ਪਾਕਿ ''ਚ ਕਸੂਰ ਘਟਨਾ ਦਾ ਕਸੂਰਵਾਰ ਦੋ ਹੋਰ ਲੜਕੀਆਂ ਦੇ ਕਤਲ ਮਾਮਲੇ ''ਚ ਦੋਸ਼ੀ

Tuesday, Aug 07, 2018 - 06:28 PM (IST)

ਪਾਕਿ ''ਚ ਕਸੂਰ ਘਟਨਾ ਦਾ ਕਸੂਰਵਾਰ ਦੋ ਹੋਰ ਲੜਕੀਆਂ ਦੇ ਕਤਲ ਮਾਮਲੇ ''ਚ ਦੋਸ਼ੀ

ਲਾਹੌਰ— ਪਾਕਿਸਤਾਨ ਦੇ ਪੰਜਾਬ ਦੇ ਕਸੂਰ ਸ਼ਹਿਰ 'ਚ ਨਾਬਾਲਗ ਲੜਕੀ ਨਾਲ ਬਲਾਤਕਾਰ ਤੇ ਕਤਲ ਮਾਮਲੇ 'ਚ ਦੋਸ਼ੀ ਨੂੰ ਇਸੇ ਤਰ੍ਹਾਂ ਦੇ ਦੋ ਹੋਰ ਮਾਮਲਿਆਂ ਲਈ ਅੱਤਵਾਦ ਰੋਕੂ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਕਸੂਰ ਦੀ ਘਟਨਾ ਨੂੰ ਲੈ ਕੇ ਪੂਰੇ ਦੇਸ਼ 'ਚ ਪ੍ਰਦਰਸ਼ਨ ਹੋਏ ਸਨ। 'ਡਾਨ' ਅਖਬਾਰ ਦੇ ਮੁਤਾਬਕ ਇਮਰਾਨ ਅਲੀ (24) ਕਸੂਰ 'ਚ ਨਾਬਾਲਗ ਲੜਕੀਆਂ ਨਾਲ ਬਲਾਤਕਾਰ ਤੇ ਕਤਲ ਦੇ ਘੱਟ ਤੋਂ ਘੱਟ 9 ਮਾਮਲਿਆਂ 'ਚ ਸ਼ਾਮਲ ਰਿਹਾ ਹੈ।
ਅੱਤਵਾਦ ਰੋਕੂ ਅਦਾਲਤ ਨੇ ਅਲੀ ਨੂੰ ਬੀਤੇ ਦਿਨ ਮੌਤ ਦੀ ਸਜ਼ਾ ਦਿੱਤੀ ਸੀ। ਪ੍ਰੋਸਿਕਿਊਸ਼ਨ ਮਾਮਲੇ 'ਚ ਬਲਾਤਕਾਰ ਤੇ ਕਤਲ ਦੇ ਦੋਸ਼ਾਂ 'ਚ ਅਲੀ ਦੀ ਭੂਮਿਕਾ ਸਾਬਿਤ ਕਰਨ 'ਚ ਸਫਲ ਰਿਹਾ। ਉਹ ਅਜੇ ਜੇਲ 'ਚ ਹੈ ਤੇ ਕਸੂਰ ਦੀ ਨਾਬਾਲਗ ਲੜਕੀ ਨਾਲ ਬਲਾਤਕਾਰ ਤੇ ਕਤਲ ਦੇ ਮਾਮਲੇ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ। ਅਦਾਲਤ ਵਲੋਂ ਨਿਰਧਾਰਿਤ ਮੁਆਵਜ਼ੇ ਤਹਿਤ ਉਸ ਨੂੰ 15,00,000 ਰੁਪਏ ਤੇ 75,000 ਰੁਪਏ ਜੁਰਮਾਨਾ ਚੁਕਾਉਣ ਦਾ ਹੁਕਮ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਤਿੰਨ ਨਾਬਾਲਗ ਲੜਕੀਆਂ ਨਾਲ ਬਲਾਤਕਾਰ ਤੇ ਕਤਲ ਦੇ 12 ਦੋਸ਼ਾਂ 'ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਉਸ ਦੇ ਖਿਲਾਫ ਅਜੇ ਲਟਕੇ ਹੋਏ ਹਨ।


Related News