ਅਮਰੀਕਾ ਰਾਸ਼ਟਰਪਤੀ ਚੋਣਾਂ : ਕਮਲਾ ਹੈਰਿਸ ਨੇ 'ਰੇਟਿੰਗ' 'ਚ ਟਰੰਪ ਨੂੰ ਪਛਾੜਿਆ
Monday, Aug 19, 2024 - 11:04 AM (IST)

ਵਾਸ਼ਿੰਗਟਨ (ਰਾਜ ਗੋਗਨਾ )- ਅਮਰੀਕੀ ਚੋਣਾਂ 'ਚ ਜਿੱਥੇ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਇਕ-ਦੂਜੇ 'ਤੇ ਇਲਜ਼ਾਮ ਲਗਾ ਰਹੇ ਹਨ, ਉਥੇ ਹੀ ਟਰੰਪ ਅਹਿਮ ਸੂਬਿਆਂ 'ਚ ਪਿੱਛੇ ਚੱਲ ਰਹੇ ਹਨ। ਅਤੇ ਕਮਲਾ ਹੈਰਿਸ ਅੱਗੇ ਚੱਲ ਰਹੀ ਹੈ। ਪੋਲ ਮੁਤਾਬਕ ਕਮਲਾ ਹੈਰਿਸ 49 ਫੀਸਦੀ ਦੇ ਨਾਲ ਅੱਗੇ ਹੈ। ਜਦਕਿ ਟਰੰਪ ਨੂੰ 45 ਫੀਸਦੀ ਰੇਟਿੰਗ ਮਿਲੀ ਹੈ।ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਅੱਜ ਰਾਤ ਸ਼ੁਰੂ ਹੋਵੇਗੀ, ਜਿੱਥੇ ਹੈਰਿਸ ਅਧਿਕਾਰਤ ਤੌਰ 'ਤੇ ਨਾਮਜ਼ਦਗੀ ਸਵੀਕਾਰ ਕਰਨਗੇ। ਇਸ ਦੌਰਾਨ ਟਰੰਪ ਲਗਾਤਾਰ ਵਿਵਾਦਿਤ ਬਿਆਨ ਦੇ ਰਹੇ ਹਨ।
ਹੈਰਿਸ ਕੋਲ ਚਾਰ ਅੰਕਾਂ ਦੀ ਬੜ੍ਹਤ
ਹੈਰਿਸ ਲਈ ਇਹ ਇੱਕ ਜਿੱਤ ਪ੍ਰਾਪਤੀ ਹੈ। ਅਮਰੀਕੀ ਚੋਣਾਂ ਵਿੱਚ ਕਮਲਾ ਹੈਰਿਸ ਦੀ ਸਥਿਤੀ ਮਜ਼ਬੂਤ ਹੁੰਦੀ ਜਾ ਰਹੀ ਹੈ।ਅਮਰੀਕੀ ਚੋਣਾਂ 'ਚ ਜਿਵੇਂ-ਜਿਵੇਂ ਵੋਟਿੰਗ ਦੇ ਦਿਨ ਨੇੜੇ ਆ ਰਹੇ ਹਨ, ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਨੂੰ ਪਛਾੜ ਦਿੱਤਾ ਹੈ। ਤਾਜ਼ਾ ਸਰਵੇਖਣ ਮੁਤਾਬਕ ਕਮਲਾ ਹੈਰਿਸ 49 ਫੀਸਦੀ ਨਾਲ ਅੱਗੇ ਹੈ ਜਦਕਿ ਟਰੰਪ ਨੂੰ 45 ਫੀਸਦੀ ਰੇਟਿੰਗ ਮਿਲੀ ਹੈ।ਕਮਲਾ ਹੈਰਿਸ ਕੋਲ ਚਾਰ ਅੰਕਾਂ ਦੀ ਬੜ੍ਹਤ ਹੈ ਪਰ ਇਹ ਅੱਗੇ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਇਹ ਕਮਲਾ ਹੈਰਿਸ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਕਿਉਂਕਿ ਅੱਜ ਰਾਤ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਸ਼ੁਰੂ ਹੋ ਰਹੀ ਹੈ। ਹੈਰਿਸ ਅੱਜ ਅਧਿਕਾਰਤ ਨਾਮਜ਼ਦਗੀ ਵੀ ਸਵੀਕਾਰ ਕਰਨਗੇ।ਜਦੋਂ ਤੀਜੀ ਧਿਰ ਦੇ ਉਮੀਦਵਾਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਤਾਂ ਕਮਲਾ ਹੈਰਿਸ ਨੂੰ 47 ਪ੍ਰਤੀਸ਼ਤ ਅਤੇ ਡੋਨਾਲਡ ਟਰੰਪ ਨੂੰ 44 ਪ੍ਰਤੀਸ਼ਤ ਪ੍ਰਾਪਤ ਹੁੰਦੇ ਹਨ। ਜਦੋਂ ਕਿ ਰਾਬਰਟ ਐਫ ਕੈਨੇਡੀ ਨੂੰ ਸਿਰਫ਼ 5 ਪ੍ਰਤੀਸ਼ਤ ਪ੍ਰਾਪਤ ਹੁੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕਮਲਾ ਹੈਰਿਸ ਨੇ 'ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ' ਬੰਦ ਕਰਨ ਦਾ ਕੀਤਾ ਵਾਅਦਾ
ਕਮਲ਼ਾ ਹੈਰਿਸ ਦਾ ਆਧਾਰ ਮਜ਼ਬੂਤ
ਜੁਲਾਈ ਵਿੱਚ, ਟਰੰਪ 43 ਪ੍ਰਤੀਸ਼ਤ ਅਤੇ ਬਾਈਡੇਨ 42 ਪ੍ਰਤੀਸ਼ਤ ਰੇਟਿੰਗ ਦੇ ਨਾਲ ਅੱਗੇ ਰਹੇ, ਜਦੋਂ ਕਿ ਕੈਨੇਡੀ ਨੂੰ 9 ਪ੍ਰਤੀਸ਼ਤ ਰੇਟਿੰਗ ਮਿਲੀ। ਅਮਰੀਕਾ ਵਿੱਚ ਨਵੰਬਰ ਵਿੱਚ ਵੋਟਿੰਗ ਹੋਣੀ ਹੈ। ਅਮਰੀਕਾ ਦੇ ਸਵਿੰਗ ਰਾਜ ਮੰਨੇ ਜਾਂਦੇ ਮਿਸ਼ੀਗਨ, ਪੈਨਸਿਲਵੇਨੀਆ, ਵਿਸਕਾਨਸਿਨ, ਉੱਤਰੀ ਕੈਰੋਲੀਨਾ, ਜਾਰਜੀਆ, ਐਰੀਜ਼ੋਨਾ ਅਤੇ ਨੇਵਾਡਾ 'ਤੇ ਨਜ਼ਰ ਰੱਖੀ ਜਾਵੇਗੀ। ਕਿਉਂਕਿ ਕਿਸੇ ਵੀ ਉਮੀਦਵਾਰ ਦੀ ਸਫਲਤਾ ਇਨ੍ਹਾਂ ਰਾਜਾਂ 'ਤੇ ਬਹੁਤ ਹੀ ਨਿਰਭਰ ਕਰੇਗੀ। ਪਰ ਹੋਰ ਜਨਤਕ ਪੋਲ ਦਿਖਾਉਂਦੇ ਹਨ ਕਿ ਬਾਈਡੇਨ ਵਲੋ ਦੌੜ ਛੱਡਣ ਤੋਂ ਬਾਅਦ ਲਗਭਗ ਸਾਰੇ ਸਵਿੰਗ ਰਾਜਾਂ ਵਿੱਚ ਕਮਲ਼ਾ ਹੈਰਿਸ ਦਾ ਆਧਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਸ਼ੁਰੂਆਤ 'ਚ ਬਾਈਡੇਨ ਅਤੇ ਟਰੰਪ ਵਿਚਾਲੇ ਟਕਰਾਅ ਦੀ ਸੰਭਾਵਨਾ ਸੀ।ਪਰ ਰਾਸ਼ਟਰਪਤੀ ਦੀ ਬਹਿਸ 'ਚ ਬਾਈਡੇਨ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਉਹ ਖੁਦ ਹੀ ਰਾਸ਼ਟਰਪਤੀ ਦੌੜ ਤੋਂ ਪਿੱਛੇ ਹਟ ਗਏ ਹਨ।
ਅਮਰੀਕਾ ਆਪਣੀ ਪਹਿਲੀ ਗੈਰ ਗੋਰੀ ਮਹਿਲਾ ਰਾਸ਼ਟਰਪਤੀ ਚੁਣਨ ਲਈ ਤਿਆਰ
ਇਸ ਦੌਰਾਨ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਇਕ-ਦੂਜੇ 'ਤੇ ਹਮਲੇ ਕਰ ਰਹੇ ਹਨ ਅਤੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਪਰ ਹੈਰਿਸ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਆਪਣੀ ਪਹਿਲੀ ਗੈਰ ਗੋਰੀ ਮਹਿਲਾ ਰਾਸ਼ਟਰਪਤੀ ਚੁਣਨ ਲਈ ਤਿਆਰ ਹੈ। ਅਮਰੀਕਾ ਦੇ ਇਤਿਹਾਸ ਵਿੱਚ ਕਦੇ ਵੀ ਕੋਈ ਵੀ ਗੈਰ ਗੋਰੀ ਔਰਤ ਰਾਸ਼ਟਰਪਤੀ ਨਹੀਂ ਚੁਣੀ ਗਈ ਹੈ। ਦੂਜੇ ਪਾਸੇ, ਟਰੰਪ ਅਕਸਰ ਆਪਣੀ ਚੋਣ ਮੁਹਿੰਮ ਵਿੱਚ ਓਵਰਬੋਰਡ ਜਾਂਦੇ ਹਨ। ਹਾਲ ਹੀ 'ਚ ਇਕ ਰੈਲੀ 'ਚ ਉਨ੍ਹਾਂ ਨੇ ਕਿਹਾ ਕਿ ਮੈਂ ਕਮਲਾ ਹੈਰਿਸ ਤੋਂ ਬਿਹਤਰ ਦਿਖਾਈ ਦੇ ਰਿਹਾ ਹਾਂ। ਅਜਿਹੇ ਹੀ ਉਸ ਦੇ ਬਿਆਨ ਕਾਰਨ ਟਰੰਪ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਮੀਮ ਵੀ ਬਣਾਏ ਜਾ ਰਹੇ ਹਨ। ਟਰੰਪ ਨੇ ਉਪ-ਰਾਸ਼ਟਰਪਤੀ ਵਜੋਂ ਹੈਰਿਸ ਦੇ ਪ੍ਰਦਰਸ਼ਨ 'ਤੇ ਸਵਾਲ ਚੁੱਕੇ ਹਨ ਅਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਕਾਰਜਕਾਲ 'ਚ ਅਮਰੀਕਾ 'ਚ ਮਹਿੰਗਾਈ ਅਸਮਾਨ ਨੂੰ ਛੂਹ ਗਈ ਹੈ।ਲੰਘੇ ਕੱਲ੍ਹ ਪੈਨਸਿਲਵੇਨੀਆ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਮੈਂ ਕਮਲਾ ਹੈਰਿਸ ਨਾਲੋਂ ਵਧੀਆ ਦਿਖਾਈ ਦਿੰਦਾ ਹਾਂ। ਅਮਰੀਕਾ ਦਾ ਪੈਨਸਿਲਵੇਨੀਆ ਸੂਬਾ ਇੱਕ ਬਹੁਤ ਹੀ ਮਹੱਤਵਪੂਰਨ ਰਾਜ ਹੈ ਜੋ ਇੱਕ ਸਵਿੰਗ ਰਾਜ ਮੰਨਿਆ ਜਾਂਦਾ ਹੈ। ਇਹ ਰਾਸ਼ਟਰਪਤੀ ਚੋਣ ਦੀ ਜਿੱਤ ਜਾਂ ਹਾਰ ਦਾ ਫ਼ੈਸਲਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।