ਕਮਲਾ ਹੈਰਿਸ ਅਮਰੀਕਾ-ਮੈਕਸੀਕੋ ਸਰਹੱਦ ਦਾ ਕਰੇਗੀ ਦੌਰਾ

Thursday, Sep 26, 2024 - 10:43 AM (IST)

ਵਾਸ਼ਿੰਗਟਨ (ਭਾਸ਼ਾ)- ਉਪ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਕਮਲਾ ਹੈਰਿਸ ਨੂੰ ਦੇਸ਼ ਦੇ ਦੱਖਣ ਵਿਚ ਅਸੁਰੱਖਿਅਤ ਸਰਹੱਦ ਰਾਹੀਂ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵੱਡੇ ਪੱਧਰ 'ਤੇ ਘੁਸਪੈਠ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਚੋਣ ਦੇ ਵਿਰੋਧੀ ਡੋਨਾਲਡ ਟਰੰਪ ਕੈਂਪ ਦੇ ਤਿੱਖੇ ਸਿਆਸੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਕਮਲਾ ਹੈਰਿਸ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਅਮਰੀਕਾ-ਮੈਕਸੀਕੋ ਸਰਹੱਦ ਦਾ ਦੌਰਾ ਕਰੇਗੀ। 

ਪੜ੍ਹੋ ਇਹ ਅਹਿਮ ਖ਼ਬਰ- ਕੀ ਇਟਲੀ ਦੀ PM ਨੂੰ ਡੇਟ ਕਰ ਰਹੇ ਹਨ Elon Musk? 

ਹੈਰਿਸ ਦੀ ਮੁਹਿੰਮ ਟੀਮ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਪ ਰਾਸ਼ਟਰਪਤੀ ਸ਼ੁੱਕਰਵਾਰ ਨੂੰ ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਡਗਲਸ, ਐਰੀਜ਼ੋਨਾ ਦੀ ਯਾਤਰਾ ਕਰਨਗੇ। ਇਸ ਸਬੰਧ ਵਿਚ ਵਿਸਤ੍ਰਿਤ ਜਾਣਕਾਰੀ ਅਜੇ ਉਪਲਬਧ ਨਹੀਂ ਹੈ। ਇਸ ਹਫਤੇ ਦੇ ਸ਼ੁਰੂ 'ਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਦੀ ਚੋਣ ਮੁਹਿੰਮ ਟੀਮ ਨੇ ਦੋਸ਼ ਲਾਇਆ ਸੀ ਕਿ ਹੈਰਿਸ ਸਿਆਸੀ ਕਾਰਨਾਂ ਕਰਕੇ ਅਮਰੀਕਾ-ਮੈਕਸੀਕੋ ਸਰਹੱਦ ਦੀ ਯਾਤਰਾ ਕਰ ਰਹੇ ਹਨ। ਜੁਲਾਈ 'ਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹੈਰਿਸ ਦਾ ਸਰਹੱਦੀ ਖੇਤਰ ਦਾ ਇਹ ਪਹਿਲਾ ਦੌਰਾ ਹੋਵੇਗਾ। ਐਰੀਜ਼ੋਨਾ ਤੋਂ,ਹੈਰਿਸ ਇੱਕ ਫੰਡਰੇਜ਼ਿੰਗ ਇਵੈਂਟ ਲਈ ਸੈਨ ਫਰਾਂਸਿਸਕੋ ਅਤੇ ਫਿਰ ਲਾਸ ਏਂਜਲਸ ਦੀ ਯਾਤਰਾ ਕਰੇਗੀ। ਉਹ ਵੀਕੈਂਡ ਲਈ ਨੇਵਾਡਾ ਜਾਣ ਦੀ ਯੋਜਨਾ ਬਣਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News