ਜਸਟਿਸ ਯਾਹੀਆ ਅਫਰੀਦੀ ਨੇ ਪਾਕਿਸਤਾਨ ਦੇ 30ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ

Saturday, Oct 26, 2024 - 04:04 PM (IST)

ਜਸਟਿਸ ਯਾਹੀਆ ਅਫਰੀਦੀ ਨੇ ਪਾਕਿਸਤਾਨ ਦੇ 30ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ

ਇਸਲਾਮਾਬਾਦ (ਏਜੰਸੀ)- ਜਸਟਿਸ ਯਾਹੀਆ ਅਫਰੀਦੀ ਨੇ ਸ਼ਨੀਵਾਰ ਨੂੰ ਪਾਕਿਸਤਾਨ ਦੇ 30ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ। ਅਫਰੀਦੀ ਨੇ ਉੱਚ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ 'ਚ ਆਯੋਜਿਤ ਸਮਾਰੋਹ 'ਚ ਕਾਜ਼ੀ ਫੈਜ਼ ਈਸਾ ਦੀ ਜਗ੍ਹਾ ਸਹੁੰ ਚੁੱਕੀ। ਈਸਾ ਸ਼ੁੱਕਰਵਾਰ ਨੂੰ 65 ਸਾਲ ਦੀ ਉਮਰ 'ਚ ਸੇਵਾਮੁਕਤ ਹੋਏ ਹਨ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਅਫ਼ਰੀਦੀ ਨੂੰ ਪਾਕਿਸਤਾਨ ਦੇ ਸੰਵਿਧਾਨ ਤਹਿਤ ਦੇਸ਼ ਦੇ ਨਵੇਂ ਚੀਫ਼ ਜਸਟਿਸ ਵਜੋਂ ਅਹੁਦੇ ਦੀ ਸਹੁੰ ਚੁਕਾਈ। ਰਾਸ਼ਟਰਪਤੀ ਭਵਨ ਵਿੱਚ ਹੋਏ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼, ਕੈਬਨਿਟ ਮੰਤਰੀਆਂ, ਸੇਵਾ ਮੁਖੀਆਂ, ਹੋਰ ਅਧਿਕਾਰੀਆਂ ਅਤੇ ਪ੍ਰਮੁੱਖ ਨਾਗਰਿਕਾਂ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: ਅਮਰੀਕਾ ਨੇ ਇਕ ਸਾਲ 'ਚ 90,000 ਭਾਰਤੀਆਂ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ

ਜਸਟਿਸ ਅਫਰੀਦੀ ਨੂੰ 26ਵੀਂ ਸੰਵਿਧਾਨਕ ਸੋਧ ਦੇ ਹਾਲ ਹੀ ਵਿੱਚ ਪਾਸ ਹੋਣ ਤੋਂ ਬਾਅਦ ਗਠਿਤ ਇਕ ਵਿਸ਼ੇਸ਼ ਸੰਸਦੀ ਕਮੇਟੀ (ਐੱਸ.ਪੀ.ਸੀ.) ਦੁਆਰਾ ਚੀਫ਼ ਜਸਟਿਸ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਸੰਵਿਧਾਨਕ ਸੋਧ ਨੇ ਪਾਕਿਸਤਾਨ ਦੀ ਨਿਆਂਪਾਲਿਕਾ ਵਿੱਚ ਕਈ ਬਦਲਾਅ ਕੀਤੇ। ਐੱਸ.ਪੀ.ਸੀ. ਨੇ ਪਿਛਲੇ ਨਿਯਮ ਦੇ ਉਲਟ ਨਿਯੁਕਤੀ ਦੇ ਫੈਸਲੇ ਵਿੱਚ ਅਫਰੀਦੀ ਨੂੰ ਚੀਫ਼ ਜਸਟਿਸ ਦੇ ਅਹੁਦੇ ਲਈ ਨਾਮਜ਼ਦ ਕੀਤਾ। ਪੁਰਾਣੇ ਨਿਯਮ ਤਹਿਤ, ਜੋ ਜੱਜ ਸਭ ਤੋਂ ਸੀਨੀਅਰ ਹੁੰਦਾ ਸੀ, ਉਹੀ ਦੇਸ਼ ਦਾ ਚੀਫ਼ ਜਸਟਿਸ ਬਣਦਾ ਸੀ। ਅਜਿਹੇ 'ਚ ਸੀਨੀਅਰ ਜੱਜ ਜਸਟਿਸ ਮਨਸੂਰ ਅਲੀ ਸ਼ਾਹ ਨੇ ਚੀਫ਼ ਜਸਟਿਸ ਬਣਨਾ ਸੀ। 

ਇਹ ਵੀ ਪੜ੍ਹੋ: ਭਾਰਤੀ ਹੋਣਗੇ ਪ੍ਰਭਾਵਿਤ, ਟਰੂਡੋ ਨੇ 'ਕੈਨੇਡਾ First ਨੀਤੀ' ਦਾ ਕੀਤਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News