ਕਾਬੁਲ ਬੰਬ ਧਮਾਕੇ ਵਿਚ 4 ਨਾਗਰਿਕਾਂ ਦੀ ਮੌਤ

07/14/2020 6:51:33 PM

ਕਾਬੁਲ- ਪੂਰਬੀ ਕਾਬੁਲ ਵਿਚ ਮੰਗਲਵਾਰ ਨੂੰ ਸੜਕ ਕਿਨਾਰੇ ਹੋਏ ਇਕ ਬੰਬ ਧਮਾਕੇ ਵਿਚ 4 ਨਾਗਰਿਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਅਫਗਾਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਾਬੁਲ ਪੁਲਸ ਦੇ ਬੁਲਾਰੇ ਫਰਦਾਵਸ ਫਰਾਮਾਜ਼ ਨੇ ਕਿਹਾ ਕਿ 8 ਲੋਕ ਸੁਰੋਬੀ ਜ਼ਿਲ੍ਹੇ ਵਿਚ ਇਕ ਕਾਰ ਰਾਹੀਂ ਜਾ ਰਹੇ ਸਨ ਜਦ ਉਨ੍ਹਾਂ ਦਾ ਵਾਹਨ ਬੰਬ ਦੀ ਲਪੇਟ ਵਿਚ ਆ ਗਿਆ। 

ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਗਵਰਨਰ, ਗੌਹਰ ਖਾਨ ਬਬੁਰੀ ਨੇ ਕਿਹਾ ਕਿ ਬੰਬ ਨਾਲ 5 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 13 ਸਾਲ ਦਾ ਲੜਕਾ ਸ਼ਾਮਲ ਹੈ। 

ਉਨ੍ਹਾਂ ਦੱਸਿਆ ਕਿ 11 ਲੋਕ ਜ਼ਖਮੀ ਹੋ ਗਏ। ਕਿਸੇ ਵੀ ਸਮੂਹ ਨੇ ਹੁਣ ਤਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਜ਼ਿਲ੍ਹਾ ਅਧਿਕਾਰੀ ਨੇ ਇਸ ਦੇ ਲਈ ਤਾਲਿਬਾਨ ਨੂੰ ਦੋਸ਼ੀ ਠਹਿਰਾਇਆ ਅਤੇ ਦਾਅਵਾ ਕੀਤਾ ਕਿ ਇਕ ਫੌਜੀ ਕਾਫਲੇ ਨੂੰ ਨਿਸ਼ਾਨਾ ਬਣਾਉਣ ਲਈ ਬੰਬ ਲਗਾਇਆ ਗਿਆ ਸੀ। ਇਸ ਵਿਚਕਾਰ ਮੰਗਲਵਾਰ ਨੂੰ ਹੀ ਦੱਖਣੀ ਕੰਧਾਰ ਸੂਬੇ ਵਿਚ ਇਕ ਕਾਰ ਵਿਚ ਯਾਤਰਾ ਕਰ ਰਹੇ 3 ਨਾਗਰਿਕ ਅਤੇ ਇਕ ਖੁਫੀਆ ਅਧਿਕਾਰੀ ਉਸ ਸਮੇਂ ਜ਼ਖਮੀ ਹੋ ਗਏ ਜਦ ਉਨ੍ਹਾਂ ਦੀ ਗੱਡੀ ਇਕ ਬੰਬ ਦੀ ਲਪੇਟ ਵਿਚ ਆ ਗਈ। 


Sanjeev

Content Editor

Related News