ਕਾਬੁਲ ਦੇ ਮੇਅਰ ਨੂੰ ਮਿਲੇ ਅਫਗਾਨ ਹਿੰਦੂ ਅਤੇ ਸਿੱਖ, ਗੁਰਦੁਆਰੇ ਦੇ ਰੱਖ-ਰਖਾਅ ਦੀ ਕੀਤੀ ਬੇਨਤੀ
Friday, Oct 01, 2021 - 01:25 AM (IST)
ਕਾਬੁਲ - ਅਫਗਾਨਿਸਤਾਨ ਦੇ ਹਿੰਦੂਆਂ ਅਤੇ ਸਿੱਖਾਂ ਦੇ ਇਕ ਸਮੂਹ ਨੇ ਤਾਲਿਬਾਨ ਵਲੋਂ ਨਿਯੁਕਤ ਕਾਬੁਲ ਦੇ ਮੇਅਰ ਅਤੇ ਕਾਬੁਲ ਨਗਰਪਾਲਿਕਾ ਕਮਿਸ਼ਨ ਦੇ ਪ੍ਰਮੁੱਖ ਹਮਦੁੱਲਾ ਨੋਮਾਨੀ ਨਾਲ ਵੀਰਵਾਰ ਨੂੰ ਮੁਲਾਕਾਤ ਕੀਤੀ ਅਤੇ ਸ਼ਹਿਰ ਨਾਲ ਜੁੜੇ ਮੁੱਦਿਆਂ ਅਤੇ ਕਾਬੁਲ ਵਿਚ ਗੁਰਦੁਆਰਾ ਕਟੇ ਪਰਵਾਨ ਸਿੰਘ ਸਭਾ ਦੇ ਰੱਖ-ਰਖਾਅ ਬਾਰੇ ਚਰਚਾ ਕੀਤੀ। ਕਾਬੁਲ ਨਿਵਾਸੀ ਇਕ ਅਫਗਾਨ ਹਿੰਦੂ ਰਾਮ ਸ਼ਰਨ ਸਿੰਘ ਨੇ ਦੱਸਿਆ ਕਿ ਲਗਭਗ 10 ਅਫਗਾਨ ਹਿੰਦੂਆਂ ਅਤੇ ਸਿੱਖਾਂ ਦੇ ਇਕ ਸਮੂਹ ਨੇ ਕਾਬੁਲ ਦੇ ਮੇਅਰ ਨਾਲ ਮੁਲਾਕਾਤ ਕੀਤੀ। ਮੇਅਰ ਨੇ ਭਰੋਸਾ ਦਿੱਤਾ ਕਿ ਉਹ ਗੁਰਦੁਆਰੇ ਦੇ ਰਖ-ਰਖਾਅ ਲਈ ਕੰਮ ਕਰਨਗੇ ਅਤੇ ਇਸ ਮਾਮਲੇ ਨੂੰ ਦੇਖਣ ਲਈ ਸ਼ਨੀਵਾਰ ਨੂੰ ਕੁਝ ਲੋਕਾਂ ਨੂੰ ਭੇਜਣਗੇ। ਕਾਬੁਲ ਮੇਅਰ ਨੇ ਕਿਹਾ ਕਿ ਉਹ ਉਨ੍ਹਾਂ ਦੇ ਦੇਸ਼ਵਾਸੀ ਹਨ।
ਇਹ ਵੀ ਪੜ੍ਹੋ - ਡੈਲਾਸ 'ਚ ਗੈਸ ਧਮਾਕੇ ਨਾਲ ਡਿੱਗੀ ਇਮਾਰਤ ਕਾਰਨ ਹੋਏ 7 ਜ਼ਖ਼ਮੀ
ਇਹ ਪੁੱਛੇ ਜਾਣ ’ਤੇ ਕਿ ਅਫਗਾਨਿਸਤਾਨ ਵਿਚ ਹੁਣ ਵੀ ਕਿੰਨੇ ਅਫਗਾਨ ਹਿੰਦੂ ਅਤੇ ਸਿੱਖ ਬਚੇ ਹਨ ਤਾਂ ਰਾਮਸ਼ਰਨ ਨੇ ਕਿਹਾ ਕਿ ਅਗਸਤ ਵਿਚ ਤਾਲਿਬਾਨ ਦੇ ਦੇਸ਼ ’ਤੇ ਕਬਜ਼ਾ ਕਰਨ ਤੋਂ ਬਾਅਦ ਤੋਂ ਲਗਭਗ 230-250 ਅਦਜੇ ਵੀ ਦੇਸ਼ ਵਿਚ ਬਾਕੀ ਹਨ। ਕੁਝ ਅਫਗਾਨ ਹਿੰਦੂ ਅਤੇ ਸਿੱਖ ਪਰਿਵਾਰ ਗੁਰਦੁਆਰੇ ਵਿਚ ਹਨ ਅਤੇ ਕੁਝ ਜਲਾਲਾਬਾਦ ਅਤੇ ਕਾਬੁਲ ਦੇ ਗਨਜੀ ਜਾਂ ਸ਼ੋਰ ਬਾਜ਼ਾਰ ਚਲੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।