ਪਿਤਾ ਦੀ ਮੌਤ ਕਾਰਨ ਕੜਿਆਲ ਪਰਿਵਾਰ ਨੂੰ ਸਦਮਾ

Friday, Jun 28, 2024 - 05:18 PM (IST)

ਪਿਤਾ ਦੀ ਮੌਤ ਕਾਰਨ ਕੜਿਆਲ ਪਰਿਵਾਰ ਨੂੰ ਸਦਮਾ

ਫਰਿਜਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਬੜੇ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਫਰਿਜਨੋ ਨਿਵਾਸੀ ਬਾਈ ਰਾਣਾ ਕੜਿਆਲ ਅਤੇ ਕੜਿਆਲ ਪਰਿਵਾਰ ਨੂੰ ਲੰਘੇ ਦਿਨੀਂ ਉਸ ਵਕਤ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਸ. ਅਮਰ ਸਿੰਘ ਨੰਬਰਦਾਰ (80) ਪ੍ਰਮਾਤਮਾ ਵੱਲੋਂ ਮਿਲ਼ੀ  ਸਵਾਸਾਂ ਦੀ ਪੂੰਜੀ ਖਤਮ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਜਾ ਬਿਰਾਜੇ।

ਉਹਨਾਂ ਦਾ ਜੱਦੀ ਪਿੰਡ ਕੜਿਆਲ (ਧਰਮਕੋਟ ) ਜ਼ਿਲ੍ਹਾ ਮੋਗਾ ਵਿੱਚ ਪੈਂਦਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਬੱਚਿਆਂ ਕੋਲ ਕੈਲੀਫੋਰਨੀਆਂ ਦੇ ਸ਼ਹਿਰ ਫਰਿਜਨੋ ਵਿਖੇ ਰਹਿ ਰਹੇ ਸਨ। ਉਹਨਾਂ ਦੀ ਦੇਹ ਦਾ ਸਸਕਾਰ ਮਿਤੀ 30 ਜੂਨ, ਦਿਨ ਐਤਵਾਰ ਨੂੰ ਸਵੇਰੇ 11 ਤੋਂ ਦੁਪਿਹਰ 1 ਵਜੇ ਦਰਮਿਆਨ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ ਵਿਖੇ ਹੋਵੇਗਾ।

ਉਪਰੰਤ ਭੋਗ ਗੁਰਦਵਾਰਾ ਨਾਨਕਸਰ ਚੈਰੀ ਰੋਡ ਫਰਿਜਨੋ ਵਿਖੇ ਪਵੇਗਾ। ਦੁੱਖ ਸਾਂਝਾ ਕਰਨ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀ ਉਹਨਾਂ ਦੇ ਬੱਚਿਆਂ- ਹਰਜਿੰਦਰ ਸਿੰਘ , ਇਕਵਾਲ ਸਿੰਘ ਰਾਜੂ, ਪਵਿੱਤਰ ਕੌਰ ਮਾਟੀ , ਦਵਿੰਦਰ ਸਿੰਘ ਰਾਣਾ ਆਦਿ ਨਾਲ ਫ਼ੋਨ--559-708-2012 ਤੇ ਸੰਪਰਕ ਕਰ ਸਕਦੇ ਹੋ।


author

Harinder Kaur

Content Editor

Related News