ਅਮਰੀਕੀ ਰਾਸ਼ਟਰਪਤੀ ਚੋਣਾਂ: ਕਮਲਾ, ਤੁਹਾਡੀ ਖੇਡ ਖਤਮ ਹੋ ਚੁੱਕੀ ਹੈ: ਡੋਨਾਲਡ ਟਰੰਪ
Friday, Nov 01, 2024 - 12:38 PM (IST)
ਫਿਲਾਡੇਲਫੀਆ (ਏਜੰਸੀ)- ਅਮਰੀਕੀ ਚੋਣਾਂ ਤੋਂ 4 ਦਿਨ ਪਹਿਲਾਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸਕਾਨਸਿਨ ਵਿਚ ਰੈਲੀਆਂ ਕੀਤੀਆਂ ਅਤੇ ਚੋਣ ਦੇ ਲਿਹਾਜ ਨਾਲ ਮਹੱਤਵਪੂਰਨ ਇਸ ਸੂਬੇ ਵਿਚ ਖੁਦ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਸੀ.ਐੱਨ.ਐੱਨ. ਦੇ ਨਵੇਂ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹੈਰਿਸ ਨੂੰ ਮਿਸ਼ੀਗਨ ਅਤੇ ਵਿਸਕਾਨਸਿਨ ਵਿੱਚ ਮਾਮੂਲੀ ਬੜ੍ਹਤ ਮਿਲੀ ਹੈ, ਜਦੋਂ ਕਿ ਪੈਨਸਿਲਵੇਨੀਆ ਵਿੱਚ ਦੋਵਾਂ ਵਿਚਕਾਰ ਨਜ਼ਦੀਕੀ ਟੱਕਰ ਹੈ। ਸਰਵੇਖਣਾਂ ਦੇ ਅਨੁਸਾਰ, ਹੈਰਿਸ ਨੂੰ ਮਿਸ਼ੀਗਨ ਵਿੱਚ ਸੰਭਾਵਿਤ ਵੋਟਰਾਂ ਵਿੱਚ ਟਰੰਪ ਨਾਲੋਂ 40 ਫ਼ੀਸਦੀ ਤੋਂ ਵੱਧ ਦੀ ਬੜ੍ਹਤ ਹੈ। ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਟਰੰਪ ਨੇ ਹੈਰਿਸ 'ਤੇ ਤਿੱਖਾ ਹਮਲਾ ਕੀਤਾ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਦੀਆਂ ਟਿੱਪਣੀਆਂ ਦਾ ਹਵਾਲਾ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਟਰੰਪ ਦੇ ਸਮਰਥਕਾਂ ਨੂੰ "ਕੂੜਾ" ਕਿਹਾ ਸੀ। ਹਾਲ ਹੀ 'ਚ ਟਰੰਪ ਵਿਸਕਾਨਸਿਨ ਦੇ ਗ੍ਰੀਨ ਬੇਅ ਇਲਾਕੇ 'ਚ ਕੂੜਾ ਚੁੱਕਦੇ ਸਮੇਂ ਪਹਿਨੀ ਜਾਣ ਵਾਲੀ ਜੈਕੇਟ ਪਾ ਕੇ ਇਕ ਟਰੱਕ ਵਿਚ ਸਵਾਰ ਹੋ ਕੇ ਰੈਲੀ ਵਿਚ ਪਹੁੰਚੇ ਅਤੇ ਆਪਣੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੈਰਿਸ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਹਨ।
ਇਹ ਵੀ ਪੜ੍ਹੋ: ਭਾਰਤ-ਕੈਨੇਡਾ ਕੂਟਨੀਤਕ ਵਿਵਾਦ ਦਰਮਿਆਨ ਜਸਟਿਨ ਟਰੂਡੋ ਨੇ ਦਿੱਤੀਆਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ
ਉਨ੍ਹਾਂ ਕਿਹਾ, "ਜੋਅ (ਬਾਈਡੇਨ) ਅਤੇ ਕਮਲਾ ਪ੍ਰਤੀ ਮੇਰਾ ਜਵਾਬ ਬਹੁਤ ਸਾਦਾ ਹੈ, ਜੇਕਰ ਤੁਸੀਂ ਅਮਰੀਕੀਆਂ ਨੂੰ ਪਿਆਰ ਨਹੀਂ ਕਰਦੇ ਤਾਂ ਤੁਸੀਂ ਅਮਰੀਕਾ ਦੀ ਅਗਵਾਈ ਨਹੀਂ ਕਰ ਸਕਦੇ, ਇਹ ਸੱਚ ਹੈ। ਜੇਕਰ ਤੁਸੀਂ ਅਮਰੀਕੀ ਲੋਕਾਂ ਤੋਂ ਨਫਰਤ ਕਰਦੇ ਹੋ ਤਾਂ ਤੁਸੀਂ ਰਾਸ਼ਟਰਪਤੀ ਨਹੀਂ ਬਣ ਸਕਦੇ ਹੋ। ਮੇਰਾ ਮੰਨਣਾ ਹੈ ਕਿ ਉਹ ਅਜਿਹਾ ਕਰਦੇ ਹਨ ਅਤੇ ਕਮਲਾ ਹੈਰਿਸ ਅਮਰੀਕਾ ਦੀ ਰਾਸ਼ਟਰਪਤੀ ਬਣਨ ਲਈ ਯੋਗ ਨਹੀਂ ਹੈ।' ਟਰੰਪ ਨੇ ਕਿਹਾ, "ਕਮਲਾ, ਤੁਹਾਡੀ ਖੇਡ ਖਤਮ ਹੋ ਚੁੱਕੀ ਹੈ।" ਹੈਰਿਸ ਨੇ ਬਾਈਡੇਨ ਦੇ ਉਸ ਵਿਵਾਦਿਤ ਬਿਆਨ ਤੋਂ ਦੂਰੀ ਬਣਾ ਲਈ ਹੈ, ਜਿਸ ਵਿੱਚ ਉਨ੍ਹਾਂ ਨੇ ਟਰੰਪ ਦੇ ਸਮਰਥਕਾਂ ਨੂੰ 'ਕੂੜਾ' ਕਿਹਾ ਸੀ। ਹੈਰਿਸ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ, "ਮੇਰਾ ਮੰਨਣਾ ਹੈ ਕਿ ਮੇਰਾ ਕੰਮ ਸਾਰੇ ਲੋਕਾਂ ਦੀ ਨੁਮਾਇੰਦਗੀ ਕਰਨਾ ਹੈ, ਭਾਵੇਂ ਉਹ ਮੇਰਾ ਸਮਰਥਨ ਕਰਦੇ ਹਨ ਜਾਂ ਨਹੀਂ। ਅਮਰੀਕਾ ਦੀ ਰਾਸ਼ਟਰਪਤੀ ਦੇ ਰੂਪ ਵਿਚ ਮੈਂ ਸਾਰੇ ਅਮਰੀਕੀਆਂ ਲਈ ਰਾਸ਼ਟਰਪਤੀ ਰਹਾਂਗੀ, ਭਾਵੇਂ ਤੁਸੀਂ ਮੈਨੂੰ ਵੋਟ ਦਿਓ ਜਾਂ ਨਾ ਦਿਓ। ਅਮਰੀਕਾ ਵਿੱਚ 5 ਨਵੰਬਰ ਨੂੰ ਵੋਟਿੰਗ ਹੋਣੀ ਹੈ।
ਇਹ ਵੀ ਪੜ੍ਹੋ: ਪਾਕਿ: ਪੰਜਾਬ ਸਰਕਾਰ ਨੇ ਸਪੈਸ਼ਲ ਐਜੂਕੇਸ਼ਨ ਸਕੂਲਾਂ ਨੂੰ 3 ਮਹੀਨਿਆਂ ਲਈ ਬੰਦ ਕਰਨ ਦਾ ਦਿੱਤਾ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8