ਜਸਟਿਨ ਟਰੂਡੋ ਨੇ ਐਸਟ੍ਰਾਜ਼ੈਨੇਕਾ ਦਾ ਕੋਵਿਡ-19 ਟੀਕਾ ਲਗਵਾਉਣ ਦੀ ਜਤਾਈ ਇੱਛਾ

Thursday, Apr 22, 2021 - 07:07 PM (IST)

ਜਸਟਿਨ ਟਰੂਡੋ ਨੇ ਐਸਟ੍ਰਾਜ਼ੈਨੇਕਾ ਦਾ ਕੋਵਿਡ-19 ਟੀਕਾ ਲਗਵਾਉਣ ਦੀ ਜਤਾਈ ਇੱਛਾ

ਟੋਰਾਂਟੋ (ਬਿਊੋਰੋ:) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਓਂਟਾਰੀਓ ਸੂਬੇ ਦੇ ਬਾਅਦ ਐਸਟ੍ਰਾਜ਼ੈਨੇਕਾ ਦਾ ਕੋਵਿਡ-19 ਟੀਕਾ ਲੈਣਾ ਪਸੰਦ ਕਰਨਗੇ। ਓਟਾਵਾ ਦੀ ਰਾਜਧਾਨੀ ਸਥਿਤ ਸੂਬੇ ਨੇ ਇਸ ਬਿਮਾਰੀ ਵਿਰੁੱਧ ਆਪਣੀ ਟੀਕਾਕਰਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਕੈਨੇਡੀਅਨ ਪ੍ਰਧਾਨ ਮੰਤਰੀ ਇਹ ਟੀਕਾ ਲਗਵਾ ਸਕਣਗੇ। ਓਂਟਾਰੀਓ ਦੇ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ 40 ਤੋਂ 54 ਸਾਲ ਦੀ ਉਮਰ ਦੇ ਲੋਕ ਟੀਕਾਕਰਨ ਲਈ ਰਜਿਸਟਰ ਕਰ ਸਕਦੇ ਹਨ। 49 ਸਾਲਾ ਟਰੂਡੋ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ।

ਸੀ.ਬੀ.ਸੀ. ਨਿਊਜ਼ ਦੇ ਹਵਾਲੇ ਅਨੁਸਾਰ ਟਰੂਡੋ ਨੇ AZ ਮਤਲਬ ਐਸਟਾਜ਼ੈਨੇਕਾ ਟੀਕਾ ਲਗਵਾਉਣ 'ਤੇ ਜ਼ੋਰ ਦਿੱਤਾ। ਟਰੂਡੋ ਨੇ ਸਾਰੇ ਕੈਨੇਡੀਅਨਾਂ ਨੂੰ ਸੰਦੇਸ਼ ਦਿੱਤਾ ਕਿ ਉਨ੍ਹਾਂ ਨੂੰ ਜਲਦੀ ਉਹ ਟੀਕਾ ਲਗਵਾਉਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਆਫਰ ਕੀਤਾ ਜਾਂਦਾ ਹੈ। ਟਰੂਡੋ ਦੀ ਇਹ ਟਿੱਪਣੀ ਉਦੋਂ ਵੀ ਆਈ ਸੀ, ਜਦੋਂ ਕੈਨੇਡਾ ਵਿਚ ਐਸਟਾਜ਼ੈਨੇਕਾ ਟੀਕਾ ਲੱਗਣ ਤੋਂ ਬਾਅਦ ਬਹੁਤ ਘੱਟ ਖੂਨ ਦੇ ਥੱਕੇ ਜੰਮਣ ਦਾ ਤੀਜਾ ਮਾਮਲਾ ਸਾਹਮਣੇ ਆਇਆ ਸੀ। ਇਹ ਨਿਊ ਬਰਨਸਵਿਕ ਸੂਬੇ ਵਿਚ ਵਾਪਰਿਆ, ਜਿੱਥੇ ਇੱਕ ਵਿਅਕਤੀ ਨੇ ਮਾਰਚ ਦੇ ਅੱਧ ਵਿਚ ਐਸ.ਆਈ.ਆਈ. ਦੁਆਰਾ ਨਿਰਮਿਤ ਕੋਵੀਸ਼ੀਲਡ ਟੀਕਾ ਪ੍ਰਾਪਤ ਕੀਤਾ। ਅਧਿਕਾਰੀਆਂ ਅਨੁਸਾਰ 30 ਸਾਲਾ ਅਣਜਾਣ ਵਿਅਕਤੀ ਹੁਣ ਠੀਕ ਹੋ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ - ਯੂਕੇ 'ਚ ਸੈਂਕੜੇ ਯਾਤਰੀਆਂ ਨੂੰ ਕੋਵਿਡ ਟੈਸਟ ਪ੍ਰਾਪਤ ਕਰਨ 'ਚ ਹੋ ਰਹੀ ਹੈ ਦੇਰੀ 

ਮੰਗਲਵਾਰ ਨੂੰ ਇੱਕ ਬ੍ਰੀਫਿੰਗ ਦੌਰਾਨ ਸੂਬੇ ਦੇ ਮੁੱਖ ਮੈਡੀਕਲ ਸਿਹਤ ਅਧਿਕਾਰੀ ਜੈਨੀਫਰ ਰੱਸਲ ਨੇ ਕਿਹਾ ਕਿ ਅਜਿਹੇ ਕੇਸ ਬਹੁਤ ਘੱਟ ਹੁੰਦੇ ਹਨ। ਇਸ ਤੋਂ ਪਹਿਲਾਂ ਕਿਊਬੈਕ ਅਤੇ ਅਲਬਰਟਾ ਵਿਚ ਦੋ ਕੇਸ ਸਾਹਮਣੇ ਆਏ ਸਨ - ਇਹ ਦੋਵੇਂ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸ.ਆਈ.ਆਈ.) ਦੁਆਰਾ ਤਿਆਰ ਕੀਤੇ ਗਏ ਸੰਸਕਰਣ ਨਾਲ ਜੁੜੇ ਹੋਏ ਹਨ। ਹਾਲਾਂਕਿ ਕੈਨੇਡੀਅਨ ਸਿਹਤ ਅਧਿਕਾਰੀਆਂ ਨੇ ਟੀਕਾਕਰਨ ਮੁਹਿੰਮ ਦੀ ਸੁਰੱਖਿਆ 'ਤੇ ਨਿਰੰਤਰ ਜ਼ੋਰ ਦਿੱਤਾ ਹੈ। ਕੈਨੇਡਾ ਵਿਚ ਟੀਕੇ ਦੀ ਸਪਲਾਈ ਲਗਾਤਾਰ ਜਾਰੀ ਹੈ, ਜਿਸ ਨੂੰ 19 ਅਪ੍ਰੈਲ ਤੱਕ ਕੁੱਲ ਮਿਲਾ ਕੇ 13,371,462 ਖੁਰਾਕਾਂ ਮਿਲੀਆਂ, ਜਿਸ ਵਿਚ 2,316,020 ਐਸਟਾਜ਼ੈਨੇਕਾ ਖੁਰਾਕਾਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 500,000 ਕੋਵੀਸ਼ੀਲਡ ਸਨ। ਮੰਗਲਵਾਰ ਨੂੰ ਕੈਨੇਡਾ ਵਿਚ 7,270 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ, ਜਿਸ ਨਾਲ ਸੰਕਰਮਣ ਦੀ ਕੁੱਲ ਸੰਖਿਆ 1,139,049 ਹੋ ਗਈ ਅਤੇ ਜਿਸ ਵਿਚ 23,714 ਮੌਤਾਂ ਸ਼ਾਮਲ ਹਨ।

ਨੋਟ- ਜਸਟਿਨ ਟਰੂਡੋ ਨੇ ਐਸਟ੍ਰਾਜ਼ੈਨੇਕਾ ਦਾ ਕੋਵਿਡ-19 ਟੀਕਾ ਲਗਵਾਉਣ ਦੀ ਜਤਾਈ ਇੱਛਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News