ਕੈਸ ਸੈਯਦ ਨੇ ਜਿੱਤੀ ਟਿਊਨੀਸ਼ੀਆ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ

Monday, Oct 14, 2019 - 09:34 AM (IST)

ਕੈਸ ਸੈਯਦ ਨੇ ਜਿੱਤੀ ਟਿਊਨੀਸ਼ੀਆ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ

ਟਿਊਨਿਸ਼— ਕਾਨੂੰਨ ਦੇ ਪ੍ਰੋਫੈਸਰ ਰਹਿ ਚੁੱਕੇ ਆਜ਼ਾਦ ਉਮੀਦਵਾਰ ਕੈਸ ਸੈਯਦ ਨੇ ਟਿਊਨੀਸ਼ੀਆ ਦੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚ ਭਾਰੀ ਫਰਕ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਮੀਡੀਆ ਦੇ ਦਿੱਗਿਜ ਅਤੇ 'ਹਾਰਟ ਆਫ ਟਿਊਨੀਸ਼ੀਆ' ਦੇ ਉਮੀਦਵਾਰ ਨਾਬਿਲ ਕਰੋਈ ਨੂੰ ਵੱਡੇ ਫਰਕ ਨਾਲ ਹਰਾ ਕੇ ਇਹ ਚੋਣ ਜਿੱਤੀ।

ਰਿਪੋਰਟਾਂ ਮੁਤਾਬਕ ਤਕਰੀਬਨ 77 ਫੀਸਦੀ ਵੋਟ ਕੈਸ ਸੈਯਦ ਦੇ ਸਮਰਥਨ 'ਚ ਪਈਆਂ ਜਦਕਿ ਕਰੋਈ ਨੂੰ 23 ਫੀਸਦੀ ਵੋਟਾਂ ਮਿਲੀਆਂ। ਇਹ ਖਬਰ ਮਿਲਣ ਦੇ ਬਾਅਦ ਤੋਂ ਹੀ ਟਿਊਨਿਸ਼ 'ਚ ਕੈਸ ਸੈਯਦ ਦੇ ਚੋਣ ਪ੍ਰਚਾਰ ਪ੍ਰੋਗਰਾਮ 'ਚ ਜਸ਼ਨ ਦਾ ਮਾਹੌਲ ਹੈ।


Related News