ਕੀਨੀਆ: ਸੜਕੀ ਹਾਦਸੇ ''ਚ 14 ਲੋਕਾਂ ਦੀ ਮੌਤ

05/13/2019 5:04:05 PM

ਗਰੀਸਾ— ਕੀਨੀਆ ਦੇ ਉੱਤਰ-ਪੂਰਬੀ ਹਿੱਸੇ ਗਰੀਸਾ 'ਚ ਇਕ ਭਿਆਨਕ ਸੜਕੀ ਹਾਦਸੇ 'ਚ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਇਸ ਦੌਰਾਨ ਜ਼ਖਮੀ ਹੋ ਗਏ। ਇਹ ਹਾਦਸਾ ਐਤਵਾਰ ਰਾਤੀ ਵਾਪਰਿਆ ਸੀ। ਇਸ ਦੀ ਪੁਸ਼ਟੀ ਸੋਮਵਾਰ ਨੂੰ ਪੁਲਸ ਵਲੋਂ ਕੀਤੀ ਗਈ ਹੈ।

ਕੀਨੀਆ ਦੇ ਉੱਤਰੀ ਇਲਾਕੇ ਤਾਨਾ ਦੇ ਪੁਲਸ ਕਮਾਂਡਰ ਟਾਮ ਓਕੋਥ ਨੇ ਕਿਹਾ ਕਿ 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਚਾਰ ਹੋਰ ਨੇ ਇਲਾਜ ਦੌਰਾਨ ਹਸਪਤਾਲ 'ਚ ਦਮ ਤੋੜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਕੀਨੀਆ ਦੇ ਵਾਜੀਰ 'ਚ ਹੋਇਆ ਤੇ ਇਸ 'ਚ ਇਕ ਟਰੱਕ ਤੇ ਇਕ ਬਸ ਸ਼ਾਮਲ ਸਨ। ਇਸ ਦੌਰਾਨ ਹੋਰ 14 ਲੋਕ ਜ਼ਖਮੀ ਦੱਸੇ ਜਾ ਰਹੇ ਹਨ।


Baljit Singh

Content Editor

Related News