੀ ਕਰ ਰਹੇ ਹਨ ਤਿਰੰਗੇ ਦਾ ਅਪਮਾਨ, ਭਾਰਤੀਆਂ ਨੇ ਕੇਂਦਰ ਨੂੰ ਕੀਤੀ ਕਾਰਵਾਈ ਦੀ ਮੰਗ

ਜਲੰਧਰ (ਇੰਟ.)– ਭਾਰਤ ਦੇ ਵਾਰ-ਵਾਰ ਚਿਤਾਵਨੀ ਦੇਣ ਤੋਂ ਬਾਅਦ ਵੀ ਕੈਨੇਡਾ ਵਿਚ ਭਾਰਤ ਵਿਰੋਧੀ ਸਰਗਰਮੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੈਨਡਾ ਵਿਚ ਕੁਝ ਖਾਲਿਸਤਾਨੀ ਹਮਾਇਤੀਆਂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਫੁੱਟਬਾਲ ਨੂੰ ਤਿਰੰਗੇ ਵਿਚ ਲਪੇਟ ਕੇ ਉਸ ਨਾਲ ਖੇਡ ਰਹੇ ਹਨ। ਇਸ ਵੀਡੀਓ ਨੂੰ ਲੈ ਕੇ ਭਾਰਤ ਨੇ ਸੋਸ਼ਲ ਮੀਡੀਆ ’ਤੇ ਆਪਣਾ ਵਿਰੋਧ ਵੀ ਦਰਜ ਕੀਤਾ ਹੈ ਅਤੇ ਕਿਹਾ ਹੈ ਕਿ ਸਿੱਖ ਭਾਈਚਾਰੇ ਦੇ ਅਜਿਹੇ ਲੋਕਾਂ ਦੀ ਸ਼ਿਨਾਖਤ ਕਰ ਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕੈਨੇਡਾ ਵਿਚ ਭਾਰਤ ਸਰਕਾਰ ਵਲੋਂ ਐਲਾਨੇ ਅੱਤਵਾਦੀ ਹਰਦੀਪ ਨਿੱਝਰ ਦੀ ਹੱਤਿਆ ਤੋਂ ਬਾਅਦ ਤਿਰੰਗੇ ਦੇ ਅਪਮਾਨ ਦੀ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤਰ੍ਹਾਂ ਦੀਆਂ ਸਰਗਰਮੀਆਂ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿਚ ਲਗਾਤਾਰ ਜਾਰੀ ਹਨ। ਇਨ੍ਹਾਂ ਸਾਰੀਆਂ ਘਟਨਾਵਾਂ ਲਈ ਸਿੱਖ ਫਾਰ ਜਸਟਿਸ ਦਾ ਕਰਤਾ-ਧਰਤਾ ਅੱਤਵਾਦੀ ਪਨੂੰ ਜ਼ਿੰਮੇਵਾਰ ਹੈ, ਜਿਸ ਨੇ ਵਿਦੇਸ਼ਾਂ ਵਿਚ ਭਾਰਤੀ ਡਿਪਲੋਮੈਟਾਂ ਦੇ ਵਾਂਟਿਡ ਦੇ ਪੋਸਟਰ ਜਾਰੀ ਕੀਤੇ ਹਨ ਅਤੇ ਉਨ੍ਹਾਂ ਨੂੰ ਹਰਦੀਪ ਨਿੱਝਰ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਕੈਨੇਡਾ ਦੀਆਂ ਜਾਂਚ ਏਜੰਸੀਆਂ ਨੇ ਸਾਫ ਕਰ ਦਿੱਤਾ ਹੈ ਕਿ ਉਸ ਦੀ ਹੱਤਿਆ ਲਈ ਭਾਰਤ ਜ਼ਿੰਮੇਵਾਰ ਨਹੀਂ ਹੈ।

ਇਹ ਵੀ ਪੜ੍ਹੋ: ਭਾਰਤ ਵਿਰੋਧੀ ਸਰਗਰਮੀਆਂ ਦੌਰਾਨ ਕੈਨੇਡਾ ’ਚ ਨਵੀਂ ਹਲਚਲ, ਤੁਰਕੀ ਦਾ ਮੁਸਲਿਮ ਨੇਤਾ ਨਿਕਲਿਆ PM ਮੋਦੀ ਦਾ ਫੈਨ

40 ਸਾਲ ਤੱਕ ਸੰਘੇੜਾ ਨੇ ਕੀਤੀ ਖਾਲਿਸਤਾਨ ਦੀ ਵਕਾਲਤ, ਬੋਲੇ ਹੁਣ ਪਤਾ ਚੱਲੀ ਅਸਲੀਅਤ

ਬ੍ਰਿਟੇਨ ਵਿਚ 40 ਸਾਲ ਤੱਕ ਖਾਲਿਸਤਾਨ ਦੀ ਮੰਗ ਕਰਦੇ ਰਹੇ ਅਵਤਾਰ ਸਿੰਘ ਸੰਘੇੜਾ ਨੂੰ ਭਾਰਤ ਵਿਚ ਆ ਕੇ ਖਾਲਿਸਤਾਨੀਆਂ ਵਲੋਂ ਵਿਦੇਸ਼ਾਂ ਵਿਚ ਫੈਲਾਏ ਜਾ ਰਹੇ ਭਰਮ ਦਾ ਅਹਿਸਾਸ ਹੋਇਆ ਹੈ। ਸੰਘੇੜਾ ਨੇ ਕਿਹਾ ਕਿ ਅਸਲੀਅਤ ਤਾਂ ਇਹ ਹੈ ਕਿ ਹੁਣ ਤੱਕ ਵਿਦੇਸ਼ਾਂ ਵਿਚ ਖਾਲਿਸਤਾਨੀ ਨੇਤਾ ਆਪਣੇ ਨਿੱਜੀ ਫਾਇਦੇ ਲਈ ਪੰਜਾਬ ਅਤੇ ਨੌਜਵਾਨਾਂ ਦੀ ਅਸਲੀ ਸਥਿਤੀ ਬਾਰੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਸਨ। ਅਵਤਾਰ ਸਿੰਘ ਸੰਘੇੜਾ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵਿਦੇਸ਼ ਜਾ ਕੇ ਲੋਕਾਂ ਦੀਆਂ ਵੱਖਵਾਦੀ ਅਤੇ ਸਿਆਸੀ ਗੱਲਾਂ ਵਿਚ ਨਾ ਪੈਣ ਅਤੇ ਨਾ ਹੀ ਗਲਤ ਪ੍ਰਚਾਰ ਕਰਨ।

ਇਹ ਵੀ ਪੜ੍ਹੋ: ਸੰਯੁਕਤ ਰਾਸ਼ਟਰ ’ਚ ਭਾਰਤ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਰੁਚਿਰਾ ਕੰਬੋਜ ਨੇ ਸੰਭਾਲਿਆ ਅਹਿਮ ਅਹੁਦਾ

ਵਿਦੇਸ਼ ਜਾਣ ਦੀ ਬਜਾਏ ਦੇਸ਼ ’ਚ ਹੀ ਰਹਿਣ ਨੌਜਵਾਨ

ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਚਲਨ ਵਧ ਰਿਹਾ ਹੈ। 12ਵੀਂ ਪਾਸ ਕਰਨ ਤੋਂ ਬਾਅਦ ਉਹ IELTS ਪ੍ਰੀਖਿਆ ਪਾਸ ਕਰ ਕੇ ਵਿਦੇਸ਼ ਜਾਣ ਦੀ ਤਿਆਰੀ ਕਰਦੇ ਹਨ। ਉਨ੍ਹਾਂ ਕfਹਾ ਕਿ ਮੇਰਾ ਮੰਨਣਾ ਹੈ ਕਿ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਬਜਾਏ Eਪਣੇ ਦੇਸ਼ ਵਿਚ ਹੀ ਮਿਹਨਤ ਕਰਨੀ ਚਾਹੀਦੀ ਹੈ ਅਤੇ ਦੇਸ਼ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ। ਵਿਦੇਸ਼ਾਂ ਵਿਚ ਸਾਡੇ ਨੌਜਵਾਨ ਖਾਲਿਸਤਾਨੀਆਂ ਦੀਆਂ ਗੱਲਾਂ ਵਿਚ ਆ ਕੇ ਗਲਤ ਪ੍ਰਚਾਰ ਅਤੇ ਗਲਤ ਇਰਾਦਿਆਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਆਉਣ ਤੋਂ ਬਾਅਦ ਸੰਘੇੜਾ ਨੂੰ ਅਹਿਸਾਸ ਹੋਇਆ ਕਿ ਇਥੇ ਸਭ ਕੁਝ ਠੀਕ ਹੈ। ਪੰਜਾਬ ਦੇ ਲੋਕ ਕਿਸੇ ਵੀ ਤਰ੍ਹਾਂ ਨਾਲ ਖਾਲਿਸਤਾਨ ਨਹੀਂ ਚਾਹੁੰਦੇ। ਇਹ ਸਿਰਫ ਕੁਝ ਸਿਆਸੀ ਨੇਤਾਵਾਂ ਵਲੋਂ ਸੰਚਾਲਿਤ ਇਕ ਏਜੰਡਾ ਹੈ, ਜੋ ਨਿੱਜੀ ਲਾਭ ਲਈ ਜਾਣਬੁੱਝ ਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ।

ਇਹ ਵੀ ਪੜ੍ਹੋ: ਸਿੱਖ ਨੌਜਵਾਨ ਦੀ ਹੁਸ਼ਿਆਰੀ ਕਾਰਨ ਫਰਾਂਸ ਪੁਲਸ ਨੇ ਡੌਂਕੀ ਲਾਉਣ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News